ETV Bharat / bharat

ਹਿੰਦੂ ਕਾਰਕੁਨ ਦੀ ਗ੍ਰਿਫਤਾਰੀ ਨੂੰ ਲੈ ਕੇ ਕਰਨਾਟਕ 'ਚ ਭਾਜਪਾ ਨੇ ਕੀਤਾ ਪ੍ਰਦਰਸ਼ਨ, ਹੁਬਲੀ ਥਾਣੇ ਦਾ ਘਿਰਾਓ ਦੀ ਕੋਸ਼ਿਸ਼ - ANTI MUSLIM RIOTS CASE

Anti-Muslim riots case: 1992 ਦੇ ਮੁਸਲਿਮ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਿੰਦੂ ਕਾਰਕੁਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਰਨਾਟਕ ਵਿੱਚ ਭਾਜਪਾ ਨੇ ਪ੍ਰਦਰਸ਼ਨ ਕੀਤਾ। ਹੁਬਲੀ 'ਚ ਪੁਲਿਸ ਸਟੇਸ਼ਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਦੌਰਾਨ ਵਿਰੋਧੀ ਨੇਤਾ ਆਰ ਅਸ਼ੋਕ, ਬੇਲਾਦ ਅਤੇ ਕਈ ਹੋਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੜ੍ਹੋ ਪੂਰੀ ਖਬਰ...

Anti-Muslim riots case
Anti-Muslim riots case
author img

By ETV Bharat Punjabi Team

Published : Jan 3, 2024, 8:04 PM IST

ਕਰਨਾਟਕ: 1992 ਵਿੱਚ ਅਯੁੱਧਿਆ ਰਾਮ ਮੰਦਰ ਲਈ ਅੰਦੋਲਨ ਵਿੱਚ ਕਥਿਤ ਸ਼ਮੂਲੀਅਤ ਲਈ ਕਰਨਾਟਕ ਪੁਲਿਸ ਦੁਆਰਾ ਇੱਕ ਹਿੰਦੂ ਕਾਰਕੁਨ ਸ਼੍ਰੀਕਾਂਤ ਪੁਜਾਰੀ ਦੀ ਗ੍ਰਿਫਤਾਰੀ ਦੇ ਖਿਲਾਫ ਭਾਜਪਾ ਨੇ ਬੁੱਧਵਾਰ ਨੂੰ ਰਾਜ ਭਰ ਵਿੱਚ ਪ੍ਰਦਰਸ਼ਨ ਕੀਤਾ। ਹੁਬਲੀ ਅਤੇ ਬੈਂਗਲੁਰੂ 'ਚ ਸ਼ਾਹਰਾ ਪੁਲਿਸ ਸਟੇਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਅਤੇ ਕਰਨਾਟਕ ਦੀ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਘਟਨਾ ਦੇ 31 ਸਾਲ ਬਾਅਦ ਭਾਜਪਾ ਨੇ ਕਾਰ ਸੇਵਕਾਂ ਵਿਰੁੱਧ 'ਬਦਲਾਖੋਰੀ ਦੀ ਰਾਜਨੀਤੀ' ਕਰਨ ਲਈ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨਾਟਕ ਪੁਲਿਸ ਨੇ 1992 ਵਿੱਚ ਉੱਤਰ ਪ੍ਰਦੇਸ਼ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਪਹਿਲਾਂ ਹੋਏ 31 ਸਾਲ ਪੁਰਾਣੇ ਦੰਗਿਆਂ ਦੇ ਮਾਮਲੇ ਵਿੱਚ ਹੁਬਲੀ ਦੇ ਸ਼੍ਰੀਕਾਂਤ ਪੁਜਾਰੀ ਨੂੰ ਗ੍ਰਿਫਤਾਰ ਕੀਤਾ ਸੀ। ਇਹ ਗ੍ਰਿਫਤਾਰੀ 29 ਦਸੰਬਰ 2023 ਨੂੰ ਹੋਈ ਸੀ। ਸ਼੍ਰੀਕਾਂਤ ਪੁਜਾਰੀ 'ਤੇ ਦਸੰਬਰ 1992 'ਚ ਅਯੁੱਧਿਆ 'ਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਹੋਈ ਹਿੰਸਾ ਦੌਰਾਨ ਮੈਸੂਰ 'ਚ ਦੰਗੇ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਦਰਅਸਲ, ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਸਮਾਰੋਹ 22 ਜਨਵਰੀ ਨੂੰ ਹੈ। ਇਹ ਗ੍ਰਿਫ਼ਤਾਰੀ ਇਸ ਉਦਘਾਟਨੀ ਸਮਾਰੋਹ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੰਦਿਰ ਉੱਥੇ ਖੜ੍ਹਾ ਹੈ ਜਿੱਥੇ ਪਹਿਲਾਂ ਬਾਬਰੀ ਮਸਜਿਦ ਸੀ, ਜਿਸ ਨੂੰ ਹਿੰਦੂ ਰਾਸ਼ਟਰਵਾਦੀਆਂ ਦੀ ਭੀੜ ਨੇ 6 ਦਸੰਬਰ 1992 ਨੂੰ ਢਾਹ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਮੁਸਲਿਮ ਵਿਰੋਧੀ ਦੰਗੇ ਭੜਕ ਗਏ ਸੀ।

