ETV Bharat / bharat

Gurmeet Ram Rahim ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਲਾਂਚ ਕੀਤਾ ਗੀਤ, 'ਮੇਰੇ ਦੇਸ਼ ਕੀ ਜਵਾਨੀ' - Gurmeet Ram Rahim New Song

ਬਾਬਾ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਇਨ੍ਹੀਂ ਦਿਨੀਂ ਬਾਗਪਤ ਦੇ ਆਸ਼ਰਮ 'ਚ ਰਹਿ ਰਹੇ ਹਨ। ਇੱਥੋਂ ਹੀ ਬਾਬਾ ਵੱਲੋਂ ਯੂ-ਟਿਊਬ ਰਾਹੀਂ ਆਪਣੇ ਪ੍ਰਵਚਨ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇੱਥੋਂ ਹੀ ਬਾਬਾ ਨੇ ਇਹ ਨਵਾਂ ਗੀਤ ਵੀ ਲਾਂਚ ਕੀਤਾ ਹੈ।

BABA GURMEET RAM RAHIM LAUNCHED SONG MERE DESH KI JAWANI ON YOUTUBE FOR YOUTH

author img

By

Published : Feb 5, 2023, 10:40 PM IST

Updated : Feb 6, 2023, 6:30 AM IST

ਬਾਗਪਤ: ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ 'ਚੋਂ ਕੱਢਣ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 'ਮੇਰੇ ਦੇਸ਼ ਕੀ ਜਵਾਨੀ' ਗੀਤ ਨੂੰ ਯੂਟਿਊਬ 'ਤੇ ਲਾਂਚ ਕੀਤਾ ਹੈ। ਗੀਤ 4 ਮਿੰਟ 20 ਸੈਕਿੰਡ ਦਾ ਹੈ। ਗੀਤ 'ਚ ਗੁਰਮੀਤ ਰਾਮ ਰਹੀਮ ਨੌਜਵਾਨਾਂ 'ਚ ਦੇਸ਼ ਪ੍ਰਤੀ ਜੋਸ਼ ਅਤੇ ਜਨੂੰਨ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਗੀਤ ਦੇ ਲਾਂਚ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਯੂਟਿਊਬ 'ਤੇ ਲਾਈਕਸ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।

ਰਾਮ ਰਹੀਮ ਨੇ ਇਸ ਗੀਤ ਰਾਹੀਂ ਨੌਜਵਾਨਾਂ ਨੂੰ ਦਿੱਤਾ ਸੰਦੇਸ਼: ਬਾਬਾ ਗੁਰਮੀਤ ਰਾਮ ਰਹੀਮ ਦਾ ਗੀਤ ਯੂਟਿਊਬ 'ਤੇ ਕਾਫੀ ਦੇਖਿਆ ਅਤੇ ਸੁਣਿਆ ਜਾ ਰਿਹਾ ਹੈ। ਗੁਰਮੀਤ ਰਾਮ ਰਹੀਮ ਨੇ ਇਸ ਗੀਤ ਰਾਹੀਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਨਸ਼ਿਆਂ ਨਾਲ ਆਪਣੀ ਜਵਾਨੀ ਬਰਬਾਦ ਨਾ ਕਰਨ, ਇਸ ਜਵਾਨੀ ਨੂੰ ਆਪਣੇ ਦੇਸ਼ ਲਈ ਸਮਰਪਿਤ ਕਰੋ। ਇਸ ਦੇ ਨਾਲ ਹੀ ਗੀਤ ਰਾਹੀਂ ਬਾਬਾ ਗੁਰਮੀਤ ਰਾਮ ਰਹੀਮ ਨੇ ਨਸ਼ਿਆਂ ਖਿਲਾਫ ਇਕਜੁੱਟ ਹੋ ਕੇ ਲੜਨ ਦਾ ਸੱਦਾ ਵੀ ਦਿੱਤਾ ਹੈ। ਉਨ੍ਹਾਂ ਨੇ ਇਹ ਸੰਦੇਸ਼ ਵੀ ਦਿੱਤਾ ਹੈ ਕਿ ਭਾਰਤੀ ਨੌਜਵਾਨ ਬਹੁਤ ਕਾਬਲ ਹਨ ਅਤੇ ਜੇਕਰ ਉਹ ਨਾਮ ਕਮਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਦੁਨੀਆ ਉਨ੍ਹਾਂ ਨੂੰ ਯਾਦ ਰੱਖੇ। ਇੰਨਾ ਹੀ ਨਹੀਂ ਬਾਬਾ ਗੁਰਮੀਤ ਰਾਮ ਰਹੀਮ ਨੇ ਗੀਤਾਂ ਰਾਹੀਂ ਨਸ਼ਾ ਛੱਡਣ ਦਾ ਤਰੀਕਾ ਵੀ ਦੱਸਿਆ ਹੈ।

ਇਸ ਤੋਂ ਪਹਿਲਾਂ 'ਜਾਗੋ ਦੁਨੀਆ ਦੇ ਲੋਕੋ' ਕੀਤਾ ਸੀ ਲਾਂਚ: ਇਸ ਤੋਂ ਪਹਿਲਾਂ ਬਾਬਾ ਗੁਰਮੀਤ ਰਾਮ ਰਹੀਮ ਨੇ ਵੀ ਨਵੰਬਰ 2022 'ਚ ਨਸ਼ਿਆਂ ਖਿਲਾਫ ਗੀਤ 'ਜਾਗੋ ਦੁਨੀਆ ਦੇ ਲੋਕੋ' ਲਾਂਚ ਕੀਤਾ ਸੀ। ਇਸ ਗੀਤ ਵਿਚ ਵੀ ਬਾਬਾ ਗੁਰਮੀਤ ਰਾਮ ਰਹੀਮ ਨੇ ਪਿੰਡ ਅਤੇ ਸ਼ਹਿਰ ਪੱਧਰ 'ਤੇ ਨਸ਼ਿਆਂ ਖਿਲਾਫ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਸੀ। ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਯੂਟਿਊਬ 'ਤੇ ਕਾਫੀ ਲਾਈਕਸ ਅਤੇ ਸ਼ੇਅਰ ਵੀ ਮਿਲੇ ਸਨ। ਦੱਸ ਦੇਈਏ ਕਿ ਬਾਬਾ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ 21 ਜਨਵਰੀ ਤੋਂ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਮੌਜੂਦ ਹਨ। ਜਿੱਥੋਂ ਯੂ-ਟਿਊਬ ਰਾਹੀਂ ਆਨਲਾਈਨ ਸਤਿਸੰਗ ਵੀ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ: maoists kill BJP leader in Bijapur: ਨਕਸਲੀਆਂ ਨੇ ਭਾਜਪਾ ਨੇਤਾ ਨੀਲਕੰਠ ਕਾਕੇਮ ਦਾ ਕੀਤਾ ਕਤਲ, ਪਰਿਵਾਰ ਦੇ ਸਾਹਮਣੇ ਕੁਹਾੜੀ ਨਾਲ ਵੱਡਿਆ

Last Updated : Feb 6, 2023, 6:30 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.