ਪੁਲਿਸ ਵਿਭਾਗ ਵੱਲੋਂ ਨਸ਼ਿਆ ਦੇ ਮਾੜੇ ਪ੍ਰਭਾਵ ਤੋ ਦੂਰ ਰਹਿਣ ਲਈ ਕੱਢੀ ਸਾਈਕਲ ਜਾਗਰੂਕਤਾ ਰੈਲੀ - Bicycle taken out against drugs

By ETV Bharat Punjabi Team

Published : Jun 27, 2024, 7:54 PM IST

thumbnail
ਪੁਲਿਸ ਵਿਭਾਗ ਵੱਲੋਂ ਕੱਢੀ ਸਾਈਕਲ ਕੱਢੀ ਸਾਈਕਲ (ETV Bharat Rupnagar)

ਰੂਪਨਗਰ : ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਹਰ ਵਰਗ ਨੂੰ ਜਾਣਕਾਰੀ ਦੇਣਾ ਅਤੇ ਨਸ਼ਿਆ ਤੋ ਦੂਰ ਰਹਿਣ ਲਈ ਜਾਗਰੂਕ ਕਰਨਾਂ ਸਾਡਾ ਫਰਜ਼ ਹੈ, ਪ੍ਰੰਤੂ ਸ਼ਹਿਰਾ ਅਤੇ ਪਿੰਡਾਂ ਦੇ ਪਤਵੰਤੇ ਸੂਝਵਾਨ ਲੋਕਾਂ ਦੇ ਸਹਿਯੋਗ ਨਾਲ ਅਸੀ ਇਸ ਜਾਗਰੂਕਤਾ ਮੁਹਿੰਮ ਨੂੰ ਕਾਮਯਾਬ ਕਰ ਸਕਦੇ ਹਾਂ। ਅੱਜ ਦੀ 18 ਕਿਲੋਮੀਟਰ ਸਾਈਕਲ ਜਾਗਰੂਕਤਾ ਰੈਲੀ ਦੌਰਾਨ ਪੰਜ ਪਿਆਰਾ ਪਾਰਕ ਤੋਂ ਪਤਾਲਪੁਰੀ ਚੋਂਕ ਤੱਕ 18 ਕਿਲੋਮੀਟਰ ਸਫਰ ਤਹਿ ਕਰਦੇ ਹੋਏ ਸਾਈਕਲਿਸਟਾ ਦਾ ਉਤਸ਼ਾਹ ਦੇਖਿਆ ਬਣ ਰਿਹਾ ਸੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅਜੇ ਸਿੰਘ ਡੀ.ਐਸ.ਪੀ ਨੇ ਅੱਜ ਪੰਜ ਪਿਆਰਾ ਪਾਰਕ ਤੋ ਸੁਰੂ ਹੋਈ ਸਾਈਕਲ ਜਾਗਰੂਕਤਾ ਰੈਲੀ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਪਤਵੰਤਿਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਸਾਈਕਲ ਜਾਗਰੂਕਤਾ ਰੈਲੀ ਵਿੱਚ ਸਾਈਕਲ ਐਸੋਸੀਏਸ਼ਨ,ਐਨ.ਸੀ.ਸੀ ਕੈਡਿਟ, ਵਿਦਿਆਰਥੀ ਅਤੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਸਾਈਕਲ ਜਾਗਰੂਕਤਾ ਰੈਲੀ ਨਸ਼ਿਆ ਤੋ ਜਾਗਰੂਕ ਕਰਨ ਸਬੰਧੀ ਕੱਢੀ ਜਾ ਰਹੀ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.