ਅਮਰਾਵਤੀ: ਪ੍ਰੀਖਿਆ ਵਿੱਚ ਪਾਸ ਹੋਣ ਦਾ ਜਾਂ ਅੱਵਲ ਆਉਣ ਦਾ ਡਰ ਅਤੇ ਪਰੇਸ਼ਾਨੀ ਵਿਦਿਆਰਥੀਆਂ ਵਿੱਚ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਉਹ ਪ੍ਰੀਖਿਆ ਵਿੱਚ ਨਾਕਾਮੀ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਜੀਵਨਲੀਲਾ ਹੀ ਸਮਾਪਤ ਕਰ ਰਹੇ ਨੇ। ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਤੋਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਨੇ ਜਿੱਥੇ ਪ੍ਰੀਖਿਆ ਪਾਸ ਨਾ ਕਰਨ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਖੁਦਕੁਸ਼ੀ ਕਰ ਲਈ ਹੈ। ਗੱਲ ਕਰੀਏ ਤਾਂ ਚਿਤੂਰ ਜ਼ਿਲ੍ਹੇ ਦੇ ਪੁੰਗਨੂਰ ਮੰਡਲ ਦੇ ਇਟਾਵਾਕਿਲੀ ਦੀ ਰਹਿਣ ਵਾਲੀ 17 ਸਾਲ ਦੀ ਅਨੁਸ਼ਾ ਨੇ ਇੰਟਰ ਪ੍ਰੀਖਿਆ 'ਚ ਫੇਲ੍ਹ ਹੋਣ ਤੋਂ ਪਰੇਸ਼ਾਨ ਹੋ ਕੇ ਵੀਰਵਾਰ ਨੂੰ ਛੱਪੜ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਅਨੁਸ਼ਾ ਹਾਲ ਹੀ 'ਚ ਕਰਨਾਟਕ 'ਚ ਆਪਣੀ ਦਾਦੀ ਦੇ ਪਿੰਡ ਗਈ ਸੀ। ਬੁੱਧਵਾਰ ਨੂੰ ਵਿਦਿਆਰਥਣ ਦੀ ਮਾਂ ਨੇ ਫੋਨ ਕਰਕੇ ਦੱਸਿਆ ਕਿ ਉਹ ਇਕ ਵਿਸ਼ੇ 'ਚ ਫੇਲ੍ਹ ਹੋ ਗਈ ਹੈ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਦੋ ਦਿਨਾਂ ਵਿੱਚ ਆ ਕੇ ਪ੍ਰੀਖਿਆ ਦੀ ਫੀਸ ਭਰ ਕੇ ਇਸ ਵਾਰ ਪਾਸ ਕਰ ਦੇਵੇਗੀ। ਸਵੇਰੇ ਆਪਣੀ ਧੀ ਦੀ ਮੌਤ ਦੀ ਖ਼ਬਰ ਸੁਣ ਕੇ ਦੁਖੀ ਮਾਪੇ ਕਰਨਾਟਕ ਚਲੇ ਗਏ। ਇਸ ਤੋਂ ਇਲਾਵਾ ਚਿਤੂਰ ਜ਼ਿਲ੍ਹੇ ਦੇ ਬੈਰੈਡੀਪੱਲੇ ਦੇ ਕ੍ਰਿਸ਼ਨੱਪਾ ਪੁੱਤਰ ਬਾਬੂ (17) ਵੀ ਇੰਟਰਸ ਐਮਪੀਸੀ ਦੂਜੇ ਸਾਲ ਦਾ ਗਣਿਤ ਦਾ ਪਰਚਾ ਪਾਸ ਨਹੀਂ ਕਰ ਸਕਿਆ। ਉਸ ਨੇ ਪਰੇਸ਼ਾਨ ਹੋ ਕੇ ਬੁੱਧਵਾਰ ਰਾਤ ਨੂੰ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲਈ।
