ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਅਤੇ ਵਿਰੋਧ ਕਾਰਨ ਅੱਜ 49 ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸੰਸਦ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਗਿਣਤੀ 141 ਹੋ ਗਈ ਹੈ। ਇਸ ਦੇ ਨਾਲ ਹੀ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੂੰ ਪੂਰੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ 'ਚ ਹਿੱਸਾ ਲੈਣ ਤੋਂ ਰੋਕ ਲਗਾ ਦਿੱਤੀ ਗਈ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਵਿੱਚ ਸੁਪ੍ਰੀਆ ਸੂਲੇ, ਮਨੀਸ਼ ਤਿਵਾੜੀ,ਸ਼ਸ਼ੀ ਥਰੂਰ, ਮੁਹੰਮਦ ਫੈਜ਼ਲ, ਕਾਰਤੀ ਚਿਦੰਬਰਮ ਦਾ ਨਾਮ ਸ਼ਾਮਿਲ ਕੀਤਾ ਗਿਆ ਸੀ।( NCP's Supriya Sule were suspended)
-
#WATCH 92 विपक्षी सांसदों के निलंबन पर NCP सांसद सुप्रिया सुले ने कहा, "जो हो रहा है देश में वह बहुत गलत हो रहा है...हम सिर्फ सुरक्षा में चूक पर चर्चा चाहते हैं। सिर्फ हमारे सांसदों के लिए नहीं, भाजपा के सांसद, मीडिया सबके लिए हम चर्चा चाहते हैं लेकिन सरकार चर्चा से भाग रही है।" pic.twitter.com/xhHK86TAO1
— ANI_HindiNews (@AHindinews) December 19, 2023 " class="align-text-top noRightClick twitterSection" data="
">#WATCH 92 विपक्षी सांसदों के निलंबन पर NCP सांसद सुप्रिया सुले ने कहा, "जो हो रहा है देश में वह बहुत गलत हो रहा है...हम सिर्फ सुरक्षा में चूक पर चर्चा चाहते हैं। सिर्फ हमारे सांसदों के लिए नहीं, भाजपा के सांसद, मीडिया सबके लिए हम चर्चा चाहते हैं लेकिन सरकार चर्चा से भाग रही है।" pic.twitter.com/xhHK86TAO1
— ANI_HindiNews (@AHindinews) December 19, 2023#WATCH 92 विपक्षी सांसदों के निलंबन पर NCP सांसद सुप्रिया सुले ने कहा, "जो हो रहा है देश में वह बहुत गलत हो रहा है...हम सिर्फ सुरक्षा में चूक पर चर्चा चाहते हैं। सिर्फ हमारे सांसदों के लिए नहीं, भाजपा के सांसद, मीडिया सबके लिए हम चर्चा चाहते हैं लेकिन सरकार चर्चा से भाग रही है।" pic.twitter.com/xhHK86TAO1
— ANI_HindiNews (@AHindinews) December 19, 2023
ਲਗਾਤਾਰ ਨਿਯਮਾਂ ਦੀ ਕੀਤੀ ਉਲੰਘਣਾ : ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਦੁਪਹਿਰ 12.30 ਵਜੇ ਜਦੋਂ ਸਦਨ ਦੀ ਮੀਟਿੰਗ ਸ਼ੁਰੂ ਹੋਈ ਤਾਂ ਪ੍ਰਧਾਨਗੀ ਮੰਡਲ ਦੇ ਚੇਅਰਮੈਨ ਰਾਜਿੰਦਰ ਅਗਰਵਾਲ ਨੇ ਮੈਂਬਰਾਂ ਦੇ ਨਾਂ ਲੈਂਦਿਆਂ ਕਿਹਾ ਕਿ ਇਹ ਇੱਕ ਅਣਸੁਖਾਵੀਂ ਘਟਨਾ ਹੈ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਤੁਸੀਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ। ਸੀਟ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਸੰਸਦ 'ਚ ਸੁਰੱਖਿਆ 'ਚ ਢਿੱਲ ਨੂੰ ਲੈ ਕੇ ਆਸਨ ਨੇੜੇ ਆ ਕੇ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਲਗਾਤਾਰ ਬੇਨਤੀਆਂ ਕਰਨ ਦੇ ਬਾਵਜੂਦ ਤੁਸੀਂ ਮਰਿਆਦਾ ਦੀ ਉਲੰਘਣਾ ਕਰ ਰਹੇ ਹੋ ਅਤੇ ਆਸਨ 'ਤੇ ਕਾਰਵਾਈ ਕਰਨ ਲਈ ਮਜ਼ਬੂਰ ਕੀਤਾ ਹੈ। (49 Lok Sabha MP suspended)
-
#WATCH दिल्ली: निलंबित विपक्षी सांसदों ने संसद के मकर द्वार पर सरकार के खिलाफ विरोध प्रदर्शन किया। pic.twitter.com/DLY2duHmzR
