ETV Bharat / bharat

ਆਜ਼ਾਦੀ ਦੇ 75 ਸਾਲ: ਆਜ਼ਾਦੀ ਦੇ ਪਰਵਾਨਿਆਂ ਵਿੱਚੋਂ ਇੱਕ ਸਨ ਅਮਰ ਚੰਦਰ ਬਾਂਠਿਆ

ਦੇਸ਼ ਇਸ ਸਾਲ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਮੌਕੇ ਅੰਮ੍ਰਿਤ ਮਹੋਤਸਵ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ। ਇਨ੍ਹਾਂ ਵਿੱਚੋਂ ਹੀ ਇੱਕ ਸਨ ਸ਼ਹੀਦ ਅਮਰ ਚੰਦਰ ਬਾਂਠਿਆ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਆਓ ਉਨ੍ਹਾਂ ਦੇ ਯੋਗਦਾਨ 'ਤੇ ਮਾਰਦੇ ਹਾਂ ਇੱਕ ਨਜ਼ਰ...

ਆਜ਼ਾਦੀ ਦੇ ਪਰਵਾਨਿਆਂ ਵਿੱਚੋਂ ਇੱਕ ਸਨ ਅਮਰ ਚੰਦਰ ਬਾਂਠਿਆ

author img

By

Published : Nov 20, 2021, 6:19 AM IST

ਮੱਧ ਪ੍ਰਦੇਸ਼: ਦੇਸ਼ ਇਸ ਸਾਲ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਮੌਕੇ ਅੰਮ੍ਰਿਤ ਮਹੋਤਸਵ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ। ਉਸ ਨੇ ਆਪਣੀ ਜਾਨ ਦੇ ਦਿੱਤੀ ਸੀ। ਇਨ੍ਹਾਂ ਵਿੱਚੋਂ ਹੀ ਇੱਕ ਸਨ ਸ਼ਹੀਦ ਅਮਰ ਚੰਦਰ ਬਾਂਠਿਆ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਆਓ ਉਨ੍ਹਾਂ ਦੇ ਯੋਗਦਾਨ 'ਤੇ ਮਾਰਦੇ ਹਾਂ ਇੱਕ ਨਜ਼ਰ...

" ਉਫ਼ ਤੱਕ ਵੀ ਜੁਬਾਂ ਸੇ ਹਮ ਹਰਗਿਜ਼ ਨਾ ਨਿਕਾਲੇਂਗੇ

ਤਲਵਾਰ ਉਠਾਓ ਤੁਮ, ਹਮ ਸਰ ਕੋ ਝੁਕਾ ਦੇਂਗੇ

ਸਿੱਖਾ ਹੈ ਨਇਆ ਹਮ ਨੇ ਲੜਨੇ ਕਾ ਯੇ ਤਰੀਕਾ

ਚਲਵਾਓ ਗੰਨ ਮਸ਼ੀਨੇ, ਹਮ ਸੀਨਾ ਅੜਾ ਦੇਂਗੇ

ਦਿਲਵਾਓ ਹਮੇਂ ਫਾਂਸੀ, ਐਲਾਨ ਸੇ ਕਹਿਤੇ ਹੈਂ

ਖੂਨ ਸੇ ਹੀ ਹਮ ਸ਼ਹੀਦੋ ਕੀ ਫੌਜ ਬਨਾਦੇਂਗੇ"

ਅਮਰ ਸ਼ਹੀਦ ਅਸ਼ਫਾਕੁੱਲਾ ਖਾਨ ਦੀ ਕਵਿਤਾ ਦੀਆਂ ਇਹ ਪੰਕਤੀਆਂ ਉਸ ਵਕਤ ਦੇਸ਼ ਦੇ ਨੌਜਵਾਨਾਂ ਦੇ ਖੂਨ ਵਿੱਚ ਉਬਾਲ ਪੈਦਾ ਕਰਦੀਆਂ ਸਨ। 19 ਦਸੰਬਰ 1927 ਨੂੰ ਸਿਰਫ਼ 27 ਸਾਲ ਦੀ ਉਮਰ ਵਿੱਚ ਆਜ਼ਾਦੀ ਦਾ ਸੁਪਨਾ ਆਪਣੇ ਸੀਨੇ ਵਿੱਚ ਲੈ ਕੇ ਸ਼ਹੀਦ ਹੋ ਗਏ ਸਨ।

