ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ਨੂੰ ਝੱਲਣਾ ਪਿਆ। ਇਸ ਦੌਰਾਨ ਅਣਗਿਣਤ ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਵਾਇਰਸ (Corona virus) ਤੋਂ ਬਚਣ ਲਈ ਵੈਕਸੀਨ ਸਾਹਮਣੇ ਆਉਣੀ ਸ਼ੁਰੂ ਹੋ ਗਈ। ਹਰ ਇਕ ਕੰਪਨੀ ਆਪਣੀ ਵੈਕਸੀਨ ਨੂੰ ਵਧੇਰੇ ਪ੍ਰਮਾਣਿਤ ਹੋਣ ਦਾ ਦਾਅਵਾ ਕਰਦੀ ਹੈ।
ਵੈਕਸੀਨ ਨੂੰ ਲੈ ਕੇ ਇਕ ਵਿਵਾਦ ਸਾਹਮਣੇ ਆਇਆ ਹੈ। ਜਿਸ ਵਿਚ ਵਿਸ਼ਵ ਸਿਹਤ ਸੰਗਠਨ ਨੂੰ ਭਾਰਤ ਅਤੇ ਯੁਗਾਂਡਾ ਵਿਚ ਕੋਵਿਸ਼ੀਲਡ ਦੀ ਨਕਲੀ ਕੋਰੋਨਾ ਵੈਕਸੀਨ ਮਿਲੀ ਹੈ। ਵੈਕਸੀਨ ਸੈਂਟਰਾਂ ਤੋਂ ਬਾਹਰ ਲਿਜਾ ਕੇ ਇਹ ਨਕਲੀ ਵੈਕਸੀਨ ਲੋਕਾਂ ਨੂੰ ਲਗਾ ਦਿੱਤੀ ਗਈ ਹੈ। ਇਕ ਪਾਸੇ ਲੋਕਾਂ ਦੀ ਜ਼ਿੰਦਗੀ ਤਾ ਸਵਾਲ ਹੈ ਅਤੇ ਦੂਜੇ ਪਾਸੇ ਮੁਨਾਫਾਖੋਰ ਲੋਕ ਨਕਲੀ ਵੈਕਸੀਨ ਬਣਾ ਰਹੇ ਹਨ। ਇਸ ਬਾਰੇ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਕਹਿਣਾ ਹੈ ਕਿ ਇਹ ਵੈਕਸੀਨ ਨੂੰ 5 ਅਤੇ 2 ਐਮ ਐਲ ਦੀ ਸ਼ੀਸ਼ੀ ਵਿਚ ਸਪਲਾਈ ਨਹੀਂ ਕੀਤਾ ਗਿਆ।
ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਨਕਲੀ ਵੈਕਸੀਨ ਉਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਨਕਲੀ ਵੈਕਸੀਨ ਨੂੰ ਲੈ ਕੇ ਸਖ਼ਤੀ ਵਰਤੀ ਗਈ ਹੈ। ਡਬਲਯੂ.ਐੱਚ.ਓ. ਦਾ ਕਹਿਣਾ ਹੈ ਕਿ ਐਸ ਆਈ ਆਈ ਨੇ ਇਕ ਲਿਸਟ ਜਾਰੀ ਕੀਤੀ ਜਿਸ ਵਿਚ ਵੈਕਸੀਨ ਜਾਅਲੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।ਉਨ੍ਹਾਂ ਕਿਹਾ ਹੈ ਕਿ ਜਾਅਲੀ ਵੈਕਸੀਨ ਦੀ ਪਛਾਣ ਕਰਕੇ ਉਸ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀ ਆਮ ਜਨਤਾ ਦੀ ਜ਼ਿੰਦਗੀ ਨਾਲ ਖੁਲਵਾੜ ਨਹੀਂ ਕਰ ਸਕਦੇ ਹੋ।ਵੈਕਸੀਨ ਦੀ ਸ਼ੀਸ਼ੀ ਉਤੇ ਵੈਕਸੀਨ ਬਾਰੇ ਕੋਈ ਜਾਣਕਾਰੀ ਨਹੀਂ ਲਿਖੀ ਗਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਜਾਅਲੀ ਕੰਪਨੀਆਂ ਖਿਲਾਫ਼ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ।