ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਸਾਰੇ ਯੂਜ਼ਰਸ ਲਈ ਕਾਲਿੰਗ ਸਕ੍ਰੀਨ ਦਾ ਨਵਾਂ ਇੰਟਰਫੇਸ ਰੋਲਆਊਟ ਕਰ ਰਹੀ ਹੈ। ਇਸ 'ਚ ਕਾਲਿੰਗ ਲਈ ਯੂਜ਼ਰਸ ਨੂੰ ਸਕ੍ਰੀਨ ਦੇ ਬੋਟਮ 'ਚ ਕਾਲਿੰਗ ਬਾਰ ਨਜ਼ਰ ਆਵੇਗਾ। ਇਸ 'ਚ ਪ੍ਰੋਫਾਈਲ ਫੋਟੋ ਦਾ ਸਾਈਜ਼ ਵੀ ਵੱਡਾ ਕਰ ਦਿੱਤਾ ਗਿਆ ਹੈ।
📝 WhatsApp for iOS 24.14.78: what's new?
— WABetaInfo (@WABetaInfo) July 14, 2024
WhatsApp is widely rolling out a new interface for the bottom calling bar to everyone!https://t.co/uFbCDOB35Z pic.twitter.com/yOP7r3xNea
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: ਨਵੇਂ ਕਾਲਿੰਗ ਇੰਟਰਫੇਸ ਦੇ ਰੋਲਆਊਟ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ X 'ਤੇ ਇਸਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਕੰਪਨੀ ਦਾ ਇਹ ਨਵਾਂ ਅਪਡੇਟ IOS ਯੂਜ਼ਰਸ ਲਈ ਆਇਆ ਹੈ। ਨਵੇਂ ਕਾਲਿੰਗ ਇੰਟਰਫੇਸ ਲਈ ਤੁਹਾਨੂੰ ਫੋਨ 'ਚ ਵਟਸਐਪ ਫਾਰ IOS 24.14.78 ਡਾਊਨਲੋਡ ਕਰਨਾ ਹੋਵੇਗਾ। ਇਹ ਨਵਾਂ ਅਪਡੇਟ ਯੂਜ਼ਰਸ ਨੂੰ ਕਾਫ਼ੀ ਪਸੰਦ ਆਉਣ ਵਾਲਾ ਹੈ। ਇਸ 'ਚ ਕਾਲ ਨਾਲ ਜੁੜੇ ਆਪਸ਼ਨਾਂ ਨੂੰ ਐਕਸੈਸ ਕਰਨਾ ਆਸਾਨ ਹੋ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਡਰਾਈਡ ਯੂਜ਼ਰਸ ਲਈ ਇਹ ਇੰਟਰਫੇਸ ਪਹਿਲਾ ਹੀ ਰੋਲਆਊਟ ਕੀਤਾ ਜਾ ਚੁੱਕਾ ਹੈ ਅਤੇ ਹੁਣ IOS ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਟ੍ਰਾਂਸਲੇਟ ਮੈਸੇਜ ਫੀਚਰ, ਆਪਣੀ ਪਸੰਦੀਦਾ ਭਾਸ਼ਾ 'ਚ ਪੜ੍ਹ ਸਕੋਗੇ ਮੈਸੇਜ - WhatsApp Translate Message Feature
- ਆਈਫੋਨ ਯੂਜ਼ਰਸ ਰਹਿਣ ਸਾਵਧਾਨ! ਐਪਲ ਨੂੰ ਬਣਾਇਆ ਜਾ ਸਕਦੈ ਨਿਸ਼ਾਨਾ, ਇਨ੍ਹਾਂ ਤਰੀਕਿਆਂ ਨਾਲ ਕਰੋ ਖੁਦ ਨੂੰ ਸੁਰੱਖਿਅਤ - Apple issued spyware warning
- X ਯੂਜ਼ਰਸ ਨੂੰ ਜਲਦ ਮਿਲੇਗਾ 'Downvote' ਫੀਚਰ, ਰਿਪਲਾਈ ਦੌਰਾਨ ਇਸ ਤਰ੍ਹਾਂ ਕੀਤਾ ਜਾ ਸਕੇਗਾ ਇਸਤੇਮਾਲ - X Downvote Feature
ਟ੍ਰਾਂਸਲੇਟ ਮੈਸੇਜ ਫੀਚਰ: ਇਸ ਤੋਂ ਇਲਾਵਾ, ਵਟਸਐਪ ਟ੍ਰਾਂਸਲੇਟ ਮੈਸੇਜ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਇਹ ਫੀਚਰ ਯੂਜ਼ਰਸ ਨੂੰ ਲਾਈਵ ਟ੍ਰਾਂਸਲੇਸ਼ਨ ਦੀ ਸੁਵਿਧਾ ਦੇਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਪਸੰਦੀਦਾ ਭਾਸ਼ਾ 'ਚ ਮੈਸੇਜਾਂ ਨੂੰ ਟ੍ਰਾਂਸਲੇਟ ਕਰਕੇ ਪੜ੍ਹ ਸਕਣਗੇ। ਟ੍ਰਾਂਸਲੇਟ ਮੈਸੇਜ ਫੀਚਰ ਅਰਬੀ, ਸਪੈਨਿਸ਼, ਪੁਰਤਗਾਲੀ, ਹਿੰਦੀ, ਰੂਸੀ ਸਮੇਤ ਕਈ ਭਾਸ਼ਾਵਾਂ 'ਚ ਉਪਲਬਧ ਹੋਵੇਗਾ।