ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ - anniversary of Baba Jeevan Singh Ji - ANNIVERSARY OF BABA JEEVAN SINGH JI
🎬 Watch Now: Feature Video


Published : Sep 2, 2024, 1:48 PM IST
ਅੰਮ੍ਰਿਤਸਰ: ਅਮਰ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਰਮ ਸੇਵਾ ਸੁਸਾਇਟੀ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 25ਵਾਂ ਚੇਤਨਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਕਢਿਆ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਪਰਿਕਰਮਾ ਇੰਚਾਰਜ ਮਲਕੀਤ ਸਿੰਘ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਤੇ ਸੰਗਤਾਂ ਹਾਜ਼ਰ ਸਨ। ਇਹ ਚੇਤਨਾ ਮਾਰਚ ਅਕਾਲੀ ਫੁੱਲਾਂ ਸਿੰਘ ਬੁਰਜ ਰਾਹੀਂ ਚੌਂਕ ਤੰਦੂਰਾਂ ਵਾਲਾ ਜੀ.ਟੀ. ਰੋਡ ਮਕਬੂਲਪੁਰਾ ਚੌਕ ਤੋਂ ਸਬਜੀ ਮੰਡੀ ਵੱਲਾ ਤੋਂ ਬਾਈ ਪਾਸ ਰਾਹੀਨਹਿਰ ਰਾਹੀਂ ਦਰਾਇਆ ਜੀ.ਟੀ.ਰੋਡ ਰਾਹੀਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਸੰਗਤਾਂ ਰਾਤਰੀ ਵਿਸ਼ਰਾਮ ਕਰਨਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ ਆਗੂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਇਹ ਨਗਰ ਕੀਰਤਨ ਕਢਿਆ ਜਾ ਰਿਹਾ ਹੈ ਅਤੇ ਇਹ ਸੇਵਾ ਉਹਨਾਂ ਦੇ ਲੇਖੇ ਲਿਖੀ ਹੈ ਜਿਸ ਨੂੰ ਸ਼ਰਧਾ ਨਾਲ ਪੁਰਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 05-09-24 ਨੂੰ ਸਵੇਰੇ 10.00 ਵਜੇ ਇਸ ਚੇਤਨਾ ਮਾਰਚ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਵੱਲ ਰਵਾਨਾ ਕੀਤਾ ਜਾਵੇਗਾ। ਸੰਗਤਾਂ ਗੁ. ਸ਼ੀਸ਼ਗੰਜ ਸਾਹਿਬ ਵਿਖੇ ਰੱਖੇ ਅਖੰਡ ਪਾਠ ਦੀ ਅਰਦਾਸ ਵਿੱਚ ਸ਼ਾਮਲ ਹੋਣਗੀਆਂ।