ਅਨਕਾਪੱਲੀ ਦੇ ਕਰੂਬੋਥੂ ਰਾਮਾ ਰਾਓ ਅਤੇ ਅਪਲਾਰਾਮਨਾ ਦੇ ਸਭ ਤੋਂ ਛੋਟੇ ਪੁੱਤਰ ਕਰੂਬੋਟੂ ਤੁਲਸੀ ਕਿਰਨ (17) ਨੇ ਇੰਟਰ ਦੇ ਪਹਿਲੇ ਸਾਲ ਵਿੱਚ ਘੱਟ ਅੰਕ ਆਉਣ ਕਾਰਨ ਵੀਰਵਾਰ ਨੂੰ ਘਰ ਵਿੱਚ ਖੁਦਕੁਸ਼ੀ ਕਰ ਲਈ। ਸ਼੍ਰੀਕਾਕੁਲਮ ਜ਼ਿਲ੍ਹੇ ਦੇ ਸੰਤਾਬੋਮਾਲੀ ਮੰਡਲ ਦੇ ਡੰਡੂਗੋਪਾਲਪੁਰਮ ਪਿੰਡ ਦੇ ਬਾਲਕਾ ਤਰੁਣ (17) ਦੀ ਪ੍ਰੀਖਿਆ 'ਚ ਫੇਲ ਹੋਣ ਤੋਂ ਪਰੇਸ਼ਾਨ ਸੀ, ਜਿਸ ਦੀ ਵੀਰਵਾਰ ਨੂੰ ਟੇਕਕਲੀ 'ਚ ਟਰੇਨ ਹੇਠਾਂ ਆ ਕੇ ਮੌਤ ਹੋ ਗਈ। ਮ੍ਰਿਤਕ ਦੇ ਮਾਤਾ-ਪਿਤਾ ਕ੍ਰਿਸ਼ਨਾ ਰਾਓ ਅਤੇ ਦਮਯੰਤੀ ਰਾਜਮਹੇਂਦਰਵਰਮ ਵਿੱਚ ਪ੍ਰਵਾਸੀ ਮਜ਼ਦੂਰ ਸਨ ।
ਵਿਸ਼ਾਖਾਪਟਨਮ ਦੀ ਆਤਮਕੁਰੂ ਅਖਿਲਸ਼੍ਰੀ (16) ਨੇ ਪ੍ਰੀਖਿਆ ਦੇ ਨਤੀਜੇ ਪਾਸ ਨਾ ਹੋਣ ਤੋਂ ਨਿਰਾਸ਼ ਹੋ ਕੇ ਵੀਰਵਾਰ ਨੂੰ ਖੁਦਕੁਸ਼ੀ ਕਰ ਲਈ। ਮਾਂ ਦਿਹਾੜੀ ਦਾ ਕੰਮ ਕਰਕੇ ਆਪਣੀ ਧੀ ਨੂੰ ਪੜ੍ਹਾ ਰਹੀ ਸੀ। ਜਦੋਂ ਲਾਸ਼ ਨੂੰ ਗੁਪਤ ਤਰੀਕੇ ਨਾਲ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ, ਤਾਂ ਪੁਲਿਸ ਨੇ ਇਸ ਨੂੰ ਰੋਕਿਆ ਅਤੇ ਪੋਸਟਮਾਰਟਮ ਕਰਵਾਇਆ ਗਿਆ। 18 ਸਾਲ ਦੇ ਵਿਦਿਆਰਥੀ ਬੋਨੇਲਾ ਜਗਦੀਸ਼ ਇੰਟਰ ਦੇ ਦੂਜੇ ਸਾਲ ਵਿੱਚ ਪੜ੍ਹਦਾ ਸੀ। ਕੋਈ ਗੱਲ ਨਾ ਮੰਨੇ ਜਾਣ ਤੋਂ ਉਸ ਨੇ ਨਾਰਾਜ਼ ਹੋ ਕੇ ਵੀਰਵਾਰ ਸਵੇਰੇ ਆਪਣੇ ਕਮਰੇ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਅਨੰਤਪੁਰ ਜ਼ਿਲ੍ਹੇ ਦੇ ਕਨੇਕੱਲੂ ਮੰਡਲ ਦੇ ਹੰਕਾਨਹਾਲ ਪਿੰਡ ਦਾ ਮਹੇਸ਼ (17) ਇੰਟਰ ਇਮਤਿਹਾਨ ਦੇ ਪਹਿਲੇ ਸਾਲ 'ਚ ਪਾਸ ਨਹੀਂ ਹੋ ਸਕਿਆ ਸੀ। ਜਿਵੇਂ ਹੀ ਬੁੱਧਵਾਰ ਨੂੰ ਨਤੀਜੇ ਜਾਰੀ ਹੋਏ, ਮਾਪਿਆਂ ਨੇ ਸਵਾਲ ਕੀਤੇ। ਨਿਰਾਸ਼ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਐਨਟੀਆਰ ਜ਼ਿਲ੍ਹੇ ਦੇ ਨੰਦੀਗਾਮਾ ਤੋਂ ਇੰਟਰ ਦੇ ਪਹਿਲੇ ਸਾਲ ਦੇ ਵਿਦਿਆਰਥੀ ਸ਼ੇਖ ਜੌਨ ਸੈਦਾ (16), ਨੇ ਗਣਿਤ ਵਿੱਚ ਇੱਕ-ਇੱਕ ਅੰਕ, ਭੌਤਿਕ ਵਿਗਿਆਨ ਵਿੱਚ ਛੇ ਅਤੇ ਰਸਾਇਣ ਵਿਗਿਆਨ ਵਿੱਚ ਸੱਤ ਅੰਕ ਪ੍ਰਾਪਤ ਕੀਤੇ। ਵਿਦਿਆਰਥੀ ਦੇ ਮਾਪਿਆਂ ਨੇ ਅਧਿਕਾਰੀਆਂ 'ਤੇ ਉਨ੍ਹਾਂ ਦੇ ਬੇਟੇ ਦੇ ਇਮਤਿਹਾਨ ਦੇ ਪੇਪਰਾਂ ਦਾ ਗਲਤ ਮੁਲਾਂਕਣ ਕਰਨ ਦਾ ਇਲਜ਼ਾਮ ਲਗਾਇਆ ਅਤੇ ਉਸ ਦੀ ਮੌਤ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸੇ ਜ਼ਿਲ੍ਹੇ ਦੇ ਚਿੱਲਾਕੱਲੂ ਦੇ ਰਹਿਣ ਵਾਲੇ ਵਿਦਿਆਰਥੀ ਰਮਨ ਰਾਘਵ ਨੇ ਸੀਨੀਅਰ ਇੰਟਰ ਵਿੱਚ ਇੱਕ ਵਿਸ਼ੇ ਵਿੱਚ ਫੇਲ੍ਹ ਹੋਣ ਤੋਂ ਬਾਅਦ ਖੁਦਕੁਸ਼ੀ ਕਰ ਲਈ।
ਵਿਜ਼ਿਆਨਗਰਮ ਜ਼ਿਲ੍ਹੇ ਦੇ ਗਾਰਵੀਡੀ ਮੰਡਲ ਪਿੰਡ ਦਾ ਇੱਕ ਵਿਦਿਆਰਥੀ ਇੰਟਰ ਪਹਿਲੇ ਅਤੇ ਦੂਜੇ ਸਾਲ ਵਿਚ ਤਿੰਨ ਵਿਸ਼ਿਆਂ ਵਿੱਚ ਫੇਲ੍ਹ ਹੋਇਆ ਹੈ। ਇਸ ਤੋਂ ਬਾਅਦ ਪਰੇਸ਼ਾਨੀ ਵਿੱਚ ਉਸ ਨੇ ਕੀਟਨਾਸ਼ਕ ਪੀ ਲਿਆ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਜਾਨ ਬਚ ਗਈ। ਇਸੇ ਜ਼ਿਲ੍ਹੇ ਦੇ ਰਾਜਮ ਮੰਡਲ ਪਿੰਡ ਦੇ ਇੱਕ ਪਹਿਲੇ ਸਾਲ ਦੇ ਵਿਦਿਆਰਥੀ ਨੇ ਪ੍ਰੀਖਿਆ ਪਾਸ ਕਰਨ ਵਿੱਚ ਅਸਫਲ ਹੋਣ ਤੋਂ ਬਾਅਦ ਕੀਟ ਨਾਸ਼ਕ ਪੀ ਲਿਆ ਪਰ ਉਸ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ: Aarey forest: ਸੁਪਰੀਮ ਕੋਰਟ ਨੇ ਆਦਿਵਾਸੀਆਂ ਨੂੰ ਦਰੱਖਤਾਂ ਦੀ ਕਟਾਈ 'ਤੇ ਬੰਬਈ ਹਾਈ ਕੋਰਟ ਜਾਣ ਦੀ ਦਿੱਤੀ ਇਜਾਜ਼ਤ