50 ਲੱਖ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਗੋਲਡੀ ਬਰਾੜ ਗੈਂਗ 3 ਗੁਰਗੇ ਗ੍ਰਿਫ਼ਤਾਰ, ਪਟਿਆਲਾ ਪੁਲਿਸ ਨੇ ਕੀਤੇ ਕਾਬੂ - accomplices of gangster Goldie Brar - ACCOMPLICES OF GANGSTER GOLDIE BRAR
🎬 Watch Now: Feature Video
Published : Jul 19, 2024, 7:52 PM IST
ਪਟਿਆਲਾ ਪੁਲਿਸ ਵੱਲੋਂ ਰਾਜਪੁਰਾ ਸ਼ਹਿਰ ਦੇ ਨਾਮੀ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 3 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਮੁਲਜ਼ਮਾਂ ਤੋਂ 32 ਬੋਰ, ਨਾਜਾਇਜ਼ ਪਿਸਟਲ ਅਤੇ 5 ਕਾਰਤੂਸ ਵੀ ਬਰਾਮਦ ਹੋਏ ਹਨ। ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਵਪਾਰੀ ਵੱਲੋਂ ਇਤਲਾਹ ਦੇਣ ਤੋਂ ਬਾਅਦ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਕੀਤੀਆਂ ਗਈਆਂ ਅਤੇ ਫਿਰੌਤੀ ਮੰਗਣ ਲਈ ਵਰਤੇ ਗਏ ਵਿਦੇਸ਼ੀ ਨੰਬਰ ਨੂੰ ਟਰੇਸ ਕੀਤਾ ਗਿਆ। ਪੁਲਿਸ ਮੁਤਾਬਿਕ ਵਪਾਰੀ ਦੇ ਪਰਿਵਾਰ ਅਤੇ ਰੋਜ਼ਾਨਾਂ ਦੀ ਰੁਟੀਨ ਬਾਰੇ ਗੈਂਗਸਟਰਾਂ ਨੇ ਰੇਕੀ ਕੀਤੀ ਹੋਈ ਸੀ ਪਰ ਹੁਣ ਇਹ ਗੈਂਗਸਟਰ ਕਾਬੂ ਕਰ ਲਏ ਗਏ ਹਨ। ਉਨ੍ਹਾਂ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਕੋਲ ਪਹੁੰਚ ਕਰਨ।