ਆਜ਼ਾਦੀ ਦੇ ਪਰਵਾਨਿਆਂ ਵਿੱਚੋਂ ਇੱਕ ਸਨ ਅਮਰ ਚੰਦਰ ਬਾਂਠਿਆ

ਇਸ ਤੋਂ ਲਗਭਗ 69 ਸਾਲ ਪਹਿਲਾਂ 1858 ਵਿੱਚ ਵੀ ਭਾਰਤ ਵਿੱਚ ਅੰਗਰੇਜ਼ਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣ ਵਾਲੇ ਕਈ ਕ੍ਰਾਂਤੀਕਾਰੀ ਆਏ ਸਨ। ਉਨ੍ਹਾਂ ਵਿੱਚੋਂ ਹੀ ਇੱਕ ਸਨ ਅਮਰਚੰਦਰ ਬਾਂਠੀਆ ਜਿੰਨ੍ਹਾਂ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ।

1793 ਵਿੱਚ ਬੀਕਾਨੇਰ ਵਿੱਚ ਹੋਇਆ ਸੀ ਜਨਮ

ਸਿੰਧੀਆ ਰਾਜਵੰਸ਼ ਦੇ ਖਜ਼ਾਨਚੀ ਅਮਰ ਚੰਦਰ ਬਾਂਠੀਆ ਦਾ ਜਨਮ 1793 ਵਿੱਚ ਬੀਕਾਨੇਰ ਵਿੱਚ ਹੋਇਆ ਸੀ । ਬਚਪਨ ਤੋਂ ਹੀ ਉਨ੍ਹਾਂ ਨੇ ਮਨ ਵਿੱਚ ਧਾਰ ਲਿਆ ਸੀ ਕਿ ਦੇਸ਼ ਦੀ ਆਨ-ਬਾਨ ਅਤੇ ਸਾਨ ਦੇ ਲਈ ਕੁਝ ਕਰ ਗੁਜਰਨਾ ਹੈ।

ਸ਼ਹੀਦ ਅਮਰਚੰਦਰ ਦੇ ਪਿਤਾ ਦਾ ਸੀ ਪੁਸ਼ਤੈਨੀ ਕਾਰੋਬਾਰ

ਸ਼ਹੀਦ ਅਮਰਚੰਦਰ ਦੇ ਪਿਤਾ ਦਾ ਪੁਸ਼ਤੈਨੀ ਕਾਰੋਬਾਰ ਸੀ। ਪਰ ਨੁਕਸਾਨ ਕਾਰਨ ਉਸਦੇ ਪਿਤਾ ਨੂੰ ਪਰਿਵਾਰ ਸਮੇਤ ਗਵਾਲੀਅਰ ਜਾਣਾ ਪਿਆ। ਗਵਾਲੀਅਰ ਦੇ ਤਤਕਾਲੀ ਮਹਾਰਾਜਾ ਨੇ ਬਾਂਠਿਆ ਖਾਨਦਾਨ ਨੂੰ ਪਨਾਹ ਦਿੱਤੀ। ਉਨ੍ਹਾਂ ਦੀ ਸਲਾਹ 'ਤੇ ਬਾਂਠੀਆ ਪਰਿਵਾਰ ਨੇ ਗਵਾਲੀਅਰ 'ਚ ਦੁਬਾਰਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਜਯਾਜੀਰਾਓ ਸਿੰਧਿਆ ਨੇ ਅਮਰਚੰਦ ਬਾਂਠਿਆ ਨੂੰ ਬਣਾਇਆ ਰਿਆਸਤ ਦਾ ਖਜ਼ਾਨਚੀ

