ਸ੍ਰੀਨਗਰ: ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਅੱਜ ਯਾਨੀ 30 ਜਨਵਰੀ ਨੂੰ ਸਮਾਪਤ ਹੋ ਰਹੀ ਹੈ। ਸ੍ਰੀਨਗਰ ਵਿੱਚ ਭਾਰੀ ਬਰਫਬਾਰੀ ਦੌਰਾਨ ਵੀ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਹੈ। ਇਸ ਵਿੱਚ ਕਈ ਦਿੱਗਜ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਮਲਿਕਾਰੁਜਨ ਖੜਗੇ ਸਣੇ ਕਈ ਨੇਤਾ ਮੌਜੂਦ ਰਹੇ।
-
Sheen Mubarak!😊
— Rahul Gandhi (@RahulGandhi) January 30, 2023 " class="align-text-top noRightClick twitterSection" data="
A beautiful last morning at the #BharatJodoYatra campsite, in Srinagar.❤️ ❄️ pic.twitter.com/rRKe0iWZJ9
">Sheen Mubarak!😊
— Rahul Gandhi (@RahulGandhi) January 30, 2023
A beautiful last morning at the #BharatJodoYatra campsite, in Srinagar.❤️ ❄️ pic.twitter.com/rRKe0iWZJ9Sheen Mubarak!😊
— Rahul Gandhi (@RahulGandhi) January 30, 2023
A beautiful last morning at the #BharatJodoYatra campsite, in Srinagar.❤️ ❄️ pic.twitter.com/rRKe0iWZJ9
ਦੱਸ ਦਈਏ ਕਿ ਇਸ ਜਨਸਭਾ ਲਈ 23 ਵਿਰੋਧੀ ਦਲਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸੱਦਾ ਭੇਜਿਆ ਗਿਆ ਸੀ, ਜਿਨ੍ਹਾਂ ਚੋਂ ਕਈ ਦਲਾਂ ਨੇ ਪ੍ਰੋਗਰਾਮ ਤੋਂ ਦੂਰੀ ਬਣਾਈ। ਸ਼ੇਰ ਏ ਕਸ਼ਮੀਰ ਸਟੇਡੀਅਮ ਵਿੱਚ ਸਮਾਪਨ ਪ੍ਰੋਗਰਾਮ ਕਰਵਾਇਆ ਗਿਆ। ਭਾਰਤ ਜੋੜੋ ਯਾਤਰਾ ਸਮਾਰਕ ਦਾ ਉਦਘਾਟਨ ਕੀਤਾ ਗਿਆ।
ਰਾਹੁਲ ਗਾਂਧੀ ਨੇ ਸਾਂਝੇ ਕੀਤੇ ਤਜ਼ੁਰਬੇ : ਰੈਲੀ ਜ਼ਰੀਏ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਰਾਹੁਲ ਗਾਂਧੀ ਨੇ ਸਟੇਜ ਤੋਂ ਜਨਸਭਾ ਨੂੰ ਸੰਬੋਧਨ ਕੀਤਾ ਹੈ। ਰਾਹੁਲ ਗਾਂਧੀ ਨੇ ਰਿਹਾ ਕਿ ਭਾਰਤ ਜੋੜੋ ਯਾਤਰਾ ਨਫਰਤ ਦੇ ਖਿਲਾਫ ਹੈ। ਭਾਜਪਾ ਗਰੀਬ ਨੂੰ ਹੋਰ ਗਰੀਬ ਕਰ ਰਹੀ ਹੈ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਇਹ ਭਾਰਤ ਜੋੜੋ ਯਾਤਰਾ ਚੋਣ ਜਿੱਤਣ ਦੇ ਮਕਸਦ ਨਾਲ ਨਹੀਂ ਕੱਢੀ ਗਈ। ਰਾਹੁਲ ਗਾਂਧੀ ਨੇ ਕਿਹਾ ਭਾਰਤ ਜੋੜੋ ਯਾਤਰਾ ਦੌਰਾਨ ਬਹੁਤ ਕੁਝ ਸਿੱਖਿਆ ਹੈ। ਰਾਹੁਲ ਨੇ ਕਿਹਾ ਕਿ ਗਰਮੀ ਵਿੱਚ ਗਰਮੀ ਨਹੀਂ ਲੱਗੀ ਅਤੇ ਸਰਦੀ ਵਿੱਚ ਸਰਦੀ ਨਹੀਂ ਮਹਿਸੂਸ ਹੋਈ, ਕਿਉਂਕਿ ਦੇਸ਼ ਦੀ ਸ਼ਕਤੀ ਮੇਰੇ ਨਾਲ ਰਹੀ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਿਅੰਕਾ ਦੀ ਗੱਲ ਸੁਣ ਕੇ ਮੈਂ ਭਾਵੁਕ ਹੋ ਗਿਆ ਸੀ। ਰਾਹੁਲ ਗਾਂਧੀ ਨੇ ਆਪਣੀ ਯਾਤਰਾ ਦੌਰਾਨ ਮਹਿਸੂਸ ਕੀਤੇ ਹਰ ਤਜ਼ਰਬੇ ਨੂੰ ਸਾਂਝਾ ਕੀਤਾ।
