ETV Bharat / bharat

ਆਜ਼ਾਦੀ ਦੇ 75 ਸਾਲ: ਅਜ਼ਾਦੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਮਹਾਨ ਯੋਧਾ ਊਧਮ ਸਿੰਘ ਦੀ ਦਾਸਤਾਨ

ਦੇਸ਼ ਇਸ ਸਾਲ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਮੌਕੇ ਅੰਮ੍ਰਿਤ ਮਹੋਤਸਵ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ ਕਿ ਉਹ ਦੇਸ਼ ਵਿੱਚ ਅਮਰ ਹੋ ਗਏ। ਈਟੀਵੀ ਭਾਰਤ ਤੁਹਾਨੂੰ ਇੱਕ ਅਜਿਹੇ ਹੀ ਸ਼ਹੀਦ ਏ ਆਜ਼ਮ ਊਧਮ ਸਿੰਘ ਨਾਲ ਮਿਲਵਾਉਣ ਜਾ ਰਿਹਾ ਹੈ ਜਿਸਦੇ ਨਾਮ ਤੋਂ ਹੀ ਬ੍ਰਿਟਿਸ਼ ਹਕੂਮਤ ਖੌਫ਼ਜਦਾ ਸੀ ਤਾਂ ਮਾਰੀਏ ਉਨ੍ਹਾਂ ਦੇ ਜੀਵਨ ਤੇ ਇੱਕ ਨਜ਼ਰ...

ਅਜ਼ਾਦੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਮਹਾਨ ਯੋਧਾ ਊਧਮ ਸਿੰਘ ਦੀ ਦਾਸਤਾਨ

author img

By

Published : Nov 21, 2021, 5:49 AM IST

Updated : Nov 21, 2021, 3:24 PM IST

ਸੁਨਾਮ: ਦੇਸ਼ ਇਸ ਸਾਲ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਮੌਕੇ ਅੰਮ੍ਰਿਤ ਮਹੋਤਸਵ (Amrit Mahotsav) ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰੇ ਆਜ਼ਾਦੀ ਘੁਲਾਟੀਆਂ (Freedom fighters) ਨੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਦੇਸ ਦੀ ਆਜ਼ਾਦੀ ਲੀ ਆਪਣੀ ਜਾਨ ਕੁਰਬਾਤ ਕਰ ਦਿੱਤੀ ਸੀ। ਇਨ੍ਹਾਂ ਵਿੱਚ ਇੱਕ ਅਜਿਹਾ ਨਾਮ ਵੀ ਸ਼ਾਮਿਲ ਹੈ ਜਿਸਦੇ ਸਿਰਫ਼ ਨਾਂਅ ਤੋਂ ਹੀ ਬ੍ਰਿਟਿਸ਼ ਹਕੂਮਤ ਇੰਨੀ ਖੌਫ਼ਜਦਾ ਸੀ...ਉਹ ਸ਼ਖ਼ਸ ਸਨ ਸ਼ਹੀਦ-ਏ-ਆਜ਼ਮ ਉਧਮ ਸਿੰਘ, ਮਹਾਨ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਹਨ।

ਮਹਾਨ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸਨ ਰਾਮ ਮੁਹੰਮਦ ਸਿੰਘ ਆਜ਼ਾਦ

ਇਹ ਉਹ ਸਮਾਂ ਸੀ ਜਦੋਂ ਮੁਲਕ ਦੀ ਆਬੋ ਹਵਾ 'ਚ ਕ੍ਰਾਂਤੀ ਭਰੀ ਹੋਈ ਸੀ ਤੇ ਸਿਰਫ਼ ਇੱਕ ਹੀ ਮੰਗ ਚੱਲ ਰਹੀ ਸੀ ਉਹ ਸੀ ਆਜ਼ਾਦੀ ਦੀ। ਸਾਰੇ ਹੀ ਲੋਕ ਬੇਚੈਨ ਸਨ ਕਿ ਆਜ਼ਾਦੀ ਕਦੋਂ ਮਿਲੇਗੀ? ਅਜਿਹੇ 'ਚ ਇੱਕ ਨਾਂਅ ਸਾਹਮਣੇ ਆਉਂਦਾ ਹੈ ਰਾਮ ਮੁਹੰਮਦ ਸਿੰਘ ਆਜ਼ਾਦ ਇਸ ਨਾਂਅ ਨੂੰ ਧਾਰਨ ਕਰਨ ਵਾਲੇ ਸ਼ਖ਼ਸ ਦਾ ਇੱਕੋ ਇੱਕ ਮਕਸਦ ਸੀ ਦੇਸ਼ ਦੀ ਆਜ਼ਾਦੀ, ਅੰਗਰੇਜ਼ਾਂ ਦੀ ਗੁਲਾਮੀ ਤੋਂ ਉਨ੍ਹਾਂ ਜ਼ਾਲਿਮ ਹਾਕਮਾਂ ਤੋਂ ਜੋ ਆਪਣੇ ਹੀ ਵਤਨ 'ਚ ਹਿੰਦੁਸਤਾਨੀਆਂ 'ਤੇ ਜੁਲਮ ਢਾਹ ਰਹੇ ਸਨ।

