ETV Bharat / bharat

ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਪੋਸਟਰ-ਬੈਨਰ ਹਟਾਉਣ ਨੂੰ ਲੈ ਕੇ AAP ਵਰਕਰਾਂ ਤੇ ਪੁਲਿਸ ਵਿਚਾਲੇ ਝੜਪ - ਗੁਜਰਾਤ ਵਿੱਚ ਚੋਣ ਪ੍ਰਚਾਰ

ਗੁਜਰਾਤ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜ੍ਹੇ ਆ ਰਹੀਆਂ ਹਨ, ਸਿਆਸੀ ਦਿੱਗਜ਼ ਨੇਤਾਵਾਂ ਵੱਲੋਂ ਚੋਣ ਪ੍ਰਚਾਰ ਲਗਾਤਾਰ ਤੇਜ਼ ਕਰ ਦਿੱਤਾ ਗਿਆ ਹੈ। ਉਥੇ ਹੀ, ਆਮ ਆਦਮੀ ਪਾਰਟੀ ਵੀ ਗੁਜਰਾਤ ਵਿੱਚ ਚੋਣ ਪ੍ਰਚਾਰ ਕਰਨ ਲਈ ਆਪਣੀ ਪੂਰੀ ਵਾਹ (Gujarat Assembly Election 2022) ਲਾ ਰਹੀ ਹੈ। ਇਸੇ ਵਿਚਾਲੇ ਆਪ ਵਰਕਰਾਂ, ਨਗਰ ਕੌਂਸਲ ਦੇ ਮੁਲਾਜ਼ਮਾਂ ਤੇ ਸੂਰਤ ਪੁਲਿਸ ਵਿਚਾਲੇ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Gujarat Assembly Election 2022, AAP Worker clash in Gujarat News, AAP workers clash with police
ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਪੋਸਟਰ-ਬੈਨਰ ਹਟਾਉਣ ਨੂੰ ਲੈ ਕੇ AAP ਵਰਕਰਾਂ ਤੇ ਪੁਲਿਸ ਵਿਚਾਲੇ ਝੜਪ
author img

By

Published : Nov 23, 2022, 7:54 AM IST

Updated : Nov 23, 2022, 8:14 AM IST

ਸੂਰਤ/ਗੁਜਰਾਤ: ਗੁਜਰਾਤ ਵਿਧਾਨ ਸਭਾ ਚੋਣਾਂ ਨੇੜੇ ਹਨ। ਪਾਰਟੀ ਦੇ ਸਾਰੇ ਦਿੱਗਜ ਆਗੂ ਚੋਣ ਪ੍ਰਚਾਰ ਵਿੱਚ ਜੁੱਟ ਗਏ ਹਨ। ਮੰਗਲਵਾਰ ਨੂੰ ਆਪ ਸੁਪ੍ਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਰਤ ਵਿੱਚ ਰੋਡ ਸ਼ੋਅ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਸਿੰਗਾਨਪੁਰ ਚਾਰ ਰੋਡ 'ਤੇ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਤੋਂ ਪਹਿਲਾਂ ਵੀ ਹੰਗਾਮਾ ਹੋ ਗਿਆ ਸੀ। ਜਦੋਂ ਐਸਐਮਸੀ ਮੁਲਾਜ਼ਮਾਂ ਨੇ (AAP Road Show In Surat) ਬੈਨਰ ਹਟਾਏ ਤਾਂ ਪੁਲਿਸ ਤੇ ‘ਆਪ’ ਵਰਕਰ ਆਹਮੋ-ਸਾਹਮਣੇ ਹੋ ਗਏ। ਮਾਮਲਾ ਇੰਨਾ ਵੱਧ ਗਿਆ ਕਿ ਬਹਿਸ ਝੜਪ ਵਿੱਚ ਤਬਦੀਲ ਹੋ ਗਈ।

ਮੀਟਿੰਗ ਤੋਂ ਪਹਿਲਾਂ ਬਵਾਲ: ਅਰਵਿੰਦ ਕੇਜਰੀਵਾਲ ਦੀ ਮੀਟਿੰਗ ਨੂੰ ਲੈ ਕੇ ਸੂਰਤ ਦੇ ਸਿੰਗਾਨਪੁਰ ਸਰਕਲ 'ਤੇ 'ਆਪ' ਦੇ ਬੈਨਰ ਲਗਾਏ ਗਏ। 'ਆਪ' ਦੇ ਝੰਡਿਆਂ ਤੋਂ ਲੈ ਕੇ ਪੋਸਟਰ ਤੱਕ ਜਨਤਕ ਮੀਟਿੰਗਾਂ ਅਤੇ ਰੋਡ ਸ਼ੋਅ ਦੇ ਆਸ-ਪਾਸ ਲਗਾਏ ਗਏ ਸਨ। ਸਥਿਤੀ ਉਦੋਂ ਵਿਗੜ ਗਈ ਜਦੋਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਜਨਤਕ ਮੀਟਿੰਗ ਤੋਂ ਪਹਿਲਾਂ ਲਾਏ ਬੈਨਰ ਉਤਾਰ ਦਿੱਤੇ। ਜਦੋਂ ਐਮਐਨਪੀ ਵਰਕਰ ਬੈਨਰ ਹਟਾ ਰਹੇ ਸਨ, ਤਾਂ ਆਮ ਆਦਮੀ ਪਾਰਟੀ ਦੇ ਵਰਕਰ ਉਥੇ ਪਹੁੰਚ ਗਏ ਅਤੇ ਵਿਰੋਧ (AAP workers clash with police) ਕਰਨਾ ਸ਼ੁਰੂ ਕਰ ਦਿੱਤਾ।

ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਪੋਸਟਰ-ਬੈਨਰ ਹਟਾਉਣ ਨੂੰ ਲੈ ਕੇ AAP ਵਰਕਰਾਂ ਤੇ ਪੁਲਿਸ ਵਿਚਾਲੇ ਝੜਪ

ਸੂਰਤ ਪੁਲਿਸ ਤੇ AAP ਵਰਕਰ ਆਹਮੋ-ਸਾਹਮਣੇ: ਵਰਕਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਇਜਾਜ਼ਤ ਦੇ ਬਾਵਜੂਦ ਉਹ ਭਾਜਪਾ ਦੇ ਇਸ਼ਾਰੇ ’ਤੇ ਇਹ ਬੈਨਰ ਹਟਾ ਰਹੇ ਹਨ। ਹਾਲਾਂਕਿ, ਆਮ ਆਦਮੀ ਪਾਰਟੀ ਦੇ ਵਰਕਰ ਸਥਾਨਕ ਨਿਗਮ ਵਿਚ ਝੰਡੇ ਅਤੇ ਪੋਸਟਰ ਲਗਾ ਰਹੇ ਸਨ, ਪਰ ਸੂਰਤ ਨਿਗਮ ਉਨ੍ਹਾਂ ਬੈਨਰ ਅਤੇ ਪੋਸਟਰਾਂ ਨੂੰ ਹਟਾ ਰਿਹਾ ਹੈ। ਇਹ ਮੁਹਿੰਮ ਸੂਰਤ ਨਗਰ ਨਿਗਮ ਪੁਲਿਸ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਰੋਸ ਹੈ।

AAP ਦੇ 10 ਵਰਕਰ ਹਿਰਾਸਤ 'ਚ: ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਹੱਥੋਪਾਈ ਹੋਣ ’ਤੇ ਪੁਲਿਸ ਉਥੇ ਪੁੱਜ ਗਈ। ਸੂਰਤ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਕੁਝ ਦੇਰ ਲਈ ਹਾਲਾਤ ਤਣਾਅਪੂਰਨ ਹੋ ਗਏ। ਹਾਲਾਂਕਿ ਕੁਝ ਆਗੂਆਂ ਨੇ ਦਖਲ ਦੇ ਕੇ ਮਾਮਲਾ ਸੁਲਝਾ ਲਿਆ। ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਆਮ ਆਦਮੀ ਪਾਰਟੀ ਦੇ 10 ਤੋਂ ਵੱਧ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਇਹ ਵੀ ਪੜ੍ਹੋ: Shradha murder case: ਆਫਤਾਬ ਦਾ ਪੋਲੀਗ੍ਰਾਫ਼ ਟੈਸਟ ਸ਼ੁਰੂ, ਕੱਲ੍ਹ ਹੋ ਸਕਦਾ ਹੈ ਨਾਰਕੋ ਟੈਸਟ

Last Updated : Nov 23, 2022, 8:14 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.