ਆਜ਼ਾਦੀ ਦਿਹਾੜੇ ਨੂੰ ਲੈਕੇ ਪਟਿਆਲਾ ਪੁਲਿਸ ਵੱਲੋਂ ਸ਼ਹਿਰ ਭਰ ਵਿੱਚ ਕੱਢਿਆ ਫਲੈਗ ਮਾਰਚ - Flag march in Patiala city - FLAG MARCH IN PATIALA CITY
🎬 Watch Now: Feature Video
Published : Aug 10, 2024, 10:20 PM IST
ਪਟਿਆਲਾ: ਪਟਿਆਲਾ ਸ਼ਹਿਰ ਵਿੱਚ ਐਸਪੀਸੀਟੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਵਿੱਚ ਅੱਜ ਪਟਿਆਲਾ ਪੁਲਿਸ ਲਾਈਨ ਤੋਂ ਪੂਰੇ ਸ਼ਹਿਰ ਵੱਲ ਨੂੰ ਇੱਕ ਫਲੈਗ ਮਾਰਚ ਕੱਢਿਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨੇ ਦੱਸਿਆ ਕਿ ਇਹ ਫਲੈਗ ਮਾਰਚ 15 ਅਗਸਤ ਨੂੰ ਦੇਖਦੇ ਹੋਏ ਕੀਤਾ ਗਿਆ ਹੈ ਤਾਂ ਕਿ ਲੋਕਾਂ ਦੀ ਸੁਰੱਖਿਆ ਵਿਵਸਥਾ ਦੀ ਪੂਰੀ ਜਿੰਮੇਵਾਰੀ ਪੁਲਿਸ ਪੂਰੀ ਤਨਦੇਹੀ ਨਾਲ ਕਰ ਰਹੀ ਹੈ। ਇਸ ਨਾਲ ਲੋਕਾਂ ਦਾ ਜਿੱਥੇ ਵਿਸ਼ਵਾਸ ਬਣਦਾ ਹੈ ਉੱਥੇ ਹੀ ਸ਼ਰਾਰਤੀ ਤੇ ਸਮਾਜ ਵਿਰੋਧੀ ਅੰਸਰਾਂ ਦੇ ਅੰਦਰ ਡਰ ਵੀ ਪੈਦਾ ਹੁੰਦਾ ਹੈ ਇਹ ਫਲੈਗ ਮਾਰਚ ਪੂਰਾ ਜਿਲ੍ਹਾ ਪਟਿਆਲਾ ਦੇ ਵਿੱਚ ਇਲਾਕੇ ਵਿੱਚ ਪੈਂਦੇ ਥਾਣਿਆਂ ਅਤੇ ਵੱਡੇ ਅਧਿਕਾਰੀਆਂ ਦੇ ਸ਼ਮੂਲੀਅਤ ਨਾਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਡੀਆਈਜੀ ਰੇਂਜ ਪਟਿਆਲਾ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਹੇਠ ਇਹ ਫਲੈਗ ਮਾਰਚ ਅੱਜ ਪਟਿਆਲਾ ਤੋਂ ਸ਼ੁਰੂ ਹੋਇਆ ਹੈ।