ETV Bharat / bharat

ਭਾਰਤੀ ਅਫਸਰ ਉੱਤੇ ਲੱਗੇ ਪੰਨੂ ਦੀ ਕਤਲ ਦੀ ਸਾਜਿਸ਼ ਕਰਨ ਦੇ ਇਲਜ਼ਾਮ, ਅਮਰੀਕੀ ਚਾਰਜਸ਼ੀਟ ਵਿੱਚ 'Contract Killing' ਦਾਅਵਾ - Allegations Of plotting

ਅਮਰੀਕੀ ਸਰਕਾਰ ਨੇ ਅੱਜ ਭਾਰਤੀ ਮੂਲ ਦੇ ਕਥਿਤ ਡਰੱਗ ਤਸਕਰ ਨਿਖਿਲ ਗੁਪਤਾ ਉਰਫ਼ ਨਿਕ ਅਤੇ ਇੱਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਵਿਰੁੱਧ "ਨਿਊਯਾਰਕ ਸਿਟੀ ਵਿੱਚ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਕੋਸ਼ਿਸ਼" ਲਈ ਕਤਲ ਦੇ ਦੋਸ਼ ਦਾਇਰ ਕਰਨ ਦਾ ਐਲਾਨ ਕੀਤਾ ਹੈ। ਪੜ੍ਹੋ ਪੂਰਾ ਮਾਮਲਾ।

plotting Gurpatwant Pannu's murder
plotting Gurpatwant Pannu's murder
author img

By ETV Bharat Punjabi Team

Published : Nov 30, 2023, 1:02 PM IST

ਹੈਦਰਾਬਾਦ ਡੈਸਕ: ਅਮਰੀਕਾ 'ਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਵੀਰਵਾਰ ਨੂੰ ਨਿਊਯਾਰਕ ਪੁਲਿਸ ਦੀ ਚਾਰਜਸ਼ੀਟ ਸਾਹਮਣੇ ਆਈ ਹੈ। ਇਸ 'ਚ ਇਕ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਦੋਸ਼ੀ ਨੂੰ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਅਜਿਹਾ ਕਰਨ ਲਈ ਕਿਹਾ ਸੀ।

ਭਾਰਤ ਸਰਕਾਰ ਦੀ ਏਜੰਸੀ ਦਾ ਹੈ ਮੁਲਾਜ਼ਮ : ਹਾਲਾਂਕਿ ਚਾਰਜਸ਼ੀਟ 'ਚ ਭਾਰਤੀ ਅਧਿਕਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਨੂੰ CC-1 ਵਜੋਂ ਸੰਬੋਧਿਤ ਕੀਤਾ ਗਿਆ ਹੈ। ਚਾਰਜਸ਼ੀਟ ਮੁਤਾਬਕ ਸੀ.ਸੀ.-1 ਭਾਰਤ ਸਰਕਾਰ ਦੀ ਇੱਕ ਏਜੰਸੀ ਦਾ ਮੁਲਾਜ਼ਮ ਹੈ, ਜਿਸ ਨੇ ਕਈ ਵਾਰ ਆਪਣੇ ਆਪ ਨੂੰ ਸੀਨੀਅਰ ਫੀਲਡ ਅਫ਼ਸਰ ਦੱਸਿਆ ਹੈ। ਉਹ ਸੁਰੱਖਿਆ ਪ੍ਰਬੰਧਨ ਅਤੇ ਖੁਫੀਆ ਜਾਣਕਾਰੀ ਲਈ ਜ਼ਿੰਮੇਵਾਰ ਹੈ।

ਕਤਲ ਦੀ ਸਾਜਿਸ਼ ਪਿੱਛੇ ਭਾਰਤ ਸਰਕਾਰ ਦਾ ਹੱਥ : ਦਰਅਸਲ, 22 ਨਵੰਬਰ ਨੂੰ ਪ੍ਰਕਾਸ਼ਿਤ ਫਾਇਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਅਮਰੀਕੀ ਸਰਕਾਰ ਨੇ ਇਲਜ਼ਾਮ ਲਾਇਆ ਸੀ ਕਿ ਨਿਊਯਾਰਕ ਵਿੱਚ ਪੰਨੂ ਉੱਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਸਰਕਾਰ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਹਮਲਾ ਕਿਸ ਦਿਨ ਹੋਣਾ ਸੀ। ਅਮਰੀਕੀ ਅਧਿਕਾਰੀਆਂ ਨੇ ਜੂਨ 'ਚ ਪੀਐੱਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਹੀ ਭਾਰਤ ਕੋਲ ਇਹ ਮੁੱਦਾ ਉਠਾਇਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਦੀ ਜਾਂਚ ਲਈ 18 ਨਵੰਬਰ ਨੂੰ ਉੱਚ ਪੱਧਰੀ ਕਮੇਟੀ ਬਣਾਈ ਸੀ। ਕਿਹਾ ਗਿਆ ਸੀ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਨਿਖਿਲ ਗੁਪਤਾ ਨਾਮ ਦਾ ਵਿਅਕਤੀ ਗ੍ਰਿਫਤਾਰ: CC-1 ਭਾਰਤ ਦੇ ਕੇਂਦਰੀ ਰਿਜ਼ਰਵ ਪੁਲਿਸ ਬਲ ਲਈ ਕੰਮ ਕਰਦਾ ਹੈ। ਚਾਰਜਸ਼ੀਟ ਮੁਤਾਬਕ ਭਾਰਤੀ ਅਧਿਕਾਰੀ ਨੇ ਇਹ ਵੀ ਦੱਸਿਆ ਸੀ ਕਿ ਉਹ ਭਾਰਤ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਲਈ ਕੰਮ ਕਰਦਾ ਹੈ। ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਭਾਰਤ ਸਰਕਾਰ ਦੇ ਇਸ ਅਧਿਕਾਰੀ ਨੇ ਕਿਹਾ ਸੀ ਕਿ ਉਸ ਨੂੰ ਯੁੱਧ ਕਲਾ ਵਿੱਚ ਅਧਿਕਾਰੀ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਵਰਤੋਂ ਕਰਨਾ ਵੀ ਸਿਖਾਇਆ ਜਾ ਰਿਹਾ ਹੈ।