— ANI_HindiNews (@AHindinews) December 19, 2023 " class="align-text-top noRightClick twitterSection" data="
">#WATCH दिल्ली: निलंबित विपक्षी सांसदों ने संसद के मकर द्वार पर सरकार के खिलाफ विरोध प्रदर्शन किया। pic.twitter.com/DLY2duHmzR
— ANI_HindiNews (@AHindinews) December 19, 2023#WATCH दिल्ली: निलंबित विपक्षी सांसदों ने संसद के मकर द्वार पर सरकार के खिलाफ विरोध प्रदर्शन किया। pic.twitter.com/DLY2duHmzR
— ANI_HindiNews (@AHindinews) December 19, 2023
ਸਦਨ ਅਤੇ ਫਤਵਾ ਦਾ ਅਪਮਾਨ : ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਬਸੰਮਤੀ ਨਾਲ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਕੋਈ ਵੀ ਮੈਂਬਰ ਸਦਨ ਦੇ ਅੰਦਰ 'ਪਲੇਕਾਰਡ' ਜਾਂ ਤਖ਼ਤੀ ਨਹੀਂ ਲੈ ਕੇ ਆਵੇ, ਫਿਰ ਵੀ ਸੰਸਦ ਮੈਂਬਰ ਕੁਰਸੀ, ਸਦਨ ਅਤੇ ਫਤਵਾ ਦਾ ਅਪਮਾਨ ਕਰ ਰਹੇ ਹਨ। ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਹ ਪੰਜ ਰਾਜਾਂ ਦੀਆਂ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਹਾਲਤ ਤੋਂ ਨਿਰਾਸ਼ ਹੋ ਕੇ ਅਜਿਹਾ ਕਦਮ ਚੁੱਕ ਰਹੇ ਹਨ। ਜੋਸ਼ੀ ਨੇ ਕਿਹਾ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਕਰਦੇ ਰਹੇ ਤਾਂ ਅਗਲੀਆਂ ਚੋਣਾਂ ਤੋਂ ਬਾਅਦ ਤੁਸੀਂ ਵੀ ਇੱਥੇ ਨਹੀਂ ਆ ਸਕੋਗੇ।
- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ 'ਦਰਸ਼ਨੀ ਰਿਜ਼ੋਰਟ', ਲਹਿੰਦੇ ਪੰਜਾਬ ਦੀ ਸਰਕਾਰ ਪ੍ਰੋਜੈਕਟ ਉੱਤੇ ਖ਼ਰਚੇਗੀ ਕਰੋੜਾਂ ਰੁਪਏ
- Parliament Winter Session Updates : ਲੋਕ ਸਭਾ 'ਚ ਹੰਗਾਮਾ ਕਰਨ 'ਤੇ ਕੁਝ ਹੋਰ ਸੰਸਦ ਮੈਂਬਰ ਮੁਅੱਤਲ, ਦੋਨਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
- 'ਜੇਕਰ ਅਸੀਂ 2024 'ਚ ਜਿੱਤ ਚਾਹੁੰਦੇ ਹਾਂ ਤਾਂ ਨਿਤੀਸ਼ ਦੀ ਜ਼ਰੂਰਤ' - I.N.D.I.A. ਦੀ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਉਮੀਦਵਾਰੀ ਸਬੰਧੀ ਲੱਗੇ JDU ਦੇ ਪੋਸਟਰ
ਕੁਰਸੀ ਦਾ ਅਪਮਾਨ ਕਰਨ ਲਈ ਮੁਅੱਤਲ: ਇਸ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵਿਰੋਧੀ ਧਿਰ ਦੇ 49 ਮੈਂਬਰਾਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਤਖ਼ਤੀਆਂ ਦਿਖਾਉਣ ਅਤੇ ਕੁਰਸੀ ਦਾ ਅਪਮਾਨ ਕਰਨ ਲਈ ਮੁਅੱਤਲ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਦਨ ਨੇ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ। ਕਾਂਗਰਸ ਦੇ ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਗੁਰਜੀਤ ਸਿੰਘ ਔਜਲਾ, ਸਪਤਗਿਰੀ ਉਲਕਾ, ਪ੍ਰਦਯੁਤ ਬੋਰਦੋਲੋਈ, ਗੀਤਾ ਕੋਡਾ, ਜਯੋਤਸਨਾ ਮਹੰਤ, ਜਸਵੀਰ ਗਿੱਲ, ਕਾਰਤੀ ਚਿਦੰਬਰਮ, ਮੁਹੰਮਦ ਸਦੀਕ, ਐਮਕੇ ਵਿਸ਼ਨੂੰ ਪ੍ਰਸਾਦ, ਰਵਨੀਤ ਸਿੰਘ ਬਿੱਟੂ, ਕੇ. ਸੁਧਾਕਰਨ, ਵੀ. ਵੈਥਿਲਿੰਗਮ, ਫਰਾਂਸਿਸਕੋ ਸਰਡਿਨਹਾ, ਅਦੂਰ ਪ੍ਰਕਾਸ਼,ਚੇਲਾ ਕੁਮਾਰ ਅਤੇ ਪ੍ਰਤਿਭਾ ਸਿੰਘ ਸ਼ਾਮਲ ਹਨ।ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਮੁਅੱਤਲ ਕੀਤੇ ਗਏ ਮੈਂਬਰਾਂ 'ਚ ਐੱਸ. ਜਗਤਰਕਰਨ, ਸ. ਆਰ. ਪਾਰਥੀਬਨ,ਏ.ਗਣੇਸ਼ ਮੂਰਤੀ, ਪੀ. ਵੇਲੁਸਵਾਮੀ, ਡੀ.ਐਨ.ਵੀ. ਸੇਂਥਿਲ ਕੁਮਾਰ ਅਤੇ ਐਮ. ਧਨੁਸ਼ ਕੁਮਾਰ, ਮੁਅੱਤਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮੈਂਬਰ ਸੁਪ੍ਰੀਆ ਸੁਲੇ, ਅਮੋਲ ਕੋਲਹੇ ਅਤੇ ਪੀ.ਪੀ. ਮੁਹੰਮਦ ਫੈਜ਼ਲ ਸ਼ਾਮਲ ਹਨ।