ਬਾਂਠਿਆ ਪਰਿਵਾਰ ਦੀ ਮਿਹਨਤ ਅਤੇ ਇਮਾਨਦਾਰੀ ਦੇ ਚਰਚੇ ਹੋਣੇ ਸ਼ੁਰੂ ਹੋ ਗਏ। ਆਰਥਿਕ ਪ੍ਰਬੰਧਨ ਵਿੱਚ ਆਪਣੀ ਮੁਹਾਰਥ ਦੇ ਕਾਰਨ, ਜਯਾਜੀਰਾਓ ਸਿੰਧਿਆ ਨੇ ਅਮਰਚੰਦ ਬਾਂਠਿਆ ਨੂੰ ਰਿਆਸਤ ਦਾ ਖਜ਼ਾਨਚੀ ਬਣਾ ਦਿੱਤਾ ਸੀ। ਕਿਸੇ ਵੀ ਵਪਾਰੀ ਨੂੰ ਖ਼ਜ਼ਾਨੇ ਦਾ ਖ਼ਜ਼ਾਨਚੀ ਬਣਾਉਣਾ ਬਹੁਤ ਵੱਡੀ ਗੱਲ ਸੀ। ਉਸ ਸਮੇਂ ਗਵਾਲਿਅਰ ਦੇ ਗੰਗਾਜਲੀ ਖਜ਼ਾਨੇ ਦੀ ਜਾਣਕਾਰੀ ਕੁਝ ਖਾਸ ਲੋਕਾਂ ਨਾਲ ਹੀ ਸੀਮਿਤ ਰਹਿੰਦੀ ਸੀ। ਹੁਣ ਉਸੀ ਖ਼ਜਾਨੇ ਦੀ ਜ਼ਿੰਮੇਵਾਰੀ ਅਮਰਚੰਦਰ ਬਾਂਠਿਆ 'ਤੇ ਸੀ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਅਬਕਾ ਮਹਾਦੇਵੀ ਦੀ ਦਾਸਤਾਨ

ਇਹ ਸਾਲ 1857 ਸੀ, ਆਜ਼ਾਦੀ ਦੀ ਜੰਗ ਤੇਜ਼ ਹੋ ਰਹੀ ਸੀ। ਅਮਰਚੰਦਰ ਬਾਂਠਿਆ ਵੀ ਆਜ਼ਾਦੀ ਦੇ ਪਰਵਾਨਿਆਂ ਦੇ ਕਿੱਸੇ ਇੱਧਰ-ਉੱਧਰ ਤੋਂ ਸੁਣਿਆ ਕਰਦੇ ਸੀ। ਕਈ ਵਾਰ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਕਹਿੰਦੇ ਕਿ ਅਮਰਚੰਦਰ, ਹੁਣ ਤੁਸੀਂ ਵੀ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਵੋ, ਅੰਗਰੇਜ਼ਾਂ ਦਾ ਸਮਾਂ ਹੁਣ ਖ਼ਤਮ ਹੋਣ ਵਾਲਾ ਹੈ। ਰਿਆਸਤਾਂ ਖ਼ਤਮ ਹੋਣ ਵਾਲੀਆਂ ਹਨ, ਹਿੰਦੁਸਤਾਨ ਅਜ਼ਾਦ ਹੋਣ ਵਾਲਾ ਹੈ, ਫਿਰ ਅਮਰਚੰਦਰ ਬਾਂਠਿਆ ਕਹਿੰਦੇ ਸੀ ਭਾਈ ਮੈਂ ਹਥਿਆਰ ਤਾਂ ਮੈਂ ਚਲਾ ਨਹੀਂ ਸਕਦਾ, ਹਾਂ ਜਦੋਂ ਸਮਾਂ ਆਇਆ ਤਾਂ ਕੁਝ ਅਜਿਹਾ ਕਰ ਜਾਵਾਂਗੇ ਕਿ ਇਨਕਲਾਬ ਦੇ ਪੁਜਾਰੀ ਯਾਦ ਰੱਖਣਗੇ।

