ETV Bharat / bharat

ਮੁੜ੍ਹ ਚੁਣਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਕੌਮੀ ਕਨਵੀਨਰ - ਨਵੀਂ ਦਿੱਲੀ

ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਚੁਣਿਆ ਗਿਆ ਹੈ। ਉਹ 2012 ਵਿੱਚ ਪਾਰਟੀ ਦੀ ਸ਼ੁਰੂਆਤ ਤੋਂ ਇਸ ਅਹੁਦੇ 'ਤੇ ਹੈ। ਐਤਵਾਰ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਆਨਲਾਈਨ ਬੈਠਕ ਦੇ ਦੌਰਾਨ ਕੇਜਰੀਵਾਲ ਨੂੰ ਪਾਰਟੀ ਦਾ ਨੇਤਾ ਚੁਣਿਆ ਗਿਆ। ਕੇਜਰੀਵਾਲ ਵਾਂਗ ਪੰਕਜ ਗੁਪਤਾ ਨੂੰ ਮੁੜ ਰਾਸ਼ਟਰੀ ਸਕੱਤਰ ਅਤੇ ਐਨਡੀ ਗੁਪਤਾ ਨੂੰ ਰਾਸ਼ਟਰੀ ਖਜ਼ਾਨਚੀ ਚੁਣਿਆ ਗਿਆ ਹੈ।

ਮੁੜ੍ਹ ਚੁਣਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਕੌਮੀ ਕਨਵੀਨਰ

author img

By

Published : Sep 12, 2021, 2:15 PM IST

ਨਵੀਂ ਦਿੱਲੀ: ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਚੁਣਿਆ ਗਿਆ ਹੈ। ਉਹ 2012 ਵਿੱਚ ਪਾਰਟੀ ਦੀ ਸ਼ੁਰੂਆਤ ਤੋਂ ਇਸ ਅਹੁਦੇ 'ਤੇ ਹੈ। ਐਤਵਾਰ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਆਨਲਾਈਨ ਬੈਠਕ ਦੇ ਦੌਰਾਨ ਕੇਜਰੀਵਾਲ ਨੂੰ ਪਾਰਟੀ ਦਾ ਨੇਤਾ ਚੁਣਿਆ ਗਿਆ। ਕੇਜਰੀਵਾਲ ਵਾਂਗ ਪੰਕਜ ਗੁਪਤਾ ਨੂੰ ਮੁੜ ਰਾਸ਼ਟਰੀ ਸਕੱਤਰ ਅਤੇ ਐਨਡੀ ਗੁਪਤਾ ਨੂੰ ਰਾਸ਼ਟਰੀ ਖਜ਼ਾਨਚੀ ਚੁਣਿਆ ਗਿਆ ਹੈ।

ਦੱਸ ਦੇਈਏ ਆਮ ਆਦਮੀ ਪਾਰਟੀ ਦੀ 10ਵੀਂ ਕੌਮੀ ਕੌਂਸਲ ਦੀ ਬੈਠਕ ਸ਼ਨੀਵਾਰ ਨੂੰ ਹੋਈ, ਜਿਸ ਵਿੱਚ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਲਈ ਮੈਂਬਰਾਂ ਦੀ ਚੋਣ ਕੀਤੀ ਗਈ। ਡਿਜੀਟਲ ਮਾਧਿਅਮ ਰਾਹੀਂ ਹੋਈ ਇਸ ਮੀਟਿੰਗ ਵਿੱਚ ਕਈ ਨਵੇਂ ਚਿਹਰਿਆਂ 'ਤੇ ਮੋਹਰ ਲੱਗੀ ਹੈ। ਰਾਸ਼ਟਰੀ ਕਾਰਜਕਾਰਨੀ ਦੇ ਪ੍ਰਸਤਾਵਿਤ 34 ਨਾਵਾਂ ਵਿੱਚ ਉਨ੍ਹਾਂ ਰਾਜਾਂ ਦੇ ਨਾਂ ਵੀ ਹਨ ਜਿੱਥੇ ਚੋਣਾਂ ਹੋਣੀਆਂ ਹਨ।