ਕ੍ਰਾਂਤੀਕਾਰੀ ਨੂੰ ਸੂਲੀ 'ਤੇ ਚਾੜਿਆ ਸੂਲੀ

ਕੌਮੀ ਏਕਤਾ ਦਾ ਸੰਦੇਸ਼ ਦਿੰਦੇ ਨਾਂਅ ਵਾਲੇ ਵਿਅਕਤੀ ਨੇ ਕਾਰਨਾਮਾ ਵੀ ਅਜਿਹਾ ਕੀਤਾ ਕਿ ਅੰਗਰੇਜ਼ ਤੈਅ ਨਹੀਂ ਕਰ ਸਕੇ ਕਿ ਸ਼ਖ਼ਸ ਨੂੰ ਪਹਿਲਾਂ ਮੌਤ ਦੇਣ ਜਾਂ ਉਸਦੇ ਨਾਂਅ ਨੂੰ, ਕਿਉਂਕਿ ਜੇਕਰ ਉਹ ਇਸ ਨਾਂਅ ਨੂੰ ਨਹੀਂ ਮਾਰਨਗੇ ਤਾਂ ਇਹ ਮਿਸਾਲ ਬਣ ਜਾਵੇਗਾ ਤੇ ਗੋਰਿਆਂ ਦੀ ਸਭ ਤੋਂ ਸਫ਼ਲ ਨੀਤੀ 'ਪਾੜੋ ਤੇ ਰਾਜ ਕਰੋ' ਨੂੰ ਢਾਹ ਲਾ ਦੇਵੇਗਾ। ਇਸੇ ਲਈ ਅੰਗਰੇਜ਼ਾਂ ਨੇ ਪਹਿਲਾਂ ਇਸ ਨਾਂਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਫੇਰ ਕ੍ਰਾਂਤੀਕਾਰੀ ਨੂੰ ਸੂਲੀ 'ਤੇ ਚਾੜ ਦਿੱਤਾ।

ਜਿਸਦੇ ਸਿਰਫ਼ ਨਾਂਅ ਤੋਂ ਹੀ ਬ੍ਰਿਟਿਸ਼ ਹਕੂਮਤ ਇੰਨੀ ਖੌਫ਼ਜਦਾ ਸੀ ਉਹ ਸ਼ਖ਼ਸ ਸਨ ਸ਼ਹੀਦ-ਏ-ਆਜ਼ਮ ਉਧਮ ਸਿੰਘ

ਜਿਸਦੇ ਸਿਰਫ਼ ਨਾਂਅ ਤੋਂ ਹੀ ਬ੍ਰਿਟਿਸ਼ ਹਕੂਮਤ ਇੰਨੀ ਖੌਫ਼ਜਦਾ ਸੀ ਉਹ ਸ਼ਖ਼ਸ ਸਨ ਸ਼ਹੀਦ-ਏ-ਆਜ਼ਮ ਉਧਮ ਸਿੰਘ ਜਿਨ੍ਹਾਂ ਨੇ ਵਲੈਤ (ਸੱਤ ਸੰਮੁਦਰ ਪਾਰ) ਜਾ ਕੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲਿਆ ਤੇ 1940 ਵਿੱਚ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂਅ ਨਾਲ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਈਕਲ ਓ ਡਵਾਇਰ (Michael O'Dwyer) ਨੂੰ ਸਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਸੀ, ਪਰ ਟ੍ਰਾਇਲ ਸਮੇਂ ਉਧਮ ਸਿੰਘ ਦੇ ਇਸੇ ਨਾਂਅ ਰਾਮ ਮੁਹੰਮਦ ਸਿੰਘ ਆਜ਼ਾਦ ਕਾਰਨ ਅੰਗਰੇਜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿਰਫ ਨਾਂਅ ਨਾਲ ਹੀ ਗੋਰਿਆਂ ਦੇ ਨੱਕ ਚ ਦਮ ਕਰਨ ਵਾਲੇ ਆਜ਼ਾਦੀ ਘੁਲਾਟਿਏ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਦੇ ਸੁਨਾਮ ਵਿਖੇ ਹੋਇਆ ਸੀ ਅਤੇ ਉਨ੍ਹਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ।

