ਸ੍ਰੀ ਮੁਕਤਸਰ ਸਾਹਿਬ 'ਚ ਪੁਰਾਣੀ ਰੰਜਿਸ਼ ਨੂੰ ਲੈਕੇ ਹੋਈ ਤਕਰਾਰ, ਨੌਜਵਾਨ ਦੀ ਕੁੱਟਮਾਰ ਕਰ ਮੋਟਰਸਾਈਕਲ ਨੂੰ ਲਾਈ ਅੱਗ - Clash In Sri Muktsar Sahib - CLASH IN SRI MUKTSAR SAHIB
🎬 Watch Now: Feature Video


Published : May 5, 2024, 9:37 AM IST
ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਮਹਾਬੱਧਰ ਵਿਖੇ ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਇੱਕ ਧਿਰ ਵੱਲੋਂ ਵਿਅਕਤੀ ਦੇ ਗੰਭੀਰ ਸੱਟਾਂ ਮਾਰੀਆਂ ਗਈਆਂ ਅਤੇ ਉਸ ਦੇ ਮੋਟਰਸਾਈਕਲ ਨੂੰ ਅੱਗ ਲਾਕੇ ਸਾੜ ਦਿੱਤਾ ਗਿਆ। ਇਸ ਹਮਲੇ 'ਚ ਜ਼ਖਮੀ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਮੁਕਤਸਰ ਸਾਹਿਬ ਅਤੇ ਫਿਰ ਉਥੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਲੜਾਈ ਵਿੱਚ ਕਥਿਤ ਤੌਰ 'ਤੇ ਕੁਝ ਲੋਕਾਂ ਵੱਲੋਂ ਬੋਤਲਾਂ ਵਿੱਚ ਪੈਟਰੋਲ ਭਰ ਕੇ ਅੱਗ ਲਾਉਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਾਂਬੱਧਰ ਦੇ ਜੰਗੀਰ ਸਿੰਘ ਤੇ ਤਾਜਬੀਰ ਸਿੰਘ ਨਾਲ ਪਿਛਲੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਜੰਗੀਰ ਸਿੰਘ ਤਾਜਬੀਰ ਸਿੰਘ ਨੂੰ ਆਪਣੀ ਗਲੀ 'ਚ ਆਉਣ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਦੇਰ ਰਾਤ ਤਾਜਬੀਰ ਸਿੰਘ ਆਪਣੇ ਨਾਲ ਕਈ ਦੋਸਤਾਂ ਨੂੰ ਲੈ ਕੇ ਆਇਆ, ਜਿੱਥੇ ਇੱਕ ਧਿਰ ਨੇ ਦੂਜੀ ਧਿਰ ਦੇ ਤਾਜਬੀਰ ਸਿੰਘ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਐਸਪੀਡੀ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਲੜਾਈ ਵਿੱਚ ਤਾਜਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਚਲ ਰਿਹਾ ਹੈ।