ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਓੜੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਚੱਕਰਵਾਤ ਅਮਫਾਨ ਕਾਰਨ ਹੋਈ ਤਬਾਹੀ ਨੂੰ ਤੁਰੰਤ ਰਾਸ਼ਟਰੀ ਬਿਪਤਾ ਵਜੋਂ ਘੋਸ਼ਿਤ ਕਰੇ ਅਤੇ ਇਸ ਤਬਾਹੀ ਦੇ ਪ੍ਰਭਾਵ ਦਾ ਸਾਹਮਣਾ ਕਰਨ ਵਿੱਚ ਰਾਜਾਂ ਦੀ ਪੂਰੀ ਮਦਦ ਕਰੇ।
ਵੀਡਿਓ ਕਾਨਫ਼ਰੰਸਿੰਗ ਰਾਹੀਂ ਮਿਲੇ 22 ਪਾਰਟੀਆਂ ਦੇ ਨੇਤਾਵਾਂ ਨੇ ਇਸ ਸਬੰਧ ਵਿੱਚ ਇੱਕ ਮਤਾ ਪਾਸ ਕੀਤਾ ਅਤੇ ਕਿਹਾ ਕਿ ਇਸ ਸਮੇਂ ਰਾਹਤ ਅਤੇ ਮੁੜ ਵਸੇਬੇ ਨੂੰ ਪਹਿਲ ਦੇਣੀ ਚਾਹੀਦੀ ਹੈ।
ਮਤੇ ਵਿੱਚ ਕਿਹਾ ਗਿਆ ਹੈ, "ਅਸੀਂ, ਵਿਰੋਧੀ ਪਾਰਟੀਆਂ ਚੱਕਰਵਾਤ ਅਮਫਾਨ ਕਾਰਨ ਹੋਈ ਤਬਾਹੀ ਦੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਪੱਛਮੀ ਬੰਗਾਲ ਅਤੇ ਓੜੀਸ਼ਾ ਦੀਆਂ ਸਰਕਾਰਾਂ ਅਤੇ ਲੋਕਾਂ ਪ੍ਰਤੀ ਸਾਡੀ ਹਮਦਰਦੀ ਅਤੇ ਸਹਾਇਤਾ ਦਾ ਸਮਰਥਨ ਕਰਦੇ ਹਾਂ।"
ਇਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਚੱਕਰਵਾਤ ਅਮਫਾਨ ਵਰਗੀ ਕੁਦਰਤੀ ਬਿਪਤਾ ਨੇ ਲੋਕਾਂ ਦੇ ਹੌਂਸਲੇ ਨੂੰ ਤੋੜਦਿਆਂ ਦੋਹਰੀ ਸੱਟ ਮਾਰੀ ਹੈ।
ਮਤੇ ਵਿੱਚ ਕਿਹਾ ਗਿਆ ਹੈ, "ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਨੂੰ ਇਸ ਨੂੰ ਤੁਰੰਤ ਰਾਸ਼ਟਰੀ ਬਿਪਤਾ ਵਜੋਂ ਘੋਸ਼ਿਤ ਕਰਨ ਅਤੇ ਰਾਜਾਂ ਨੂੰ ਇਸ ਬਿਪਤਾ ਦੇ ਪ੍ਰਭਾਵ ਦਾ ਸਾਹਮਣਾ ਕਰਨ ਵਿੱਚ ਪੂਰੀ ਸਹਾਇਤਾ ਕਰਨ ਦੀ ਅਪੀਲ ਕਰਦੀਆਂ ਹਨ।
ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬੁਲਾਈ ਗਈ ਵਿਰੋਧੀ ਪਾਰਟੀਆਂ ਦੀ ਬੈਠਕ ਵਿੱਚ ਟੀਐਮਸੀ, ਐਨਸੀਪੀ, ਡੀਐਮਕੇ ਅਤੇ ਖੱਬੀਆਂ ਪਾਰਟੀਆਂ ਦੇ ਨੇਤਾਵਾਂ ਸਮੇਤ ਹੋਰ ਸ਼ਾਮਲ ਹੋਏ।