ਅਜ਼ਾਦੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਕ੍ਰਾਂਤੀਕਾਰੀਆਂ ਦੀ ਦਾਸਤਾਨ

ਊਧਮ ਸਿੰਘ ਉਸ ਵਕਤ 19 ਵਰ੍ਹਿਆਂ ਦੇ ਸਨ ਜਦੋਂ ਅੰਗਰੇਜ਼ੀ ਸਰਕਾਰ ਦੀ ਹੈਵਾਨਿਅਤ ਦਾ ਗਵਾਹ ਬਣ ਗਏ ਸਨ

ਅੰਮ੍ਰਿਤਸਰ ਯਤੀਮਖ਼ਾਨੇ 'ਚ ਹੀ ਉਨ੍ਹਾਂ ਨੂੰ ਊਧਮ ਸਿੰਘ ਦਾ ਨਾਂਅ ਮਿਲਿਆ। 17 ਵਰ੍ਹਿਆਂ ਦੀ ਉਮਰ 'ਚ ਉਨ੍ਹਾਂ ਦੇ ਭਰਾ ਸਾਧੂ ਸਿੰਘ ਦੀ ਵੀ ਮੌਤ ਹੋ ਗਈ। ਊਧਮ ਸਿੰਘ (Shaheed Udham Singh) ਉਸ ਵਕਤ 19 ਵਰ੍ਹਿਆਂ ਦੇ ਸਨ ਜਦੋਂ ਅੰਗਰੇਜ਼ੀ ਸਰਕਾਰ ਦੀ ਹੈਵਾਨਿਅਤ ਦਾ ਗਵਾਹ ਬਣ ਗਏ ਸਨ ਤੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ ਵੀ ਉਨ੍ਹਾਂ ਨੇ ਆਪਣੇ ਅੱਖੀਂ ਵੇਖਿਆ। ਊਧਮ ਸਿੰਘ ਜਲਸੇ 'ਚ ਪਾਣੀ ਦੀ ਸੇਵਾ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਸੀ। ਉਸ ਸਮੇਂ ਉਹ ਇੱਕ ਦਰਖ਼ਤ ਪਿੱਛੇ ਲੁਕ ਗਏ, ਫੌਜੀ ਸ਼ਾਸਕ ਦੀ ਅਜਿਹੀ ਦਰਿੰਦਗੀ ਵੇਖ ਕੇ ਊਧਮ ਸਿੰਘ ਨੇ ਉਸੇ ਸਮੇਂ ਇਸਦਾ ਬਦਲਾ ਲੈਣ ਦੀ ਸੰਹੁ ਖਾ ਲਈ ਸੀ। London 'ਚ ਵੱਖ-ਵੱਖ ਤਰੀਕੇ ਦੇ ਕੰਮ ਕਰਦੇ ਹੋਏ ਊਧਮ ਸਿੰਘ ਅਸਲ ਮਕਸਦ ਨਹੀਂ ਭੁੱਲੇ ਤੇ ਡਵਾਇਰ ਦੀ ਭਾਲ 'ਚ ਰਹੇ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਅਬਕਾ ਮਹਾਦੇਵੀ ਦੀ ਦਾਸਤਾਨ

