ਟੋਕਿਓ : 19 ਸਾਲ ਦੀ ਲੇਖਰਾ ਇਸ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਸਟੈਡਿੰਗ ਐਸਐਚ-1 ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ। ਲੇਖਰਾ ਨੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਐਸਐਚ-1 ਮੁਕਾਬਲੇ ਵਿੱਚ 1176 ਦੇ ਸਕੋਰ ਨਾਲ ਦੂੱਜੇ ਸਥਾਨ ਉੱਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।
ਲੇਖਰਾ ਨੇ 445.9 ਦਾ ਸਕੋਰ ਬਣਾਇਆ
ਫਾਈਨਲ ਕਾਫ਼ੀ ਚੁਣੋਤੀ ਭਰਪੂਰ ਰਿਹਾ, ਜਿਸ ਵਿੱਚ ਲੇਖਰਾ ਨੇ ਕੁਲ 445 . 9 ਅੰਕ ਦਾ ਸਕੋਰ ਬਣਾਇਆ ਅਤੇ ਉਹ ਯੂਕਰੇਨ ਦੀ ਇਰੀਨਾ ਸ਼ਚੇਟਨਿਕ ਤੋਂ ਅੱਗੇ ਰਹਿ ਕੇ ਪਦਕ ਹਾਸਲ ਕਰਨ ਵਿੱਚ ਸਫਲ ਰਹੀ। ਉਥੇ ਹੀ ਯੂਕਰੇਨ ਦੀ ਨਿਸ਼ਾਨੇਬਾਜ ਐਲੀਮੀਨੇਸ਼ਨ ਵਿੱਚ ਖ਼ਰਾਬ ਸ਼ਾਟ ਨਾਲ ਤਗਮੇ ਤੋਂ ਵਾਂਝਿਆਂ ਰਹਿ ਗਈ।
ਰੀੜ੍ਹ ਦੀ ਹੱਡੀ ਵਿੱਚ ਲੱਗੀ ਸੀ ਸੱਟ
ਜੈਪੁਰ ਦੀ ਨਿਸ਼ਾਨੇਬਾਜ ਦੇ ਸਾਲ 2012 ਵਿੱਚ ਹੋਈ ਕਾਰ ਦੁਰਘਟਨਾ ਵਿੱਚ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗ ਗਈ ਸੀ। ਉਨ੍ਹਾਂ ਨੇ 10 ਮੀਟਰ ਏਅਰ ਰਾਈਫਲ ਸਟੈਡਿੰਗ ਐਸਐਚ-1 ਮੁਕਾਬਲੇ ਵਿੱਚ 249 . 6 ਦੇ ਵਿਸ਼ ਰਿਕਾਰਡ ਦਾ ਮੁਕਾਬਲਾ ਕਰਕੇ ਪੈਰਾਲੰਪਿਕ ਦਾ ਨਵਾਂ ਰਿਕਾਰਡ ਬਣਾਇਆ ਸੀ।
ਲੇਖਰਾ ਤੋਂ ਪਹਿਲਾਂ ਜੋਗਿੰਦਰ ਸਿੰਘ ਸੋਢੀ ਨੇ ਜਿੱਤੇ ਸੀ ਕਈ ਤਗਮੇ
ਲੇਖਰਾ ਤੋਂ ਪਹਿਲਾਂ ਜੋਗਿੰਦਰ ਸਿੰਘ ਸੋਢੀ ਖੇਡਾਂ ਦੇ ਇੱਕ ਹੀ ਪੜਾਅ ਵਿੱਚ ਕਈ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਸੀ। ਉਨ੍ਹਾਂ ਨੇ ਸਾਲ 1984 ਪੈਰਾਲੰਪਿਕ ਵਿੱਚ ਇੱਕ ਚਾਂਦੀ ਅਤੇ ਦੋ ਕਾਂਸੇ ਦੇ ਤਗਮੇ ਜਿੱਤੇ ਸਨ। ਉਨ੍ਹਾਂ ਦਾ ਚਾਂਦੀ ਦਾ ਤਗਮਾ ਗੋਲਾ ਸੁੱਟਣ ਵਿੱਚ ਸੀ ਜਦੋਂਕਿ ਦੋ ਕਾਂਸੇ ਦੇ ਤਗਮੇ ਡਿਸਕਸ ਥ੍ਰੋ ਅਤੇ ਜੈਵਲਿਨ ਥ੍ਰੋ ਵਿੱਚ ਮਿਲੇ ਸੀ।
ਸ਼ੁੱਕਰਵਾਰ ਦੇ ਮੁਕਾਬਲੇ ਦਾ ਸੋਨ ਤਗਮਾ ਚੀਨ ਦੀ ਝਾਂਗ ਕੁਈਪਿੰਗ ਨੇ 457.9 ਅੰਕ ਨਾਲ ਖੇਡਾਂ ਦੇ ਨਵੇਂ ਰਿਕਾਰਡ ਦੇ ਨਾਲ ਹਾਸਲ ਕੀਤਾ, ਜਦੋਂਕਿ ਜਰਮਨੀ ਦੀ ਨਤਾਸ਼ਾ ਹਿਲਟ੍ਰੌਪ ਨੇ 457.1 ਅੰਕ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ।
ਐਚਐਚ-1 ਰਾਈਫਲ ਮੁਕਾਬਲੇ ਵਿੱਚ ਖਿਡਾਰੀਆਂ ਦੇ ਪੈਰਾਂ ਵਿੱਚ ਨੁਕਸ ਹੁੰਦਾ ਹੈ , ਜਿਸ ਵਿੱਚ ਉਨ੍ਹਾਂ ਦਾ ਪੈਰ ਕੱਟਣਾ ਪਿਆ ਹੋਵੇ ਜਾਂ ਫਿਰ ਹੇਠਾਂ ਦੇ ਅੰਗ ਵਿੱਚ ਜਬਰਦਸਤ ਸੱਟ ਵੱਜੀ ਹੋਈ ਹੋਵੇ। ਕੁੱਝ ਖਿਡਾਰੀ ਬੈਠ ਕੇ ਜਦੋਂ ਕਿ ਕੁੱਝ ਖੜ੍ਹੇ ਹੋ ਕੇ ਹਿੱਸਾ ਲੈਂਦੇ ਹਨ। ਪੁਰਸ਼ਾਂ ਦੇ 50 ਮੀਟਰ ਰਾਈਫਲ ਥ੍ਰੀ-ਪੀ ਮੁਕਾਬਲੇ ਵਿੱਚ ਦੀਪਕ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ। ਉਹ 1 ਹਜਾਰ 114 ਦੇ ਸਕੋਰ ਨਾਲ 18ਵੇਂ ਸਥਾਨ ਉੱਤੇ ਰਹੇ।
ਇਹ ਵੀ ਪੜ੍ਹੋ:ਪ੍ਰਵੀਨ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਪੀਐਮ ਮੋਦੀ ਅਤੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