ਚਾਈਨਾ ਡੋਰ 'ਚ ਫਸਿਆ ਕਾਂ, ਰਾਹ ਜਾਂਦੇ ਨੌਜਵਾਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਬਚਾਈ ਜਾਨ, ਦੇਖੋ ਵੀਡੀਓ - crow trapped in china thread - CROW TRAPPED IN CHINA THREAD
🎬 Watch Now: Feature Video
Published : Aug 9, 2024, 6:13 PM IST
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਕਚਹਿਰੀ ਚੋਕ ਤੋ ਸਾਹਮਣੇ ਆਇਆ ਹੈ ਜਿੱਥੇ ਅੱਜ ਕੁਝ ਰਾਹਗੀਰ ਨੌਜਵਾਨਾਂ ਵੱਲੋਂ ਦਰੱਖ਼ਤ 'ਤੇ ਚਾਇਨਾ ਡੋਰ ਨਾਲ ਲਟਕਦੇ ਕਾਂ ਦੀ ਜਾਨ ਬਚਾ ਕੇ ਇਨਸਾਨੀਅਤ ਦੀ ਅਣੋਖੀ ਮਿਸਾਲ ਕਾਇਮ ਕੀਤੀ ਹੈ। ਰਾਹਗੀਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਥੋਂ ਗੁਜ਼ਰਦੇ ਸਮੇਂ ਦੇਖਿਆ ਕਿ ਇੱਕ ਕਾਂ ਚਾਇਨਾ ਡੋਰ ਵਿੱਚ ਫਸਿਆ ਦਰੱਖ਼ਤ 'ਤੇ ਲਟਕ ਰਿਹਾ ਸੀ, ਜਿਸ ਨੂੰ ਹੇਠਾਂ ਉਤਾਰਣ ਦੀ ਬਹੁਤ ਕੌਸ਼ਿਸ਼ ਕੀਤੀ ਗਈ ਪਰ ਉਚਾਈ ਜਿਆਦਾ ਹੋਣ ਕਾਰਨ ਜਦੋਂ ਬਹੁਤ ਮੁਸ਼ਕਤ ਤੋ ਬਾਅਦ ਵੀ ਕਾਂ ਹੇਠਾਂ ਨਹੀ ਉਤਾਰਿਆ ਗਿਆ। ਉਹਨਾਂ ਵੱਲੋਂ ਫਾਇਰ ਬ੍ਰਿਗੇਡ ਮੰਗਵਾ ਉਸ ਕਾਂ ਦੀ ਜਾਨ ਬਚਾਈ ਗਈ। ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਜਲਦ ਤੋ ਜਲਦ ਅਜਿਹੀ ਡ੍ਰੈਗਨ ਡੋਰ ਤੋਂ ਤੋਬਾ ਕਰਨ ਤਾਂ ਜੋ ਭਵਿੱਖ ਵਿੱਚ ਇਨਸਾਨ ਅਤੇ ਬੇਜ਼ੁਬਾਨ ਇਸ ਡ੍ਰੈਗਨ ਡੋਰ ਦਾ ਸ਼ਿਕਾਰ ਨਾ ਬਣਨ।