ਹੁਬਲੀ 'ਚ ਥਾਣੇ ਦਾ ਘਿਰਾਓ ਕਰਨ ਦੀ ਕੋਸ਼ਿਸ਼, ਆਰ ਅਸ਼ੋਕ, ਬੇਲਾਦ ਸਮੇਤ ਕਈਆਂ ਨੂੰ ਹਿਰਾਸਤ 'ਚ ਲਿਆ ਗਿਆ: ਹੁਬਲੀ 'ਚ ਵਿਰੋਧੀ ਧਿਰ ਦੇ ਨੇਤਾ ਆਰ ਅਸ਼ੋਕ ਨੇ ਸਿਟੀ ਥਾਣੇ ਦੇ ਸਾਹਮਣੇ ਹਿੰਦੂ ਨੇਤਾ ਸ਼੍ਰੀਕਾਂਤ ਪੁਜਾਰੀ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ। ਇਸ ਦੌਰਾਨ ਆਰ. ਅਸ਼ੋਕ ਅਤੇ ਵਿਰੋਧੀ ਧਿਰ ਦੇ ਉਪ ਨੇਤਾ ਅਰਵਿੰਦ ਬੇਲਦ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਦੋਂ ਉਨ੍ਹਾਂ ਨੇ ਸਿਟੀ ਥਾਣੇ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਰ ਅਸ਼ੋਕ ਨੇ ਕਿਹਾ ਕਿ ਅਸੀਂ ਰਾਮ ਭਗਤਾਂ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹਾਂ। ਗ੍ਰਿਫਤਾਰ ਕੀਤੇ ਗਏ ਹਿੰਦੂ ਕਾਰਕੁੰਨ ਨੂੰ ਰਿਹਾਅ ਕੀਤਾ ਜਾਵੇ। ਇੰਸਪੈਕਟਰ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਵੀ ਕੇਸ ਚੱਲ ਰਿਹਾ ਹੈ। ਮੈਨੂੰ ਵੀ ਗ੍ਰਿਫਤਾਰ ਕਰੋ। ਅਸ਼ੋਕ ਨੇ ਕਿਹਾ ਕਿ ਕਾਂਗਰਸ ਪਾਰਟੀ ਹਾਰ ਦੇ ਡਰੋਂ ਅਜਿਹਾ ਕਰ ਰਹੀ ਹੈ। ਹਿੰਦੂਆਂ ਦੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਿਟੀ ਥਾਣੇ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਨ ਵਾਲੇ 150 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਸਬੰਧੀ ਹੁਬਲੀ ਧਾਰਵਾੜ ਪੁਲਿਸ ਕਮਿਸ਼ਨਰ ਰੇਣੂਕਾ ਸੁਕੁਮਾਰ ਨੇ ਕਿਹਾ ਕਿ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.