ਹੈਦਰਾਬਾਦ: ਵਟਸਐਪ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਵਾਰ 'ਚ ਸਾਰੇ ਅਣਪੜ੍ਹੇ ਵਟਸਐਪ ਮੈਸੇਜ ਕਾਊਂਟ ਨੂੰ ਕਲਿਅਰ ਕਰ ਸਕੋਗੇ। ਇਸ ਲਈ ਕੰਪਨੀ 'Clear Unread When App Opens' ਦਾ ਆਪਸ਼ਨ ਦੇ ਰਹੀ ਹੈ। ਇਸ ਨਾਲ ਐਪ ਓਪਨ ਹੁੰਦੇ ਹੀ ਅਣਪੜ੍ਹੇ ਮੈਸੇਜ ਕਾਊਂਟ ਕਲਿਅਰ ਹੋ ਜਾਣਗੇ। ਇਸ ਫੀਚਰ ਨੂੰ ਔਨ ਅਤੇ ਔਫ਼ ਕੀਤਾ ਜਾ ਸਕੇਗਾ। ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। WABetaInfo ਨੇ ਇਸ ਫੀਚਰ ਨੂੰ ਵਟਸਐਪ ਬੀਟਾ ਫਾਰ ਐਂਡਰਾਈਡ ਦੇ ਵਰਜ਼ਨ 2.24.11.13 'ਚ ਦੇਖਿਆ ਹੈ। ਫਿਲਹਾਲ, ਇਹ ਫੀਚਰ ਅਜੇ ਇਨਐਕਟਿਵ ਹੈ। ਐਕਟਿਵ ਹੋਣ ਤੋਂ ਬਾਅਦ ਇਹ ਫੀਚਰ ਨੋਟੀਫਿਕੇਸ਼ਨ ਸੈਟਿੰਗ 'ਚ ਦਿਖੇਗਾ। ਮਿਲੀ ਜਾਣਕਾਰੀ ਅਨੁਸਾਰ, ਇਸ ਫੀਚਰ ਨੂੰ ਗੂਗਲ ਪਲੇ ਬੀਟਾ ਬਟਨ ਤੋਂ ਰਜਿਸਟਰ ਕਰਨ ਵਾਲੇ ਬੀਟਾ ਯੂਜ਼ਰ ਐਕਸੈਸ ਕਰ ਸਕਦੇ ਹਨ। ਦੱਸ ਦਈਏ ਕਿ ਇਸ ਫੀਚਰ ਦੀ ਮਦਦ ਨਾਲ ਵਟਸਐਪ ਓਪਨ ਹੁੰਦੇ ਹੀ ਅਣਪੜ੍ਹੇ ਮੈਸੇਜਾਂ ਦੇ ਨੋਟੀਫਿਕੇਸ਼ਨ ਆਪਣੇ ਆਪ ਰਿਫ੍ਰੈਸ਼ ਹੋ ਜਾਣਗੇ।
- ਵਟਸਐਪ ਦੇ ਇਸ ਫੀਚਰ 'ਚ ਮਿਲਿਆ ਬੱਗ, ਯੂਜ਼ਰਸ ਨੂੰ ਕਰਨਾ ਪੈ ਰਿਹੈ ਮੁਸ਼ਕਿਲ ਦਾ ਸਾਹਮਣਾ - WhatsApp Latest News
- ਵਟਸਐਪ ਦੇ ਇਨ੍ਹਾਂ ਯੂਜ਼ਰਸ ਲਈ ਰੋਲਆਊਟ ਹੋਇਆ ਨਵਾਂ ਫੀਚਰ, ਹੁਣ ਸਟੇਟਸ ਸ਼ੇਅਰ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Latest News
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਇੱਕ ਨਵਾਂ ਸੁਰੱਖਿਆ ਫੀਚਰ, ਹੁਣ ਇਨ੍ਹਾਂ ਡਿਵਾਈਸਾਂ 'ਤੇ ਵੀ ਲੌਕ ਕਰ ਸਕੋਗੇ ਚੈਟਾਂ - Whatsapp Latest Update
ਇਨ੍ਹਾਂ ਯੂਜ਼ਰਸ ਲਈ ਕੰਮ ਦਾ ਹੋਵੇਗਾ ਫੀਚਰ: ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਕੰਮ ਦਾ ਹੈ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮੈਸੇਜ ਆਉਦੇ ਹਨ। ਦੱਸ ਦਈਏ ਕਿ ਹੁਣ ਤੱਕ ਸਾਰੇ ਯੂਜ਼ਰਸ ਨੂੰ ਅਣਪੜ੍ਹੇ ਵਟਸਐਪ ਮੇਸੇਜ ਕਾਊਂਟ ਨੂੰ ਹਟਾਉਣ ਲਈ ਹਰ ਚੈਟ ਓਪਨ ਕਰਨੀ ਪੈਂਦੀ ਸੀ। ਪਰ ਹੁਣ ਨਵਾਂ ਫੀਚਰ ਆਉਣ ਤੋਂ ਬਾਅਦ ਯੂਜ਼ਰਸ ਅਣਪੜ੍ਹੇ ਮੈਸੇਜਾਂ ਦੇ ਕਾਊਂਟ ਨੂੰ ਆਸਾਨੀ ਨਾਲ ਹਟਾ ਸਕਣਗੇ। ਦੱਸ ਦਈਏ ਕਿ ਨਵੇਂ ਆਪਸ਼ਨ ਦੀ ਮਦਦ ਨਾਲ ਕਲਿਅਰ ਹੋਏ ਅਣਪੜ੍ਹੇ ਮੈਸੇਜਾਂ ਦੇ ਸੈਂਡਰ ਨੂੰ ਬਲੂ ਟਿੱਕ ਨਹੀਂ ਦਿਖੇਗਾ, ਕਿਉਕਿ ਮੈਸੇਜ ਦੇ ਕਾਊਂਟ ਬਿਨ੍ਹਾਂ ਚੈਟ ਓਪਨ ਕੀਤੇ ਹੀ ਕਲਿਅਰ ਹੋਣਗੇ। ਕੰਪਨੀ ਇਸ ਫੀਚਰ ਨੂੰ ਐਂਡਰਾਈਡ ਬੀਟਾ ਵਰਜ਼ਨ 'ਚ ਟੈਸਟ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕਰ ਸਕਦੀ ਹੈ।