ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ 'In App Dialer' ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਕਾਲ ਕਰਨ ਲਈ ਕਿਸੇ ਵੀ ਨੰਬਰ ਨੂੰ ਸੇਵ ਕਰਨ ਦੀ ਲੋੜ ਨਹੀਂ ਪਵੇਗੀ। ਤੁਸੀਂ ਵਟਸਐਪ ਰਾਹੀ ਕਿਸੇ ਵੀ ਨੰਬਰ ਨੂੰ ਡਾਇਲ ਕਰ ਸਕੋਗੇ। ਇਸ ਫੀਚਰ 'ਚ ਯੂਜ਼ਰਸ ਨੂੰ ਕਾਲ ਟੈਬ 'ਚ ਇੱਕ ਆਪਸ਼ਨ ਦਿੱਤਾ ਜਾਵੇਗਾ, ਜਿਸ ਰਾਹੀ ਤੁਸੀਂ 'In App Dialer' ਦਾ ਇਸਤੇਮਾਲ ਕਰ ਸਕੋਗੇ। ਇਸ 'ਚ ਫੋਨ ਨੰਬਰ ਟਾਈਪ ਕਰਨ ਤੋਂ ਬਾਅਦ ਯੂਜ਼ਰਸ ਨੂੰ ਉਸ ਨੰਬਰ ਨੂੰ ਸੇਵ ਕਰਨ ਜਾਂ ਪਹਿਲਾ ਤੋਂ ਮੌਜ਼ੂਦ ਨੰਬਰ 'ਚ ਇਸਨੂੰ ਜੋੜਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ।
- ਵਟਸਐਪ 'ਤੇ ਵੀਡੀਓ ਕਾਲਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ, ਆ ਰਿਹਾ ਨਵਾਂ ਫੀਚਰ - AR Call Effects And Filters
- ਵਟਸਐਪ ਕਰ ਰਿਹਾ 'ਚੈਟ ਟ੍ਰਾਂਸਫਰ' ਫੀਚਰ 'ਤੇ ਕੰਮ, ਹੁਣ QR ਕੋਡ ਰਾਹੀ ਇਸ ਤਰ੍ਹਾਂ ਕਰ ਸਕੋਗੇ ਚੈਟਾਂ ਨੂੰ ਆਸਾਨੀ ਨਾਲ ਟ੍ਰਾਂਸਫਰ - WhatsApp Chat Transfer Feature
- ਫੋਟੋ ਅਤੇ ਵੀਡੀਓ ਸ਼ੇਅਰਿੰਗ ਲਈ ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਕੁਆਲਿਟੀ ਨੂੰ ਲੈ ਕੇ ਚਿੰਤਾ ਕਰਨ ਦੀ ਨਹੀਂ ਲੋੜ - WhatsApp New Feature
'In App Dialer' ਫੀਚਰ 'ਚ ਕੀ ਹੈ ਖਾਸ?: ਡਾਇਲਰ ਸਕ੍ਰੀਨ 'ਚ ਇੱਕ ਮੈਸੇਜਿੰਗ ਸ਼ਾਰਟਕਟ ਵੀ ਦਿੱਤਾ ਜਾਵੇਗਾ। ਜੇਕਰ ਯੂਜ਼ਰਸ ਡਾਇਲ ਕੀਤੇ ਨੰਬਰ 'ਤੇ ਕਾਲ ਨਹੀਂ ਕਰਨਾ ਚਾਹੁੰਦੇ, ਤਾਂ ਉਸ ਨੰਬਰ 'ਤੇ ਮੈਸੇਜ ਵੀ ਭੇਜ ਸਕਦੇ ਹਨ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। 'In App Dialer' ਫੀਚਰ ਆਉਣ ਤੋਂ ਬਾਅਦ ਯੂਜ਼ਰਸ ਕਿਸੇ ਵੀ ਵਟਸਐਪ ਨੰਬਰ ਨੂੰ ਡਾਇਲ ਕਰਕੇ ਕਾਲ ਕਰ ਸਕਣਗੇ। 'In App Dialer' ਫੀਚਰ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਦਿੱਤੀ ਹੈ। ਇਸ ਫੀਚਰ ਨੂੰ ਕੰਪਨੀ ਨੇ ਬੀਟਾ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਦੀ ਟੈਸਟਿੰਗ ਜਲਦ ਹੀ ਪੂਰੀ ਹੋ ਜਾਵੇਗੀ ਅਤੇ ਹੋਰਨਾਂ ਯੂਜ਼ਰਸ ਲਈ ਵੀ ਇਹ ਫੀਚਰ ਆਉਣ ਵਾਲੇ ਸਮੇਂ 'ਚ ਰੋਲਆਊਟ ਕਰ ਦਿੱਤਾ ਜਾਵੇਗਾ।