ਨਿਖਿਲ ਨੇ ਅਮਰੀਕਾ ਦੇ ਸੰਘੀ ਏਜੰਟਾਂ ਨੂੰ ਦੱਸਿਆ ਕਿ ਪੰਨੂ ਤੋਂ ਇਲਾਵਾ ਉਸ ਨੂੰ ਕਈ ਲੋਕਾਂ ਨੂੰ ਮਾਰਨ ਲਈ ਵੀ ਕਿਹਾ ਗਿਆ ਸੀ। ਚਾਰਜਸ਼ੀਟ ਵਿੱਚ ਸੌ ਡਾਲਰ ਦਾ ਬਿੱਲ ਵੀ ਸੀ, ਜੋ ਮੁਲਜ਼ਮ ਨੂੰ ਪੇਸ਼ਗੀ ਅਦਾਇਗੀ ਵਜੋਂ ਦਿੱਤਾ ਗਿਆ ਸੀ। ਨਿਆਂ ਵਿਭਾਗ ਦੇ ਅਨੁਸਾਰ, ਨਿਖਿਲ ਗੁਪਤਾ ਨੂੰ 30 ਜੂਨ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਹਵਾਲਗੀ ਸੰਧੀ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਦੋਸ਼ੀ ਸਾਬਤ ਹੋਣ 'ਤੇ ਉਸ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ।

ਕਿਵੇਂ ਰਚੀ ਗਈ ਸਾਜ਼ਿਸ਼?: ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਇੱਕ ਭਾਰਤੀ ਅਧਿਕਾਰੀ ਦੇ ਕਹਿਣ 'ਤੇ ਨਿਖਿਲ ਨੇ ਪੰਨੂ ਦਾ ਕਤਲ ਕਰਨ ਲਈ ਇੱਕ ਅਪਰਾਧੀ ਨਾਲ ਸੰਪਰਕ ਕੀਤਾ, ਪਰ ਅਸਲ ਵਿੱਚ ਇਹ ਅਪਰਾਧੀ ਇੱਕ ਅਮਰੀਕੀ ਏਜੰਟ ਸੀ। ਇਸ ਏਜੰਟ ਨੇ ਨਿਖਿਲ ਦੀ ਜਾਣ-ਪਛਾਣ ਇਕ ਹੋਰ ਅੰਡਰਕਵਰ ਅਫਸਰ ਨਾਲ ਕਰਵਾਈ ਜੋ ਕਤਲ ਨੂੰ ਅੰਜਾਮ ਦੇਣ ਜਾ ਰਿਹਾ ਸੀ। ਇਸ ਦੇ ਲਈ ਕਰੀਬ 83 ਲੱਖ ਰੁਪਏ ਦਾ ਸੌਦਾ ਹੋਇਆ ਸੀ।

ਇਹ ਸੀ ਪਲਾਨ: ਸੌਦੇ ਤੋਂ ਬਾਅਦ ਭਾਰਤੀ ਅਧਿਕਾਰੀ ਸੀਸੀ-1 ਨੇ ਗੁਪਤਾ ਨੂੰ ਪੰਨੂ ਦੇ ਨਿਊਯਾਰਕ ਸਥਿਤ ਘਰ ਦਾ ਪਤਾ, ਉਸ ਦਾ ਫ਼ੋਨ ਨੰਬਰ ਅਤੇ ਉਸ ਦੀ ਰੋਜ਼ਾਨਾ ਦੀ ਰੁਟੀਨ ਨਾਲ ਜੁੜੀ ਪੂਰੀ ਜਾਣਕਾਰੀ ਦਿੱਤੀ। ਨਿਖਿਲ ਨੇ ਬਾਕੀਆਂ ਨੂੰ ਸੌਂਪ ਦਿੱਤਾ। ਗੁਪਤਾ ਨੇ ਅੰਡਰਕਵਰ ਅਧਿਕਾਰੀ ਨੂੰ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ। ਹਾਲਾਂਕਿ, ਉਸ ਨੂੰ ਉਨ੍ਹਾਂ ਤਾਰੀਖਾਂ 'ਤੇ ਹੱਤਿਆਵਾਂ ਨਾ ਕਰਨ ਲਈ ਕਿਹਾ ਗਿਆ ਸੀ, ਜਦੋਂ ਭਾਰਤ ਅਤੇ ਅਮਰੀਕਾ ਦੇ ਅਧਿਕਾਰੀਆਂ ਵਿਚਕਾਰ ਉੱਚ-ਪੱਧਰੀ ਮੀਟਿੰਗਾਂ ਹੋਣੀਆਂ ਸਨ।

