ETV Bharat / bharat

Modi BBC Documentary: DU ਵਿੱਚ ਖੱਬੇਪੱਖੀ ਵਿਦਿਆਰਥੀ ਵਿੰਗ ਵਲੋਂ ਫਿਲਮ ਦੀ ਸਕ੍ਰੀਨਿੰਗ ਦਾ ਐਲਾਨ

author img

By

Published : Jan 27, 2023, 12:11 PM IST

ਹੈਦਰਾਬਾਦ ਯੂਨੀਵਰਸਿਟੀ ਵਿੱਚ ਐੱਸਐੱਫਆਈ ਨੇ ਵਿਵਾਦਾਂ ਵਿੱਚ ਘਿਰੀ ਬੀਬੀਸੀ ਡਾਕੂਮੈਂਟਰੀ ਦਾ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ ਏਬੀਵੀਪੀ ਨੇ ਫਿਲਮ ਦ ਕਸ਼ਮੀਰ ਫਾਇਲ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਦੇ ਵਿਦਿਆਰਥੀਆਂ ਵਿਚਾਲੇ ਮਾਮੂਲੀ ਝੜਪ ਵੀ ਹੋਈ। ਹੁਣ ਡੀਯੂ ਵਿੱਚ ਵੀ ਖੱਬੇਪੱਖੀ ਵਿਦਿਆਰਥੀ ਸੰਗਠਨ ਨੇ ਸ਼ਾਮ ਨੂੰ ਫਿਲਮ ਦੀ ਸਕ੍ਰੀਨਿੰਗ ਦਾ ਐਲਾਨ ਕੀਤਾ ਹੈ।

BBC documentary controversy Uproar in Hyderabad Central University
Modi BBC Documentary: DU ਵਿੱਚ ਖੱਬੇਪੱਖੀ ਵਿਦਿਆਰਥੀ ਵਿੰਗ ਵਲੋਂ ਫਿਲਮ ਦੀ ਸਕ੍ਰੀਨਿੰਗ ਦਾ ਐਲਾਨ

ਹੈਰਦਾਬਾਦ/ਨਵੀਂ ਦਿੱਲੀ : ਹੈਦਰਾਬਾਦ ਯੂਨੀਵਰਸਿਟੀ ਵਿੱਚ ਵੀਰਵਾਰ ਨੂੰ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੇ 2002 ਵਿੱਚ ਗੁਜਰਾਤ ਦੰਗਿਆਂ ਉੱਤੇ ਆਧਾਰਿਤ ਬੀਬੀਸੀ ਦੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਸੀ। ਉੱਥੇ ਹੀ ਰਾਸ਼ਟਰੀ ਸਵੈਸੇਵਿਕ ਸੰਘ ਦੀ ਵਿਦਿਆਰਥੀ ਸ਼ਾਖਾ ਏਬੀਵੀਸ ਨੇ ਯੂਨੀਵਰਸਿਟੀ ਵਿਚ ਵਿਵਾਦਾਂ ਵਿੱਚ ਰਹੀ ਫਿਲਮ 'ਦ ਕਸ਼ਮੀਰ ਫਾਇਲ' ਦਾ ਪ੍ਰਦਰਸ਼ਨ ਕੀਤਾ। ਕੇਂਦਰ ਸਰਕਾਰ ਨੇ ਬੀਬੀਸੀ ਦੀ ਡਾਕੂਮੈਂਟਰੀ ' ਇੰਡੀਆ : ਦ ਮੋਦੀ ਕਵੈਸਚਨ' ਦੇ ਪ੍ਰਦਰਸ਼ਨ ਉੱਤੇ ਰੋਕ ਲਾ ਦਿੱਤੀ ਸੀ।

ਕੂੜਪ੍ਰਚਾਰ ਨੂੰ ਕੀਤਾ ਅਸਫ਼ਲ: ਐੱਸਐੱਫਆਈ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਹੈ ਕਿ ਐਸਐੱਫਆਈ ਦੇ ਸੱਦੇ ਉੱਤੇ ਗਣਤੰਤਰ ਦਿਵਸ ਮੌਕੇ ਇਸ ਫਿਲਮ ਦੀ ਸਫਲ ਸਕ੍ਰੀਨਿੰਗ ਦੀਆਂ ਝਲਕੀਆਂ ਦਿਖਾਈਆਂ ਹਨ।ਇਸਨੂੰ ਦੇਖਣ ਲਈ 400 ਤੋਂ ਵੱਧ ਵਿਦਿਆਰਥੀ ਆਏ, ਜਿਨ੍ਹਾਂ ਵਲੋਂ ਕੂੜ ਪ੍ਰਚਾਰ ਅਤੇ ਅਸ਼ਾਂਤੀ ਪੈਦਾ ਕਰਨ ਵਾਲੇ ਏਬੀਵੀਪੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ। ਐੱਸਐੱਫਆਈ ਵਿਦਿਆਰਥੀ ਸਮੂਹ ਨੂੰ ਸਲਾਮ ਕਰਦਦਾ ਹੈ ਜੋ ਵਿਚਾਰ ਰੱਖਣ ਦੀ ਆਜ਼ਾਦੀ ਅਤੇ ਕੈਂਪਸ ਵਿੱਚ ਲੋਕਤੰਤਰ ਲਈ ਖੜ੍ਹੇ ਹੋਏ ਹਨ।

ਇਹ ਵੀ ਪੜ੍ਹੋ: Pariksha Pe Charcha Today : ਅੱਜ ਪੀਐਮ ਮੋਦੀ ਕਰ ਰਹੇ 'ਪਰੀਕਸ਼ਾ ਪੇ ਚਰਚਾ', ਕਿਹਾ- ਇਹ ਮੇਰੀ ਵੀ ਪ੍ਰੀਖਿਆ

ਇਸ ਦੇ ਜਵਾਬ ਵਿੱਚ ਏਬੀਵੀਪੀ ਦੇ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਦ ਕਸ਼ਮੀਰ ਫਾਇਲਸ ਦਾ ਪ੍ਰਦਰਸ਼ਨ ਕੀਤਾ। ਯਾਦ ਰੱਖਣ ਯੋਗ ਹੈ ਕਿ ਵਿਵੇਕ ਅਗਨੀਹੋਤਰੀ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵਲੋਂ ਕਸ਼ਮੀਰੀ ਹਿੰਦੂਆਂ ਦੀਆਂ ਹੱਤਿਆਵਾਂ ਕਰਨ ਤੋਂ ਬਾਅਦ ਕਸ਼ਮੀਰੀ ਹਿੰਦੂਆਂ ਦੀ ਹਿਜਰਤ ਨੂੰ ਦਰਸ਼ਾਉਂਦੀ ਹੈ।

ਜਾਮੀਆ ਵਿੱਚ ਸ਼ੁੱਕਰਵਾਰ ਨੂੰ ਕਲਾਸਾਂ ਹੋਣਗੀਆਂ ਰੱਦ : ਜਾਮੀਆਂ ਵਿੱਚ ਵਿਦਿਆਰਥੀਆਂ ਦੀ ਮੰਗ ਉੱਤੇ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਵਿਭਾਗ, ਕੇਂਦਰ ਅਤੇ ਸਕੂਲ ਸਣੇ ਯੂਨੀਵਰਸਿਟੀ ਦੇ ਸਾਰੇ ਦਫਤਰ ਹਮੇਸ਼ਾ ਵਾਂਗ ਕੰਮ ਕਰਨਗੇ। ਜਦੋਂ ਕਿ ਸਕੂਲਾਂ ਸਣੇ ਸਾਰੀਆਂ ਕਲਾਸਾਂ ਅੱਜ ਰੱਦ ਰਹਿਣਗੀਆਂ।

ਏਬੀਵੀਪੀ ਦੇ ਖਿਲਾਫ ਜੇਐੱਨਯੂ ਵਿੱਚ ਖੱਬੇਪੱਖੀ ਵਿਦਿਆਰਥੀਆਂ ਦਾ ਪ੍ਰਦਰਸ਼ਨ: ਵੱਖ-ਵੱਖ ਖੱਬੇਪੱਖੀ ਸੰਗਠਨਾ ਨੇ ਆਰਐੱਸਐਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ। ਵਿਦਿਆਰਥੀਆਂ ਦਾ ਦਾਅਵਾ ਹੈ ਕਿ 2002 ਦੇ ਗੁਜਰਾਤ ਦੰਗਿਆਂ ਉੱਤੇ ਆਧਾਰਿਤ ਬੀਬੀਸੀ ਦੀ ਡਾਕੂਮੈਂਟਰੀ ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਉੱਤੇ ਪੱਥਰ ਸੁੱਟੇ ਗਏ ਹਨ। ਦੂਜੇ ਪਾਸੇ ਆਇਸਾ ਦੀ ਜੇਐੱਨਯੂ ਇਕਾਈ ਦੇ ਪ੍ਰਧਾਨ ਕਾਸਿਮ ਨੇ ਕਿਹਾ ਹੈ ਕਿ ਏਬੀਵੀਪੀ ਦੇ ਗੁੰਡਿਆਂ ਨੇ ਫਿਲਮ ਦੀ ਸਕ੍ਰੀਨਿੰਗ ਦੌਰਾਨ ਪੱਥਰਬਾਜ਼ੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.