ਲੋਕਸਭਾ ਚੋਣਾਂ ਨੂੰ ਲੈ ਕੇ ਇਕਜੁੱਟ ਹੋਇਆ ਦਲਿਤ ਭਾਈਚਾਰਾ, ਗੁਰਜੀਤ ਔਜਲਾ ਦਾ ਕਰਣਗੇ ਬਾਈਕਾਟ - BOYCOT Gurjeet Aujla - BOYCOT GURJEET AUJLA
🎬 Watch Now: Feature Video
Published : May 4, 2024, 2:07 PM IST
ਅੰਮ੍ਰਿਤਸਰ: ਲੋਕਸਭਾ ਚੋਣਾ ਨੂੰ ਲੈ ਕੇ ਜਿੱਥੇ ਰਾਜਨੀਤਿਕ ਆਗੂ ਪੂਰੀ ਸਰਗਰਮੀ ਦੇ ਨਾਲ ਲੋਕਾਂ ਨਾਲ ਵਿਚਰ ਰਹੇ ਹਨ ਅਤੇ ਉਹਨਾਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਥੇ ਹੀ ਅੰਮ੍ਰਿਤਸਰ ਵਿਖੇ ਦਲਿਤ ਭਾਈਚਾਰੇ ਵੱਲੋਂ ਵੋਟਾਂ ਵੇਲੇ ਅਜਿਹੇ ਰਾਜਨੀਤਿਕ ਆਗੂਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਜਿਨਾਂ ਵੱਲੋਂ ਦਲਿਤ ਸਮਾਜ ਦੇ ਪ੍ਰਤੀ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਦਲਿਤ ਭਾਈਚਾਰੇ ਨੇ ਅਜਿਹੇ ਨੇਤਾਵਾਂ ਦਾ ਵਿਰੋਧ ਕਰਨ ਦੀ ਗਲ ਆਖੀ ਹੈ। ਇਸ ਸੰਬਧੀ ਗਲਬਾਤ ਕਰਦਿਆਂ ਦਲਿਤ ਸਮਾਜ ਆਗੂ ਸੁਮੀਤ ਕਾਲੀਆ ਨੇ ਦੱਸਿਆ ਕਿ ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮੌਕੇ ਇਹਨਾ ਨੇਤਾਵਾਂ ਨੂੰ ਸਾਡੇ ਸਮਾਜ ਦੀ ਯਾਦ ਆਉਂਦੀ ਹੈ ਪਰ ਚੋਣਾਂ ਤੋਂ ਬਾਅਦ ਇਹਨਾਂ ਜੇਤੂ ਉਮੀਦਵਾਰਾਂ ਵੱਲੋਂ ਦਲਿਤ ਸਮਾਜ ਦੀ ਸਾਰ ਨਹੀ ਲਈ ਜਾਂਦੀ। ਜਿਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਤੋਂ ਲੋਕਸਭਾ ਚੋਣਾਂ ਦੇ ਉਮੀਦਵਾਰ ਅਤੇ ਦੋ ਵਾਰ ਸਾਂਸਦ ਰਹੇ ਗੁਰਜੀਤ ਔਜਲਾ ਹਨ। ਜਿਹਨਾਂ ਨੂੰ ਸੱਤਾ ਦੇ ਨਸ਼ੇ ਵਿੱਚ ਦਲਿਤ ਸਮਾਜ ਚੈਨੀ ਚੋਰ, ਸਮੈਕੀਏ ਅਤੇ ਹੋਰ ਕਈ ਤਰ੍ਹਾਂ ਦੇ ਕ੍ਰਿਮਿਨਲ ਅਤੇ ਗੈਰ ਸਮਾਜੀ ਕੰਮ ਕਰਨ ਵਾਲਾ ਲਗਦਾ ਸੀ। ਪਰ ਹੁਣ ਚੋਣਾਂ ਮੌਕੇ ਉਹੀ ਦਲਿਤ ਇਹਨਾਂ ਨੂੰ ਆਪਣੇ ਮਤਲਬ ਲਈ ਸਾਫ ਛਵੀ ਦਾ ਦਿਖਾਈ ਦੇ ਰਿਹਾ ਹੈ। ਪਰ ਅਸੀ ਇਹਨਾਂ ਦਾ ਵਿਰੋਧ ਕਰਾਂਗੇ।