ਨਵੇਂ ਮੈਂਬਰਾਂ ਦੀ ਸੂਚੀ ਵਿੱਚ ਕੋਰੋਨਾ ਮਹਾਂਮਾਰੀ ਦੇ ਸਮੇਂ ਲੋਕਾਂ ਦਾ ਦਿਲ ਜਿੱਤਣ ਵਾਲੇ ਦਿਲੀਪ ਪਾਂਡੇ, ਕਰਨਲ ਅਜੈ ਕੋਠਿਆਲ ਅਤੇ ਉੱਤਰਾਖੰਡ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਸ਼ਾਲਿਨੀ ਸਿੰਘ ਦੇ ਨਾਂ ਸ਼ਾਮਲ ਕੀਤੇ ਗਏ ਹਨ। ਕੁੱਲ ਮਿਲਾਕੇ ਇਸ ਸੂਚੀ ਵਿੱਚ ਪਾਰਟੀ ਦੇ ਰਾਜ ਸਭਾ ਦੇ ਸੰਸਦ ਮੈਂਬਰ, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ, ਗੋਆ ਅਤੇ ਪੰਜਾਬ ਦੇ ਪ੍ਰਮੁੱਖ ਨੇਤਾਵਾਂ ਸਮੇਤ ਦਿੱਲੀ ਸਰਕਾਰ ਦੇ ਮੰਤਰੀ ਮੰਡਲ ਦੇ ਸਾਰੇ ਵੱਡੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਸੂਚੀ ਵਿੱਚ ਕੌਣ ਹੈ ...

  • ਅਰਵਿੰਦ ਕੇਜਰੀਵਾਲ
  • ਮਨੀਸ਼ ਸਿਸੋਦੀਆ
  • ਸਤੇਂਦਰ ਜੈਨ
  • ਗੋਪਾਲ ਰਾਏ
  • ਇਮਰਾਨ ਹੁਸੈਨ
  • ਰਾਖੀ ਬਿਰਲਨ
  • ਆਤਿਸ਼ੀ
  • ਦੁਰਗੇਸ਼ ਪਾਠਕ
  • ਰਾਘਵ ਚੱਡਾ
  • ਐਨ ਡੀ ਗੁਪਤਾ
  • ਦਿਲੀਪ ਪਾਂਡੇ
  • ਸੰਜੇ ਸਿੰਘ
  • ਪ੍ਰੀਤੀ ਮੈਨਨ
  • ਪੰਕਜ ਗੁਪਤਾ
  • ਰਾਜਿੰਦਰ ਪਾਲ ਗੌਤਮ
  • ਦਿਨੇਸ਼ ਮੋਹਨੀਆ
  • ਗੁਲਾਬ ਸਿੰਘ
  • ਕੈਪਟਨ ਸ਼ਾਲਿਨੀ ਸਿੰਘ
  • ਆਦਿਲ ਖਾਨ
  • ਬਲਜਿੰਦਰ ਕੌਰ
  • ਅਮਨ ਅਰੋੜਾ
  • ਹਰਪਾਲ ਚੀਮਾ
  • ਸਰਬਜੀਤ ਕੌਰ
  • ਡਾਕਟਰ ਅਲਤਾਫ ਆਲਮ
  • ਮਹੇਸ਼ ਬਾਲਮੀਕੀ
  • ਨੀਲਮ ਯਾਦਵ
  • ਵੇਂਜੀ ਵੇਗਾਸ
  • ਈਸ਼ੁਦਨ ਗਾਂਧਵੀ
  • ਪ੍ਰਿਥਵੀ ਰੈਡੀ
  • ਗੋਪਾਲ ਇਟਾਲੀਆ
  • ਭਗਵੰਤ ਮਾਨ
  • ਸੁਸ਼ੀਲ ਗੁਪਤਾ
  • ਕਰਨਲ ਅਜੇ ਕੋਠਿਆਲ
  • ਰਾਹੁਲ ਮਹੇਮਰੇ

ਕੌਮੀ ਕੌਂਸਲ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸਾਰੇ ਲੋਕਾਂ ਨੂੰ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਕਰਨੀ ਸਿਖਾਈ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਹਤਰ ਕੰਮ ਕਰ ਰਹੀ ਹੈ। ਪਾਰਟੀ ਨੇ ਭਵਿੱਖ ਵਿੱਚ ਵੀ ਇਹੀ ਕੰਮ ਕਰਨਾ ਹੈ।

ਇਹ ਵੀ ਪੜੋ: ਸ਼੍ਰੀ ਗੂਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੂਰਵ 'ਤੇ ਕੱਢਿਆ ਬਰਾਤ ਰੂਪੀ ਨਗਰ ਕੀਰਤਨ

ETV Bharat Logo

Copyright © 2025 Ushodaya Enterprises Pvt. Ltd., All Rights Reserved.