ETV Bharat / bharat

ਬ੍ਰਿਟਿਸ਼ ਡਿਪਲੋਮੈਟ ਨੇ SIDE 'ਤੇ ਰੱਖੇ ਚਮੱਚ ਤੇ ਹੱਥਾਂ ਨਾਲ ਹੋ ਗਏ ਸ਼ੁਰੂ, ਵੀਡੀਓ ਹੋਇਆ ਵਾਇਰਲ - ਨਵੀਂ ਦਿੱਲੀ

ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਕਸ ਐਲਿਸ ਨੇ ਇੱਕ ਟਵਿੱਟਰ ਪੋਲ ਕੀਤਾ ਕਿ ਉਸ ਨੂੰ ਆਪਣਾ ਡੋਸਾ ਕਿਵੇਂ ਖਾਣਾ ਚਾਹੀਦਾ ਹੈ।

ਬ੍ਰਿਟਿਸ਼ ਡਿਪਲੋਮੈਟ ਨੇ ਹੱਥ ਨਾਲ ਖਾਧਾ ਡੋਸਾ
ਬ੍ਰਿਟਿਸ਼ ਡਿਪਲੋਮੈਟ ਨੇ ਹੱਥ ਨਾਲ ਖਾਧਾ ਡੋਸਾ
author img

By

Published : Aug 7, 2021, 1:58 PM IST

ਨਵੀਂ ਦਿੱਲੀ : ਭਾਰਤ ਵਿੱਚ ਬ੍ਰਿਟੇਨ ਦੇ ਨਵੇਂ ਹਾਈ ਕਮਿਸ਼ਨਰ ਵਜੋਂ ਨਿਯੁਕਤ ਅਲੈਕਸ ਐਲਿਸ ਦਾ ਇੱਕ ਦਿਲਚਸਪ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਲੈਕਸ ਨੇ ਟਵਿੱਟਰ 'ਤੇ ਪੋਲ ਕੀਤਾ।

ਤੁਸੀਂ ਇਸ ਵੀਡੀਓ 'ਚ ਅਲੈਕਸ ਐਲਿਸ ਨੂੰ ਹੱਥਾਂ ਨਾਲ ਡੋਸਾ ਖਾਂਦੇ ਹੋਏ ਵਿਖਾਈ ਦੇ ਰਹੇ ਹਨ। ਅਲੈਕਸ ਨੇ ਆਪਣੇ ਟਵਿੱਟਰ ਪੇਜ਼ 'ਤੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਕਿੰਝ ਉਨ੍ਹਾਂ ਆਪਣਾ ਡੋਸਾ ਖਾਧਾ। ਇਸ ਤੋਂ ਪਹਿਲਾ ਅਲੈਕਸ ਨੇ ਟਵਿੱਟਰ 'ਤੇ ਇਹ ਪੋਲ ਕੀਤਾ ਸੀ ਕਿ ਉਨ੍ਹਾਂ ਨੂੰ ਆਪਣਾ ਡੋਸਾ ਕਿੰਝ ਖਾਣਾ ਚਾਹੀਦਾ ਹੈ ਕਿ ਆਪਸ਼ਨ 'ਚ ਉਨ੍ਹਾਂ ਲਿਖਿਆ ਹੱਥ ਨਾਲ, ਜਾਂ ਚਾਕੂ ਤੇ ਛੂਰੀ ਨਾਲ। ਇਸ ਪੋਲ ਤੋਂ ਬਾਅਦ ਆਖਿਰ 'ਚ ਬ੍ਰਿਟਿਸ਼ ਡਿਪਲੋਮੈਟ ਅਲੈਕਸ ਐਲਿਸ ਹੱਥ ਨਾਲ ਡੋਸੇ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਤੇ ਪਸੰਦ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਬ੍ਰਿਟਿਸ਼ ਰਣਨੀਤਕ ਮਾਹਰ ਅਲੈਕਸ ਐਲਿਸ ਨੂੰ ਭਾਰਤ ਵਿੱਚ ਬ੍ਰਿਟੇਨ ਦੇ ਨਵੇਂ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫਸੀਡੀਓ) ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ।

ਇਹ ਵੀ ਵਖੋ : ਹੈਰਾਨੀਜਨਕ ! 100 ਸਾਲ ਦੀ ਮਾਤਾ WEIGHT LIFTER

ETV Bharat Logo

Copyright © 2024 Ushodaya Enterprises Pvt. Ltd., All Rights Reserved.