ਐਕਟਿਵਾ 'ਤੇ ਸਵਾਰ ਦਾਦੇ-ਪੋਤੇ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਬਜ਼ੁਰਗ ਦੀ ਹੋਈ ਮੌਕੇ 'ਤੇ ਮੌਤ - Amritsar Accident News - AMRITSAR ACCIDENT NEWS
🎬 Watch Now: Feature Video
Published : Aug 24, 2024, 11:04 AM IST
ਅੰਮ੍ਰਿਤਸਰ ਦੇ ਖਲਚੀਆਂ ਦੇ ਬੁਟਾਰੀ ਰੋਡ ਵਿਖੇ ਇੱਕ ਐਕਟਿਵਾ 'ਤੇ ਜਾ ਰਹੇ ਦਾਦੇ ਪੋਤੇ ਦਾ ਇੱਕ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਨਾਲ ਹੋਇਆ ਜ਼ਬਰਦਸਤ ਐਕਸੀਡੈਂਟ ਦੌਰਾਨ ਐਕਟਿਵਾ 'ਤੇ ਸਵਾਰ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੇ ਪੋਤਰੇ ਨੂੰ ਗੰਭੀਰ ਰੂਪ ਵਿੱਚ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਅੰਮ੍ਰਿਤਸਰ ਖਲਚੀਆਂ ਦੇ ਬੁਟਾਰੀ ਰੋਡ ਵਿਖੇ ਇੱਕ ਐਕਟਿਵਾਂ 'ਤੇ ਸਵਾਰ ਆ ਰਹੇ ਬਜ਼ੁਰਗ ਦੀ ਕਿਸੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ। ਜਿਸ ਵਿੱਚ ਐਕਟਿਵਾ 'ਤੇ ਸਵਾਰ ਬਜ਼ੁਰਗ ਜਰਨੈਲ ਸਿੰਘ ਜਿਸ ਦੀ ਉਮਰ 60-65 ਸਾਲ ਦੇ ਕਰੀਬ ਹੈ। ਉਨ੍ਹਾਂ ਦੀ ਸੜਕ 'ਤੇ ਡਿੱਗਣ ਦੇ ਨਾਲ ਮੌਕੇ 'ਤੇ ਹੀ ਮੌਤ ਹੋ ਗਈ।