1927 ਵਿੱਚ ਭਗਤ ਸਿੰਘ ਦੇ ਕਹਿਣ 'ਤੇ ਪੰਜਾਬ ਪਰਤੇ ਅਤੇ ਹਥਿਆਰ ਰੱਖਣ ਤੇ ਗਦਰ ਦੀ ਗੂੰਜ ਪਰਚੇ ਵੰਡਣ ਦੇ ਇਲਜ਼ਾਮ 'ਚ ਆਰਮਜ਼ ਐਕਟ (Arms Act) ਦੇ ਤਹਿਤ ਮੁਲਤਾਨ ਚ ਗ੍ਰਿਫ਼ਤਾਰ ਕਰ ਲਏ ਗਏ। 1931 ਤੱਕ 5 ਸਾਲ ਲਈ ਜੇਲ੍ਹ 'ਚ ਰਹੇ ਪਰ ਰਿਹਾਅ ਹੋਣ ਮਗਰੋਂ ਬ੍ਰਿਟਿਸ਼ ਪੁਲਿਸ ਦੇ ਓਬਜ਼ਰਵੇਸ਼ਨ 'ਚ ਰਹੇ। ਕਸ਼ਮੀਰ ਜਾ ਕੇ ਉਹ ਪੁਲਿਸ ਨੂੰ ਚਕਮਾ ਦੇਣ 'ਚ ਕਾਮਯਾਬ ਹੋਏ ਤੇ 1934 'ਚ ਇੰਗਲੈਂਡ ਪੰਹੁਚ ਗਏ ਸੀ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਸਵਰਾਜ ਸੈਨਾਨੀ ਬਾਲ ਗੰਗਾਦਰ ਤਿਲਕ ਦੀ ਕਹਾਣੀ

ਇੱਕ ਦਿਨ ਉਨ੍ਹਾਂ ਇੱਕ ਪੋਸਟਰ ਵੇਖਿਆ ਕਿ 13 March 1940 ਨੂੰ ਕੈਕਸਟਨ ਹਾਲ ਵਿਖੇ East India Association ਦੇ ਇੱਕ ਸਮਾਗਮ 'ਚ ਮਾਈਕਲ ਓ ਡਵਾਇਰ ਸੰਬੋਧਨ ਕਰੇਗਾ, ਫੇਰ ਕੀ ਸੀ ਊਧਮ ਸਿੰਘ ਸੂਰਮੇ ਨੂੰ ਚਾਅ ਚੜ੍ਹ ਗਿਆ ਅਤੇ ਉਨ੍ਹਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਤੇ ਤੈਅ ਦਿਨ ਤੇ ਉਹ ਕੈਕਸਟਨ ਹਾਲ (Caxton Hall) ਪੰਹੁਚ ਗਏ ਸਨ। ਉੱਥੇ ਜਾ ਕੇ ਉਨ੍ਹਾਂ ਨੇ ਮਾਈਕਲ ਓ ਡਵਾਇਰ (Michael O'Dwyer) ਮੌਕੇ 'ਤੇ ਹੀ ਮਾਰ ਦਿੱਤਾ ਪਰ ਟ੍ਰਾਇਲ ਸਮੇਂ ਰਾਮ ਮੁਹੰਮਦ ਸਿੰਘ ਆਜ਼ਾਦ (Ram Mohammad Singh Azad) ਦੇ ਨਾਂਅ ਨੇ ਗੋਰਿਆਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਸੀ।

31 ਜੁਲਾਈ 1940 ਨੂੰ ਭਾਰਤ ਦੇ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ

31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਤੇ ਉਸਦੀ ਦੇਹ ਨੂੰ ਜੇਲ 'ਚ ਹੀ ਦਬਾ ਦਿੱਤਾ ਗਿਆ। ਸਾਲ 1974 'ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੇ ਯਤਨਾ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ ਸਨ।

ਅੰਗਰੇਜ਼ਾਂ ਦੀ ਧਰਤੀ 'ਤੇ ਜਾ ਕੇ ਭਾਰਤ ਦੀ ਅਜ਼ਾਦੀ ਦਾ ਪਰਚਮ ਲਹਿਰਾਉਣ ਵਾਲੇ ਸ਼ਹੀਦ ਊਧਮ ਸਿੰਘ ਸੂਰਮੇ ਨੂੰ ETV BHARAT ਸਲਾਮ ਕਰਦਾ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਉੜੀਸਾ ਦੇ ਕਬਾਇਲੀ ਸੁਤੰਤਰਤਾ ਸੈਨਾਨੀਆਂ ਦੀ ਗਾਥਾ

Last Updated : Nov 21, 2021, 3:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.