ਹੈਦਰਾਬਾਦ: ਅੱਜ ਦੇ ਸਮੇਂ 'ਚ ਵਟਸਐਪ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਵਟਸਐਪ ਰਾਹੀ ਯੂਜ਼ਰਸ ਨਾ ਸਿਰਫ ਇੱਕ-ਦੂਜੇ ਨੂੰ ਮੈਸੇਜ ਭੇਜ ਸਕਦੇ ਹਨ, ਸਗੋਂ ਕਿਸੇ ਵੀ ਸਮੇਂ ਕਿਸੇ ਨੂੰ ਵੀ ਵੀਡੀਓ ਕਾਲ ਕਰ ਸਕਦੇ ਹਨ। ਇੰਨਾ ਹੀ ਨਹੀਂ ਵਟਸਐਪ 'ਤੇ ਫੋਟੋ, ਵੀਡੀਓ ਅਤੇ ਹੋਰ ਦਸਤਾਵੇਜ਼ ਵੀ ਭੇਜੇ ਜਾ ਸਕਦੇ ਹਨ। ਇਸ ਨਾਲ ਯੂਜ਼ਰਸ ਨੂੰ ਕਾਫੀ ਸਹੂਲਤ ਮਿਲਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਇੱਕ ਤਤਕਾਲ ਮੈਸੇਜਿੰਗ ਸੇਵਾ ਵਜੋਂ ਸ਼ੁਰੂ ਹੋਇਆ ਸੀ ਅਤੇ ਉਸ ਸਮੇਂ ਇਸਦੀ ਵਰਤੋਂ ਸਿਰਫ਼ ਮੈਸੇਜਿੰਗ ਲਈ ਕੀਤੀ ਜਾਂਦੀ ਸੀ। ਹਾਲਾਂਕਿ, ਸਮੇਂ ਦੇ ਨਾਲ-ਨਾਲ ਹੁਣ ਵਟਸਐਪ 'ਤੇ ਹੋਰ ਵੀ ਕਈ ਕੰਮ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ, ਕੰਪਨੀ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਵੀ ਪੇਸ਼ ਕਰਦੀ ਰਹਿੰਦੀ ਹੈ।
ਦੱਸ ਦਈਏ ਵਟਸਐਪ 'ਤੇ ਜਦੋ ਅਸੀ ਕਿਸੇ ਨੂੰ ਮੈਸੇਜ ਭੇਜਦੇ ਹਾਂ, ਤਾਂ ਮੈਸੇਜ ਦੇ ਨਾਲ ਇੱਕ ਘੜੀ ਦਾ ਆਈਕਨ ਦਿਖਾਈ ਦਿੰਦਾ ਹੈ। ਇਹ ਆਈਕਨ ਹਰ ਰੋਜ਼ ਨਜ਼ਰ ਆਉਦਾ ਹੈ, ਪਰ ਕਈ ਲੋਕ ਇਸ ਦਾ ਮਤਲਬ ਨਹੀਂ ਜਾਣਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਸੇਜ ਭੇਜਣ ਵੇਲੇ ਘੜੀ ਕਿਉਂ ਦਿਖਾਈ ਦਿੰਦੀ ਹੈ। ਦੱਸ ਦਈਏ ਕਿ ਜਦੋਂ ਤੁਸੀਂ ਕੋਈ ਮੈਸੇਜ ਭੇਜਦੇ ਹੋ, ਤਾਂ ਘੜੀ ਤੋਂ ਇਲਾਵਾ ਸਿੰਗਲ ਟਿੱਕ, ਡਬਲ ਟਿੱਕ ਜਾਂ ਬਲੂ ਟਿੱਕ ਵੀ ਨਜ਼ਰ ਆਉਦੀ ਹੈ, ਜਿਸ ਬਾਰੇ ਲੋਕਾਂ ਜਾਣਕਾਰੀ ਹੈ। ਪਰ ਕਈ ਵਾਰ ਮੈਸੇਜ ਭੇਜਣ ਦੇ ਨਾਲ ਘੜੀ ਨਜ਼ਰ ਆਉਦੀ ਹੈ, ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ।