ਦਰਅਸਲ, ਨਿਊਯਾਰਕ ਟਾਈਮਜ਼ ਮੁਤਾਬਕ ਪੀਐਮ ਮੋਦੀ ਇਸੇ ਮਹੀਨੇ ਅਮਰੀਕਾ ਗਏ ਸਨ। ਚਾਰਜਸ਼ੀਟ ਅਨੁਸਾਰ ਗੁਪਤਾ ਨੇ ਹਿੱਟਮੈਨ ਨੂੰ ਦੱਸਿਆ ਸੀ ਕਿ ਹਰਦੀਪ ਸਿੰਘ ਨਿੱਝਰ ਵੀ ਉਸ ਦੇ ਨਿਸ਼ਾਨੇ ਦੀ ਸੂਚੀ ਵਿੱਚ ਸੀ। ਕੈਨੇਡਾ ਵਿੱਚ ਉਸ ਦੇ ਕਤਲ ਤੋਂ ਬਾਅਦ ਸੀ.ਸੀ.-1 ਨੇ ਪੰਨੂੰ ਨਾਲ ਸਬੰਧਤ ਇੱਕ ਖ਼ਬਰ ਗੁਪਤਾ ਨੂੰ ਭੇਜੀ ਸੀ। ਇਸ ਵਿਚ ਭਾਰਤੀ ਅਧਿਕਾਰੀ ਨੇ ਕਿਹਾ ਸੀ ਕਿ ਉਸ ਨੂੰ ਮਾਰਨਾ ਹੁਣ ਪਹਿਲ ਹੈ।

ਪੰਨੂ ਵੱਲੋਂ ਵੱਖਰੇ ਦੇਸ਼ ਦੀ ਮੰਗ : ਅਮਰੀਕੀ ਅਧਿਕਾਰੀ ਨੇ ਕਿਹਾ ਕਿ, ਪੰਨੂ ਨੇ ਲੋਕਤੰਤਰੀ ਤਰੀਕੇ ਨਾਲ ਵੱਖਰੇ ਦੇਸ਼ ਦੀ ਮੰਗ ਕੀਤੀ ਸੀ। ਨਿਊਯਾਰਕ ਟਾਈਮਜ਼ ਮੁਤਾਬਕ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ 1980 ਦੇ ਦਹਾਕੇ ਵਿਚ ਜਦੋਂ ਸਿੱਖ ਵੱਖਵਾਦੀ ਭਾਰਤ ਵਿਚ ਹਿੰਸਾ ਫੈਲਾ ਰਹੇ ਸਨ ਤਾਂ ਨਿੱਝਰ ਵਾਂਗ ਪੰਨੂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਸੀ। ਉਹ ਜਮਹੂਰੀ ਤਰੀਕਿਆਂ ਰਾਹੀਂ ਖਾਲਿਸਤਾਨੀਆਂ ਲਈ ਵੱਖਰੇ ਦੇਸ਼ ਦੀ ਮੰਗ ਕਰ ਰਿਹਾ ਸੀ। ਰਜਸ਼ੀਟ ਵਿੱਚ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਅਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਵਿਚਕਾਰ ਸਬੰਧ ਦਾ ਵੀ ਵੇਰਵਾ ਦਿੱਤਾ ਗਿਆ ਹੈ।

ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੀ ਜਾਂਚ ਹੋਵੇਗੀ: ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਹੈ। ਇਹ ਕਮੇਟੀ 18 ਨਵੰਬਰ ਨੂੰ ਬਣਾਈ ਗਈ ਸੀ। ਇਸ ਦੀ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਕੌਣ ਹੈ ਗੁਰਪਤਵੰਤ ਪੰਨੂ: 2019 ਵਿੱਚ, ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਦੇ ਤਹਿਤ ਪੰਨੂ ਦੀ ਜਥੇਬੰਦੀ SFJ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਸਿੱਖਾਂ ਲਈ ਰਾਏਸ਼ੁਮਾਰੀ ਦੀ ਆੜ ਵਿੱਚ SFJ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਸਾਲ 2020 ਵਿੱਚ, ਪੰਨੂ 'ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਕਰ ਦਿੱਤਾ। 2020 ਵਿੱਚ, ਸਰਕਾਰ ਨੇ SFJ ਨਾਲ ਸਬੰਧਤ 40 ਤੋਂ ਵੱਧ ਵੈਬ ਪੇਜਾਂ ਅਤੇ YouTube ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.