ਅੰਗਰੇਜ਼ਾਂ ਤੋਂ ਲੋਹਾ ਲੈਣ ਵਾਲਿਆਂ ਵਿੱਚ ਝਾਂਸੀ ਦੀ ਰਾਣੀ ਲਕਸ਼ਮੀਬਾਈ ਸੀ ਸਭ ਤੋਂ ਅੱਗੇ

ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਤੋਂ ਲੋਹਾ ਲੈਣ ਵਾਲਿਆਂ ਵਿੱਚ ਝਾਂਸੀ ਦੀ ਰਾਣੀ ਲਕਸ਼ਮੀਬਾਈ ਸਭ ਤੋਂ ਅੱਗੇ ਸੀ। ਫਿਰੰਗੀਆਂ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਰਾਣੀ ਆਪਣੇ ਸਿਰ 'ਤੇ ਕਫ਼ਨ ਬੰਨ੍ਹ ਚੁੱਕੀ ਸੀ। ਝਾਂਸੀ ਦੇ ਆਸ-ਪਾਸ ਜਿੱਥੇ ਵੀ ਅੰਗਰੇਜ਼ਾਂ ਦੇ ਟੁਕੜਿਆਂ 'ਤੇ ਪਲਣ ਵਾਲੀਆਂ ਰਿਆਸਤਾਂ ਸੀ, ਉਨ੍ਹਾਂ 'ਤੇ ਰਾਣੀ ਹਮਲਾ ਕਰ ਰਹੀ ਸੀ। ਗਵਾਲੀਅਰ ਤੇ ਝਾਂਸੀ ਦੀ ਰਾਣੀ ਲਕਸ਼ਮੀਬਾਈ ਨੇ ਕਬਜ਼ਾ ਕਰ ਲਿਆ। ਪਰ ਸੰਘਰਸ਼ ਖ਼ਤਮ ਨਹੀਂ ਹੋਇਆ ਸੀ।

ਲਕਸ਼ਮੀਬਾਈ ਅਤੇ ਤਾਤਿਆ ਟੋਪੇ ਆਪਣੀ ਬਾਕੀ ਦੀ ਫੌਜ ਨਾਲ ਅੰਗਰੇਜ਼ਾਂ ਨਾਲ ਲੜ ਰਹੇ ਸਨ। ਜੰਗ ਵਿੱਚ ਰਾਣੀ ਦਾ ਖਜ਼ਾਨਾ ਖਾਲੀ ਹੋ ਗਿਆ ਸੀ। ਉਨ੍ਹਾਂ ਦੀ ਫੌਜ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ। ਖਾਣ-ਪੀਣ ਦਾ ਸਾਮਾਨ ਵੀ ਖ਼ਤਮ ਹੋ ਰਿਹਾ ਸੀ। ਪੈਸੇ ਦੀ ਘਾਟ ਦੇ ਕਾਰਨ ਸਵਾਧੀਨਤਾ ਦਾ ਸਮਰ ਦਮ ਤੋੜ ਰਿਹਾ ਸੀ।

