ਹੈਦਰਾਬਾਦ: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਿਰਯਾਨੀ ਦਾ ਸੁਆਦ ਲਿਆ। ਇਸ ਦੇ ਲਈ 31 ਦਸੰਬਰ ਦੀ ਰਾਤ ਨੂੰ ਵੱਡੇ ਆਰਡਰ ਮਿਲੇ ਸਨ। ਮੰਗ ਦੇ ਮੁਤਾਬਕ, ਹੈਦਰਾਬਾਦ ਦੇ ਇੱਕ ਮਸ਼ਹੂਰ ਰੈਸਟੋਰੈਂਟ ਨੇ ਸ਼ਨੀਵਾਰ ਰਾਤ ਨੂੰ 15,000 ਕਿਲੋ ਬਿਰਯਾਨੀ ਬਣਾਈ ਅਤੇ ਪ੍ਰਤੀ ਮਿੰਟ ਦੋ ਬਿਰਿਆਨੀ ਦੀ ਡਿਲੀਵਰੀ ਕੀਤੀ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਫੂਡ ਡਿਲੀਵਰੀ ਐਪ ਸਵਿਗੀ ਨੇ ਕਿਹਾ ਕਿ ਦੇਸ਼ ਭਰ ਵਿੱਚ ਹੈਦਰਾਬਾਦੀ ਬਿਰਯਾਨੀ ਦੇ ਵੱਡੇ ਆਰਡਰ ਦਿੱਤੇ ਗਏ ਸਨ। ਟਵਿੱਟਰ 'ਤੇ ਕਰਵਾਏ ਗਏ ਸਰਵੇਖਣ ਦੇ ਨਤੀਜਿਆਂ ਦੇ ਅਨੁਸਾਰ, 75.4% ਆਰਡਰ ਹੈਦਰਾਬਾਦੀ ਬਿਰਯਾਨੀ ਤੋਂ ਆਏ ਹਨ। ਲਖਨਊ ਬਿਰਯਾਨੀ (14.2%) ਤੋਂ ਬਾਅਦ ਕੋਲਕਾਤਾ ਬਿਰਯਾਨੀ (10.4%) ਹੈ।
ਸਭ ਤੋਂ ਵੱਧ ਡਿਲੀਵਰ ਕੀਤੇ ਜਾਣ ਵਾਲੇ ਭੋਜਨ ਪਦਾਰਥਾਂ ਦੀ ਸੂਚੀ ਵਿੱਚ ਬਿਰਯਾਨੀ ਸਭ ਤੋਂ ਉੱਪਰ ਹੈ। ਸ਼ਨੀਵਾਰ ਰਾਤ 10.25 ਵਜੇ ਤੱਕ, ਸਵਿਗੀ ਨੇ ਦੇਸ਼ ਭਰ ਵਿੱਚ ਬਿਰਯਾਨੀ ਦੇ 3.50 ਲੱਖ ਆਰਡਰ ਡਿਲੀਵਰ ਕੀਤੇ ਸਨ। ਬਿਰਯਾਨੀ ਤੋਂ ਬਾਅਦ ਪੀਜ਼ਾ ਅਤੇ ਚਿਪਸ ਦੇ ਪੈਕੇਟ ਦੇ ਵੀ ਕਾਫੀ ਆਰਡਰ ਮਿਲੇ ਹਨ।
ਇਹ ਵੀ ਪੜ੍ਹੋ:- ਨਵੇਂ ਸਾਲ ਦੇ ਜਸ਼ਨ 'ਚ ਸ਼ਰਾਬ ਪੀ ਕੇ ਫੜਿਆ ਸੱਪ, ਸੱਪ ਦੇ ਡੰਗਣ ਨਾਲ ਮੌਤ