ਟਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਪੁਲਿਸ ਨੇ ਲਿਆ ਸਖ਼ਤ ਐਕਸ਼ਨ, ਦੁਕਾਨਾਂ ਦੇ ਬਾਹਰ ਲੱਗੇ ਫੜੀਆਂ ਅਤੇ ਸਮਾਨ ਨੂੰ ਚੁਕਵਾਇਆ - traffic problem in Ferozepur - TRAFFIC PROBLEM IN FEROZEPUR
🎬 Watch Now: Feature Video
Published : Apr 1, 2024, 3:28 PM IST
ਫਿਰੋਜ਼ਪੁਰ ਦੇ ਜੀਰਾ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਉੱਪਰ ਉਗਲਾਂ ਚੱਕੀਆਂ ਜਾਂਦੀਆਂ ਸਨ। ਜਿਸ ਨੂੰ ਲੈ ਕੇ ਅੱਜ ਕਾਰਜ ਸਾਧਕ ਅਫਸਰ ਧਰਮਪਾਲ ਵੱਲੋਂ ਥਾਣਾ ਸਿਟੀ ਐੱਸਐਚਓ ਕੰਵਲਜੀਤ ਰਾਏ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਦੁਕਾਨਾਂ ਦੇ ਬਾਹਰ ਲੱਗੀਆਂ ਫੜੀਆਂ ਅਤੇ ਰੇੜੀਆਂ ਤੋਂ ਸਮਾਨ ਚੁਕਵਾਇਆ ਅਤੇ ਰਸਤੇ ਨੂੰ ਸਾਫ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਆਏ ਦਿਨ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਨੂੰ ਲੈ ਕੇ ਇਹ ਕਦਮ ਚੁੱਕਣਾ ਪਿਆ। ਦੁਕਾਨਦਾਰਾਂ ਵੱਲੋਂ ਫਿਰ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾਣਗੀਆਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਇਸ ਮੌਕੇ ਉਹਨਾਂ ਨਾਲ ਸੈਂਟਰੀ ਇੰਸਪੈਕਟਰ ਰਮਨ ਕੁਮਾਰ ਵੀ ਹਾਜ਼ਰ ਸਨ।