ਸਮਾਂ ਆ ਗਿਆ ਸੀ ਦਸਤੂਰ ਵੀ ਸੀ। ਅਮਰਚੰਦਰ ਹਿੰਦੂਸਤਾਨ ਦੀ ਤਾਰੀਖ ਵਿੱਚ ਆਪਣਾ ਨਾਮ ਹਮੇਸ਼ਾ ਦੇ ਲਈ ਦਰਜ ਕਰਵਾਉਣ ਵਾਲੇ ਸੀ। ਅੰਗਰੇਜ਼ਾਂ ਨੂੰ ਸਬਕ ਸਿਖਾਉਣ ਦੀ ਇੱਛਾ ਹੁਣ ਜਵਾਲਾ ਬਣ ਚੁੱਕੀ ਸੀ। ਨੌਜਵਾਨ ਅਮਰਚੰਦਰ ਨੂੰ ਲੱਗਿਆ ਕਿ ਦੇਸ਼ ਦੇ ਲਈ ਕੁਝ ਕਰ ਗੁਜਰਨ ਦਾ ਇਸ ਤੋਂ ਵਧੀਆ ਮੌਕਾ ਸ਼ਾਇਦ ਉਪਰ ਵਾਲਾ ਫਿਰ ਕਦੇ ਨਹੀਂ ਦੇ ਸਕਦਾ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: 70 ਰਾਜਪੂਤ ਅੰਦੋਲਨਕਾਰੀਆਂ ਨੂੰ ਦਿੱਤੀ ਗਈ ਸੀ ਫਾਂਸੀ, ਜਾਣੋ ਫੋਂਦਾਰਾਮ ਹਵੇਲੀ ਦਾ ਇਤਿਹਾਸ

ਤਾਰੀਖ਼ 8 ਜੂਨ 1858, ਅਮਰਚੰਦਰ ਬਾਂਠਿਆ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਕੁਝ ਅਜਿਹ ਕਰਨ ਜਾ ਰਹੇ ਹਨ ਕਿ ਜਿਸ ਦਾ ਨਤੀਜਾ ਮੌਤ ਤੋਂ ਘੱਟ ਕੁਝ ਨਹੀਂ ਹੋਵੇਗਾ। ਧਨ ਦੀ ਘਾਟ ਕਾਰਨ ਆਜ਼ਾਦੀ ਦੀ ਲਾਟ ਕਿਤੇ ਬੁਝ ਨਾ ਜਾਵੇ, ਇਸ ਲਈ ਗਵਾਲੀਅਰ ਦੇ ਗੰਗਾਜਲੀ ਖ਼ਜ਼ਾਨੇ ਦੇ ਖ਼ਜ਼ਾਨਚੀ ਅਮਰਚੰਦਰ ਬਾਂਠਿਆ ਨੇ ਸਾਰਾ ਖ਼ਜ਼ਾਨਾ ਰਾਣੀ ਲਕਸ਼ਮੀਬਾਈ ਨੂੰ ਸੌਂਪ ਦਿੱਤਾ।

ਅਮਰਚੰਦਰ ਬਾਂਠਿਆ ਆਪਣਾ ਕੰਮ ਕਰ ਚੁੱਕੇ ਸੀ। ਭਾਰਤ ਮਾਤਾ ਦੇ ਸੀਨੇ ਤੋਂ ਅੰਗਰੇਜ਼ਾਂ ਦੇ ਪੰਜੇ ਉਖਾੜ ਸੁੱਟਣ ਦੇ ਲਈ ਆਪਣੀ ਜਾਨ ਦੀ ਬਾਜੀ ਲਗਾ ਚੁੱਕੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਅੰਗਰੇਜ਼ ਹੁਣ ਚੁੱਪ ਨਹੀਂ ਬੈਠਣਗੇ। ਸਰਕਾਰੀ ਖ਼ਜ਼ਾਨਾ ਰਾਣੀ ਨੂੰ ਦੇਣ ਕਾਰਨ ਅੰਗਰੇਜ਼ ਬੌਖ਼ਲਾ ਗਏ, ਜੋ ਬਾਂਠਿਆ ਦੇ ਲਈ ਦੇਸ਼ਭਗਤੀ ਸੀ, ਜਿਸ ਨੂੰ ਅੰਗਰੇਜ਼ ਸਰਕਾਰ ਨੇ ਦੇਸ਼ਦ੍ਰੋਹ ਮੰਨਿਆ।

