ਸਟਾਕਹੋਮ: ਇਸ ਸਾਲ ਦਾ ਕੈਮਿਸਟਰੀ ਵਿਗਿਆਨ ਦਾ ਨੋਬਲ ਪੁਰਸਕਾਰ ਕੈਰੋਲੀਨ ਆਰ ਬਰਟੋਜ਼ੀ, ਮੋਰਟਨ ਮੇਲਡਲ ਅਤੇ ਕੇਕੇ ਬੈਰੀ ਸ਼ਾਰਪਲਸ ਨੇ 'ਸਮਾਨ ਹਿੱਸਿਆਂ ਵਿੱਚ ਅਣੂਆਂ ਦੇ ਸਮਕਾਲੀ ਵਿਖੰਡਨ' ਦੀ ਇੱਕ ਵਿਧੀ ਵਿਕਸਤ ਕਰਨ ਲਈ ਪ੍ਰਦਾਨ ਕੀਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੇ ਜਨਰਲ ਸਕੱਤਰ ਹੰਸ ਐਲਗ੍ਰੇਨ ਨੇ ਬੁੱਧਵਾਰ ਨੂੰ ਸਟਾਕਹੋਮ, ਸਵੀਡਨ ਵਿੱਚ ਕੈਰੋਲਿਨਸਕਾ ਇੰਸਟੀਚਿਊਟ ਵਿੱਚ ਜੇਤੂਆਂ ਦਾ ਐਲਾਨ ਕੀਤਾ।
ਉਨ੍ਹਾਂ ਦਾ ਕੰਮ ਕਲਿਕ ਕੈਮਿਸਟਰੀ ਅਤੇ ਬਾਇਓਆਰਥੋਗੋਨਲ ਪ੍ਰਤੀਕ੍ਰਿਆਵਾਂ ਵਜੋਂ ਜਾਣਿਆ ਜਾਂਦਾ ਹੈ। ਇਹ ਕੈਂਸਰ ਦੀਆਂ ਦਵਾਈਆਂ ਬਣਾਉਣ, ਡੀਐਨਏ ਦੀ ਮੈਪਿੰਗ ਕਰਨ ਅਤੇ ਕਿਸੇ ਖਾਸ ਉਦੇਸ਼ ਲਈ ਤਿਆਰ ਕੀਤੀ ਸਮੱਗਰੀ ਬਣਾਉਣ ਲਈ ਵਰਤੀ ਜਾਂਦੀ ਹੈ। ਬਰਟੋਜ਼ੀ ਕੈਲੀਫੋਰਨੀਆ ਵਿੱਚ ਸਟੈਨਫੋਰਡ ਯੂਨੀਵਰਸਿਟੀ ਵਿੱਚ ਅਧਾਰਿਤ ਹੈ, ਮੇਲਡਲ ਡੈਨਮਾਰਕ ਵਿੱਚ ਕੋਪਨਹੇਗਨ ਯੂਨੀਵਰਸਿਟੀ ਤੋਂ ਹੈ ਅਤੇ ਸ਼ਾਰਪਲੈੱਸ ਕੈਲੀਫੋਰਨੀਆ ਵਿੱਚ ਸਕ੍ਰਿਪਸ ਰਿਸਰਚ ਨਾਲ ਸਬੰਧਿਤ ਹੈ। ਸ਼ਾਰਪਲੈੱਸ ਨੇ ਇਸ ਤੋਂ ਪਹਿਲਾਂ 2001 ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ। ਉਹ ਦੋ ਵਾਰ ਪੁਰਸਕਾਰ ਹਾਸਲ ਕਰਨ ਵਾਲੇ ਪੰਜਵੇਂ ਵਿਅਕਤੀ ਹਨ।
ਦੱਸ ਦਈਏ ਕਿ ਨੋਬਲ ਪੁਰਸਕਾਰਾਂ ਦਾ ਐਲਾਨ 3 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਨੂੰ ਮੈਡੀਸਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਨਿਏਂਡਰਥਲ ਡੀਐਨਏ 'ਤੇ ਖੋਜਾਂ ਲਈ ਇਹ ਪੁਰਸਕਾਰ ਮਿਲਿਆ। ਇਸ ਤੋਂ ਬਾਅਦ 4 ਅਕਤੂਬਰ ਨੂੰ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ। ਭੌਤਿਕ ਵਿਗਿਆਨ ਲਈ ਇਸ ਸਾਲ ਇਹ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਦਿੱਤਾ ਗਿਆ। ਅਲੇਨ ਅਸਪੈਕਟ, ਜੌਨ ਐੱਫ. ਕਲੌਜ਼ਰ ਅਤੇ ਐਂਟਨ ਜ਼ੇਲਿੰਗਰ ਨੂੰ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਤਿੰਨੋਂ ਵਿਗਿਆਨੀਆਂ ਨੂੰ 'ਕੁਆਂਟਮ ਮਕੈਨਿਕਸ' ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਨਾਮ ਵਜੋਂ ਕੀ ਦਿੱਤਾ ਜਾਂਦਾ ਹੈ?: ਨੋਬਲ ਪੁਰਸਕਾਰ ਦੇ ਤਹਿਤ ਇੱਕ ਸੋਨ ਤਗਮਾ, ਇੱਕ ਕਰੋੜ ਸਵੀਡਿਸ਼ ਕਰੋਨਾ (ਕਰੀਬ 8.20 ਕਰੋੜ ਰੁਪਏ) ਦੀ ਰਾਸ਼ੀ ਦਿੱਤੀ ਜਾਂਦੀ ਹੈ। ਸਵੀਡਿਸ਼ ਕਰੋਨਾ ਸਵੀਡਨ ਦੀ ਮੁਦਰਾ ਹੈ। ਇਹ ਪੁਰਸਕਾਰ ਸਵੀਡਿਸ਼ ਵਿਗਿਆਨੀ ਅਲਫਰੇਡ ਨੋਬਲ ਦੇ ਨਾਂ 'ਤੇ ਰੱਖਿਆ ਗਿਆ ਹੈ।
ਇਹ ਵੀ ਪੜੋ: PM Modi in Himachal: ਪ੍ਰਧਾਨ ਮੰਤਰੀ ਨੇ ਬਿਲਾਸਪੁਰ ਵਿੱਚ ਵਿਸ਼ਾਲ ਰੈਲੀ, ਬਿਲਾਸਪੁਰ ਏਮਜ਼ ਦਾ ਕੀਤਾ ਉਦਘਾਟਨ