ਕੋਲਕਾਤਾ: 10 ਜੂਨ ਨੂੰ ਲੱਗਣ ਜਾ ਰਿਹਾ ਹੈ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਦੇ ਸਿਰਫ਼ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕੁਝ ਹਿੱਸਿਆ ਵਿੱਚ ਹੀ ਸੂਰਜ ਦੇ ਡੁਬਣ ਤੋਂ ਕੁਝ ਸਮੇਂ ਪਹਿਲਾਂ ਦਿਖਾਈ ਦੇਵੇਗਾ। ਇਹ ਐਨੁਲਰ ਸੂਰਜ ਗ੍ਰਹਿਣ ਹੋਵੇਗਾ। ਅਤੇ ਇਹ ਖਗੋਲੀ ਘਟਨਾ ਉਦੋਂ ਹੁੰਦੀ ਹੈ ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇੱਕ ਸਿੱਧੀ ਲਾਈਨ ਵਿੱਚ ਆਉਂਦੇ ਹਨ।
ਐਮ.ਪੀ. ਬਿਰਲਾ ਤਾਰਾ ਮੰਡਲ ਦੇ ਨਿਰਦੇਸ਼ਕ ਦੇਬੀ ਪ੍ਰਸਾਦ ਦੁਰਾਈ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਸੂਰਜ ਗ੍ਰਹਿਣ ਭਾਰਤ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕੁਝ ਹਿੱਸਿਆਂ ਤੋਂ ਹੀ ਦਿਖਾਈ ਦੇਵੇਗਾ। ਅਰੁਣਾਚਲ ਪ੍ਰਦੇਸ਼ ਵਿੱਚ ਦਿਬੰਗ ਵਾਈਲਡ ਲਾਈਫ ਸੈੰਚੂਰੀ ਨੇੜੇ ਸ਼ਾਮ ਕਰੀਬ 5:52 ਵਜੇ ਇਸ ਖਗੋਲੀ ਘਟਨਾ ਨੂੰ ਦੇਖਿਆ ਜਾ ਸਕਦਾ ਹੈ। ਉੱਥੇ ਹੀ ਲੱਦਾਖ ਦੇ ਉਤਰੀ ਹਿਸੇ ਵਿੱਚ ਜਿੱਥੇ ਸ਼ਾਮ ਕਰੀਬ 6.15 ਵਜੇ ਸੂਰਜ ਡੁਬੇਗਾ, ਕਰੀਬ 6 ਵਜੇ ਸੂਰਜ ਗ੍ਰਹਿਣ ਦੇਖਿਆ ਜਾ ਸਕੇਗਾ। ਦੁਰਈ ਨੇ ਕਿਹਾ ਕਿ ਉਤਰੀ ਅਮਰੀਕਾ, ਯੂਰੋਪ ਅਤੇ ਏਸ਼ੀਆ ਦੇ ਵੱਡੇ ਖੇਤਰ ਵਿੱਚ ਸੂਰਜ ਗ੍ਰਹਿਣ ਦੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ:Solar Eclipse 2021: ਸੂਰਜ ਗ੍ਰਹਿਣ ਦਾ ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਅਸ਼ੁੱਭ ਅਸਰ, ਰਹੋ ਸਾਵਧਾਨ
ਭਾਰਤੀ ਸਮੇਂ ਅਨੁਸਾਰ ਸਵੇਰੇ 11:42 ਵਜੇ ਅੰਸ਼ਿਕ ਤੌਰ 'ਤੇ ਸੂਰਜ ਗ੍ਰਹਿਣ ਹੋਵੇਗਾ ਅਤੇ ਇਹ ਦੁਪਹਿਰ 3:30 ਵਜੇ ਤੋਂ ਇਕ ਸਧਾਰਣ ਰੂਪ ਧਾਰਨ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਫਿਰ ਸ਼ਾਮ 4:52 ਵਜੇ ਤੱਕ ਸੂਰਜ ਅੱਗ ਦੀ ਘੰਟੀ ਦੀ ਤਰ੍ਹਾਂ ਅਕਾਸ਼ ਵਿੱਚ ਦਿਖਾਈ ਦੇਵੇਗਾ। ਦੁਰਈ ਨੇ ਦੱਸਿਆ ਕਿ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸ਼ਾਮ 6:41 ਵਜੇ ਖ਼ਤਮ ਹੋਵੇਗਾ। ਦੁਨੀਆ ਦੀਆਂ ਕਈ ਸੰਸਥਾਵਾਂ ਸੂਰਜ ਗ੍ਰਹਿਣ ਦੀ ਘਟਨਾ ਦੇ ਸਿੱਧਾ ਪ੍ਰਸਾਰਣ ਦਾ ਪ੍ਰਬੰਧ ਕਰ ਰਹੀਆਂ ਹਨ।
ਸੂਰਜ ਗ੍ਰਹਿਣ ਕੀ ਹੈ
ਸੂਰਜ ਗ੍ਰਹਿਣ ਇਕ ਖਗੋਲ-ਵਿਗਿਆਨਕ ਘਟਨਾ ਹੈ। ਜਦੋਂ ਚੰਦਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਆਉਂਦਾ ਹੈ, ਤਾਂ ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਮੱਧ ਵਿੱਚ ਚੰਦਰਮਾ ਆਉਣ ਦੇ ਕਾਰਨ ਅਸੀਂ ਕੁਝ ਸਮੇਂ ਲਈ ਸੂਰਜ ਨੂੰ ਨਹੀਂ ਦੇਖ ਸਕਦੇ, ਜਾਂ ਦਿਖਾਈ ਦੇ ਰਿਹਾ ਹੈ, ਇਹ ਅੰਸ਼ਕ ਤੌਰ ਉੱਤੇ ਦਿਖਾਈ ਦੇਵੇਗਾ। ਚੰਦਰਮਾ ਕੁਝ ਜਾਂ ਸਾਰੇ ਸੂਰਜ ਦੀ ਰੌਸ਼ਨੀ ਨੂੰ ਰੋਕਦਾ ਹੈ, ਜਿਸ ਨਾਲ ਧਰਤੀ 'ਤੇ ਪਰਛਾਵਾਂ ਫੈਲਦਾ ਹੈ। ਇਹ ਘਟਨਾ ਕੇਵਲ ਅਮਾਵਸਯ ਤੇ ਵਾਪਰਦੀ ਹੈ।