18 ਜੂਨ ਨੂੰ ਰਾਣੀ ਲਕਸ਼ਮੀਬਾਈ ਵੀਰਗਤੀ ਨੂੰ ਪ੍ਰਾਪਤ ਹੋ ਗਈ

ਕੁਝ ਦਿਨ੍ਹਾਂ ਦੇ ਬਾਅਦ 18 ਜੂਨ ਨੂੰ ਰਾਣੀ ਲਕਸ਼ਮੀਬਾਈ ਵੀਰਗਤੀ ਨੂੰ ਪ੍ਰਾਪਤ ਹੋ ਗਈ। ਇਸ ਦੇ ਚਾਰ ਦਿਨ ਬਾਅਦ ਸੇਠ ਅਮਰਚੰਦਰ ਬਾਂਠਿਆ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ। ਮੁਕੱਦਮੇ ਦੀ ਨੌਟੰਕੀ ਤੋਂ ਬਾਅਦ, ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। 22 ਜੂਨ ਨੂੰ ਸਰੇ ਰਾਹ ਅਮਰਚੰਦਰ ਬਾਂਠਿਆ ਨੂੰ ਸਰਾਫਾ ਬਜ਼ਾਰ ਵਿੱਚ ਨਿੰਮ ਦੇ ਦਰੱਖਤ ਉੱਤੇ ਫ਼ਾਂਸੀ ਤੇ ਲਟਕਾ ਦਿੱਤਾ ਗਿਆ।

3 ਦਿਨ੍ਹਾਂ ਤੱਕ ਸ਼ਹੀਦ ਦੀ ਦੇਹ ਨੂੰ ਨਿੰਮ ਦੇ ਦਰਖ਼ਤ 'ਤੇ ਲਟਕਾਈ ਰੱਖਿਆ

ਅੰਗਰੇਜ਼ਾਂ ਨੇ 3 ਦਿਨ੍ਹਾਂ ਤੱਕ ਸ਼ਹੀਦ ਦੀ ਦੇਹ ਨੂੰ ਨਿੰਮ ਦੇ ਦਰਖ਼ਤ 'ਤੇ ਲਟਕਾਈ ਰੱਖਿਆ। ਅੰਗਰੇਜ਼ ਚਾਹੁੰਦੇ ਸਨ ਕਿ ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣੇ। ਫਿਰ ਕੋਈ ਵੀ ਇਨਕਲਾਬੀਆਂ ਦੀ ਮਦਦ ਕਰਨ ਦੀ ਹਿੰਮਤ ਨਾ ਕਰ ਸਕੇ। ਅਮਰਚੰਦਰ ਬਾਂਠਿਆ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਗਵਾਲੀਅਰ ਤੋਂ ਉੱਤਰ ਪ੍ਰਦੇਸ਼ ਚਲਾ ਗਿਆ। ਅੱਜ ਵੀ ਗਵਾਲੀਅਰ ਦੇ ਸਰਾਫਾ ਬਾਜ਼ਾਰ ਵਿੱਚ ਉਸੇ ਨਿੰਮ ਦੇ ਦਰੱਖਤ ਹੇਠਾਂ ਅਮਰਚੰਦਰ ਬਾਂਠਿਆ ਦੀ ਮੂਰਤੀ ਬਣਾਈ ਹੋਈ ਹੈ। ਜੋ ਹਰ ਆਉਣ-ਜਾਣ ਵਾਲੇ ਨੂੰ ਯਾਦ ਦਿਵਾਉਂਦਾ ਹੈ

" ਆਜ਼ਾਦੀਾ ਹਮੇ ਖ਼ੈਰਾਤ ਮੇ ਨਹੀਂ ਮਿਲੀ"

ਇਸ ਦੀ ਨੀਂਹ ਵਿੱਚ ਅਮਰਚੰਦਰ ਬਾਂਠਿਆ ਵਰਗੇ ਦੇਸ਼ ਭਗਤਾਂ ਦਾ ਲਹੂ ਪਿਆ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਉੜੀਸਾ ਦੇ ਕਬਾਇਲੀ ਸੁਤੰਤਰਤਾ ਸੈਨਾਨੀਆਂ ਦੀ ਗਾਥਾ

ETV Bharat Logo

Copyright © 2024 Ushodaya Enterprises Pvt. Ltd., All Rights Reserved.