ਕਵੇਟਾ (ਪਾਕਿਸਤਾਨ): ਪਾਕਿਸਤਾਨ ਦੇ ਬਲੂਚਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਮੋਟਰ ਸਾਈਕਲ ਬੰਬ ਧਮਾਕਾ ਹੋਣ ਨਾਲ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ 11 ਲੋਕ ਜਖ਼ਮੀ ਹੋ ਗਏ ਹਨ। ਕਵੇਟਾ ਸ਼ਹਿਰ ਦੇ ਬਾਜ਼ਾਰ ਵਿੱਚ ਪੁਲਿਸ ਮੁਲਾਜ਼ਮਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਧਮਾਕਾ ਕੀਤਾ ਗਿਆ।
ਰਮਜਾਨ ਦੌਰਾਨ ਹੋਏ ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਜਿੰਮੇਵਾਰੀ ਨਹੀਂ ਲਈ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਲਾਹੌਰ ਵਿੱਚ ਇੱਕ ਮੁੱਖ ਸੂਫੀ ਦਰਗਾਹ ਦੀ ਸੁਰੱਖਿਆ 'ਤੈਨਾਤ ਪੁਲਿਸ ਵੈਨ 'ਤੇ ਆਤਮਘਾਤੀ ਹਮਲੇ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਬਲੂਚਿਸਤਾਨ ਦੇ ਗਵਾਦਰ ਵਿੱਚ 3 ਅੱਤਵਾਦੀਆਂ ਨੇ ਇੱਕ ਪੰਜ ਸਿਤਾਰਾ ਹੋਟਲ 'ਚ ਦਾਖ਼ਲ ਹੋ ਕੇ ਹਮਲਾ ਕੀਤਾ ਸੀ। ਇਸ ਦੌਰਾਨ ਵੀ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਜਵਾਬੀ ਕਾਰਵਾਈ ਕਰਦਿਆ ਪੁਲਿਸ ਵਲੋਂ ਤਿੰਨੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।
ਪਾਕਿਸਤਾਨ ਦੇ ਕਵੇਟਾ 'ਚ ਧਮਾਕਾ, 4 ਪੁਲਿਸ ਮੁਲਾਜ਼ਮਾਂ ਦੀ ਮੌਤ - ਬਲੂਚਿਸਤਾਨ
ਪਾਕਿਸਤਾਨ ਦੇ ਬਲੂਚਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਬੰਬ ਧਮਾਕਾ। 4 ਪੁਲਿਸ ਮੁਲਾਜ਼ਮਾਂ ਦੀ ਮੌਤ ਜਦਕਿ 11 ਲੋਕ ਜਖ਼ਮੀ।

ਕਵੇਟਾ (ਪਾਕਿਸਤਾਨ): ਪਾਕਿਸਤਾਨ ਦੇ ਬਲੂਚਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਮੋਟਰ ਸਾਈਕਲ ਬੰਬ ਧਮਾਕਾ ਹੋਣ ਨਾਲ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ 11 ਲੋਕ ਜਖ਼ਮੀ ਹੋ ਗਏ ਹਨ। ਕਵੇਟਾ ਸ਼ਹਿਰ ਦੇ ਬਾਜ਼ਾਰ ਵਿੱਚ ਪੁਲਿਸ ਮੁਲਾਜ਼ਮਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਧਮਾਕਾ ਕੀਤਾ ਗਿਆ।
ਰਮਜਾਨ ਦੌਰਾਨ ਹੋਏ ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਜਿੰਮੇਵਾਰੀ ਨਹੀਂ ਲਈ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਲਾਹੌਰ ਵਿੱਚ ਇੱਕ ਮੁੱਖ ਸੂਫੀ ਦਰਗਾਹ ਦੀ ਸੁਰੱਖਿਆ 'ਤੈਨਾਤ ਪੁਲਿਸ ਵੈਨ 'ਤੇ ਆਤਮਘਾਤੀ ਹਮਲੇ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਬਲੂਚਿਸਤਾਨ ਦੇ ਗਵਾਦਰ ਵਿੱਚ 3 ਅੱਤਵਾਦੀਆਂ ਨੇ ਇੱਕ ਪੰਜ ਸਿਤਾਰਾ ਹੋਟਲ 'ਚ ਦਾਖ਼ਲ ਹੋ ਕੇ ਹਮਲਾ ਕੀਤਾ ਸੀ। ਇਸ ਦੌਰਾਨ ਵੀ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਜਵਾਬੀ ਕਾਰਵਾਈ ਕਰਦਿਆ ਪੁਲਿਸ ਵਲੋਂ ਤਿੰਨੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।
PaK blast
Conclusion: