ਮੁੰਬਈ: ਬਾਂਦਰਾ-ਕੁਰਲਾ ਕੰਪਲੈਕਸ (Banda Kurla Complex) ਖੇਤਰ ਵਿੱਚ ਨਿਰਮਾਣ ਅਧੀਨ ਫਲਾਈਓਵਰ (Under Construction Flyover) ਦਾ ਇੱਕ ਹਿੱਸਾ ਡਿੱਗਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 4.30 ਵਜੇ ਵਾਪਰਿਆ। ਇਸ ਹਾਦਸੇ ਵਿੱਚ 14 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਬੀਕੇਸੀ ਮੁੱਖ ਸੜਕ ਅਤੇ ਸਾਂਤਾਕਰੂਜ਼-ਚੇਂਬੂਰ ਲਿੰਕ ਸੜਕ ਨੂੰ ਜੋੜਨ ਵਾਲੇ ਨਿਰਮਾਣ ਅਧੀਨ ਫਲਾਈਓਵਰ ਦਾ ਕੰਮ ਚੱਲ ਰਿਹਾ ਸੀ। ਹਾਦਸੇ ਦੇ ਸਮੇਂ ਕੁੱਝ ਮਜ਼ਦੂਰ ਪੁਲ ਦੇ ਉੱਤੇ ਕੰਮ ਕਰ ਰਹੇ ਸਨ ਤੇ ਕੁੱਝ ਹੇਠਾਂ ਕੰਮ ਕਰ ਰਹੇ ਸਨ।
ਜਿਸ ਸਮੇਂ ਪੁਲ ਡਿੱਗਿਆ ਤਾਂ ਉਪਰ ਕੰਮ ਕਰ ਰਹੇ ਕੁੱਝ ਮਜ਼ਦੂਰਾਂ ਨੇ ਫਲਾਈਓਵਰ ਡਿੱਗਣ ਦੇ ਦੌਰਾਨ ਸਰਿਆ ਫੜ ਕੇ ਛਾਲ ਮਾਰ ਦਿੱਤੀ, ਜਦੋਂ ਕਿ ਕੁੱਝ ਨੇੜੇ ਮੌਜੂਦ ਪਾਣੀ ਦੀ ਟੈਂਕੀ ਵਿੱਚ ਡਿੱਗ ਗਏ ਤੇ ਕੁੱਝ ਪੁਲ ਹੇਠਾਂ ਦੱਬਣ ਕਾਰਨ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : 750 ਗ੍ਰਾਮ ਹੈਰੋਇਨ ਤੇ 28 ਹਜ਼ਾਰ ਡਰੱਗ ਮਨੀ ਸਮੇਤ 2 ਕਾਬੂ