ਪੂਰਾ ਦੇਸ਼ ਅੱਜ ਕਾਂਗਰਸ ਵੱਲ ਦੇਖ ਰਿਹਾ : ਭਾਰਤ ਜੋੜੋ ਯਾਤਰਾ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨਾਲ ਦੇਸ਼ ਵਿੱਚ ਇਕ ਉਮੀਦ ਦੀ ਕਿਰਨ ਜਾਗੀ ਹੈ। ਪੂਰਾ ਦੇਸ਼ ਅੱਜ ਕਾਂਗਰਸ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕਾਂ ਨੂੰ ਤੋੜਦੇ ਹਨ, ਉਹ ਰਾਜਨੀਤੀ ਨਹੀਂ ਹੈ। ਪ੍ਰਿਅੰਕਾ ਨੇ ਕਿਹਾ ਕਿ ਲੋਕਾਂ ਦੇ ਦਿਲਾਂ ਵਿੱਚ ਪ੍ਰੇਮ ਦਾ ਜਜ਼ਬਾ ਹੈ।
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਬਰਫਬਾਰੀ 'ਚ ਮਸਤੀ: ਰਾਹੁਲ ਗਾਂਧੀ ਆਪਣੀ ਭੈਣ ਪ੍ਰਿਅੰਕਾ ਗਾਂਧੀ ਨਾਲ ਸ੍ਰੀਨਗਰ ਦੀ ਭਾਰੀ ਬਰਫਬਾਰੀ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ। ਰਾਹੁਲ ਗਾਂਧੀ ਆਪਣੀ ਭੈਣ ਪ੍ਰਿਅੰਕਾ ਨਾਲ ਬਰਫ਼ ਨਾਲ ਖੇਡਦੇ ਹੋਏ ਮਸਤੀ ਕਰ ਰਹੇ ਸੀ। ਉਨ੍ਹਾਂ ਦੀ ਇਹ ਵੀਡੀਓ ਰਾਹੁਲ ਗਾਂਧੀ ਵੱਲੋਂ ਹੀ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਗਈ ਹੈ।
ਲਾਲ ਚੌਂਕ 'ਚ ਫਹਿਰਾਇਆ ਸੀ ਝੰਡਾ: ਐਤਵਾਰ ਨੂੰ ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਂਕ 'ਚ ਤਿਰੰਗਾ ਲਹਿਰਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਐਤਵਾਰ ਨੂੰ ਸ੍ਰੀਨਗਰ ਦੇ ਪੰਥਾਚੌਂਕ ਤੋਂ ਅੱਗੇ ਵਧੀ। ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਰਹੀ। ਹੁਣ ਲਾਲ ਚੌਂਕ ਤੋਂ ਬਾਅਦ ਭਾਰਤ ਜੋੜੋ ਯਾਤਰਾ ਬੁਲੇਵਾਰਡ ਖੇਤਰ ਵਿੱਚ ਨਹਿਰੂ ਪਾਰਕ ਵੱਲੋਂ ਵਧੀ ਸੀ।
ਦੱਸ ਦਈਏ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਐਤਵਾਰ ਨੂੰ ਆਪਣੇ ਅੰਤਿਮ ਦਿਨ ਮੌਕੇ ਸ੍ਰੀਨਗਰ ਦੇ ਪੰਥਾਚੌਂਕ ਤੋਂ ਅੱਗੇ ਵਧੀ। ਇਸ ਦੌਰਾਨ ਰਾਹੁਲ ਗਾਂਧੀ ਚਿੱਟੇ ਰੰਗ ਦੀ ਟੀ ਸ਼ਰਟ ਵਿੱਚ ਨਜ਼ਰ ਆਏ ਸੀ। ਇਸ ਦੌਰਾਨ ਰਾਹੁਲ ਗਾਂਧੀ ਦੇ ਹਜ਼ਾਰਾਂ ਸਮਰਥਕ ਉਸ ਦੇ ਨਾਲ ਚੱਲਦੇ ਹੋਏ ਨਜ਼ਰ ਆਏ।
ਦੇਸ਼ ਭਰ ਦੇ 75 ਜ਼ਿਲ੍ਹਿਆਂ ਚੋਂ ਲੰਘੀ ਭਾਰਤ ਜੋੜੋ ਯਾਤਰਾ : ਹੁਣ ਅੱਜ ਐਤਵਾਰ ਨੂੰ ਲਾਲ ਚੌਂਕ ਤੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ ਬੁਲੇਵਾਰਡ ਖੇਤਰ ਦੇ ਨਹਿਰੂ ਪਾਰਕ ਵੱਲ ਵੱਧੇਗੀ। ਇੱਥੇ 4,080 ਕਿਮੀ. ਲੰਮੀ ਪੈਦਲ ਯਾਤਰਾ 30 ਜਨਵਰੀ ਨੂੰ ਸਮਾਪਤ ਹੋ ਜਾਵੇਗੀ। ਇਹ ਯਾਤਰਾ ਸੱਤ ਸਤੰਬਰ, 2022 ਨੂੰ ਤਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਜੋ ਦੇਸ਼ਭਰ ਦੇ ਵੱਖ-ਵੱਖ ਸੂਬਿਆਂ ਦੇ 75 ਜ਼ਿਲ੍ਹਿਆਂ ਚੋਂ ਲੰਘੀ ਹੈ।
ਇਹ ਵੀ ਪੜ੍ਹੋ: G-20 Summit Started : ਜੀ-20 ਸਮਿਟ ਦੀ ਸ਼ੁਰੂਆਤ- ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ- ਦੇਸ਼ ਵਿਕਾਸ ਦੇ ਰਾਹ ਉਤੇ...