- ਵਟਸਐਪ ਯੂਜ਼ਰਸ ਲਈ ਰੋਲਆਊਟ ਹੋਇਆ ਨਵਾਂ ਫੀਚਰ, ਹੁਣ ਪਸੰਦੀਦਾ ਕੰਟੈਕਟਸ ਦੀ ਇਸ ਤਰ੍ਹਾਂ ਬਣਾ ਸਕੋਗੇ ਅਲੱਗ ਤੋਂ ਲਿਸਟ - WhatsApp Favorite Contact Feature
- ਵਟਸਐਪ ਯੂਜ਼ਰਸ ਨੂੰ ਝਟਕਾ, ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚੱਲੇਗੀ ਐਪ, ਦੇਖੋ ਲਿਸਟ - WhatsApp Stop Working
- ਵਟਸਐਪ ਯੂਜ਼ਰਸ ਲਈ ਆਇਆ 'AI Studio' ਫੀਚਰ, ਆਪਣੇ ਪਸੰਦੀਦਾ ਚੈਟਬੋਟ ਤੋਂ ਪੁੱਛ ਸਕੋਗੇ ਕੋਈ ਵੀ ਸਵਾਲ - WhatsApp AI Studio Feature
ਘੜੀ ਕਿਉਂ ਦਿਖਾਈ ਦਿੰਦੀ ਹੈ?: ਮੈਸੇਜ ਭੇਜਣ ਦੇ ਨਾਲ ਵਟਸਐਪ 'ਤੇ ਨਜ਼ਰ ਆਉਣ ਵਾਲਾ ਘੜੀ ਦਾ ਆਈਕਨ ਇਹ ਦਰਸਾਉਂਦਾ ਹੈ ਕਿ ਤੁਹਾਡਾ ਮੈਸੇਜ ਅਜੇ ਦੂਜੇ ਯੂਜ਼ਰ ਕੋਲ੍ਹ ਨਹੀਂ ਪਹੁੰਚਿਆ ਹੈ। ਹਾਲਾਂਕਿ, ਕਈ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਹਨ ਕਿ ਮੈਸੇਜ ਭੇਜਣ 'ਤੇ ਘੜੀ ਬਣਨ ਅਤੇ ਮੈਸੇਜ ਦੂਜੇ ਯੂਜ਼ਰ ਕੋਲ੍ਹ ਪਹੁੰਚਾਉਣ ਵਿੱਚ ਦੇਰੀ ਦੇ ਕੀ ਕਾਰਨ ਹਨ, ਤਾਂ ਤੁਹਾਨੂੰ ਦੱਸ ਦੇਈਏ ਕਿ ਕਈ ਵਾਰ ਖਰਾਬ ਇੰਟਰਨੈੱਟ ਕੁਨੈਕਟੀਵਿਟੀ, ਰਿਸੀਵਰ ਡਿਵਾਈਸ ਆਫਲਾਈਨ ਸਟੇਟਸ ਜਾਂ ਵਟਸਐਪ ਦੀ ਕਿਸੇ ਸਰਵਰ ਨਾਲ ਜੁੜੀ ਸਮੱਸਿਆ ਕਾਰਨ ਮੈਸੇਜ ਡਿਲੀਵਰ ਹੋਣ 'ਚ ਦੇਰੀ ਹੋ ਜਾਂਦੀ ਹੈ ਅਤੇ ਇਸ ਕਾਰਨ ਵਟਸਐਪ ਮੈਸੇਜ ਦੇ ਨਾਲ ਘੜੀ ਦਾ ਆਈਕਨ ਦਿਖਾਈ ਦੇਣ ਲੱਗਦਾ ਹੈ।