ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਇੱਕ ਹੋਰ ਨਵੇਂ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦਾ ਨਾਮ ਮੀਡੀਆ ਅਪਲੋਡ ਕੁਆਲਿਟੀ ਫੀਚਰ ਹੈ। ਇਸ ਫੀਚਰ ਰਾਹੀ ਤੁਸੀਂ ਫੋਟੋ ਅਤੇ ਵੀਡੀਓ ਦੀ ਕੁਆਲਿਟੀ ਨੂੰ ਮੈਨੇਜ ਕਰ ਸਕੋਗੇ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ: ਵਟਸਐਪ ਦੇ ਬਹੁਤ ਸਾਰੇ ਯੂਜ਼ਰਸ ਆਪਣੇ ਅਕਾਊਂਟ ਤੋਂ ਕਿਸੇ ਨੂੰ ਫੋਟੋ ਜਾਂ ਵੀਡੀਓ ਭੇਜਣ ਤੋਂ ਪਹਿਲਾ ਫੋਟੋ ਜਾਂ ਵੀਡੀਓ ਦੀ ਕੁਆਲਿਟੀ ਨੂੰ ਘੱਟ ਜਾਂ ਜ਼ਿਆਦਾ ਕਰਨਾ ਚਾਹੁੰਦੇ ਹਨ, ਪਰ ਵਟਸਐਪ 'ਚ ਅਜਿਹਾ ਕੋਈ ਫੀਚਰ ਨਹੀਂ ਮਿਲਦਾ ਸੀ। ਇਸ ਲਈ ਹਾਈ ਕੁਆਲਿਟੀ ਫੋਟੋ ਅਤੇ ਵੀਡੀਓ ਕਰਕੇ ਯੂਜ਼ਰਸ ਦੇ ਫੋਨ ਦੀ ਸਟੋਰੇਜ ਭਰ ਜਾਂਦੀ ਸੀ। ਇਸਦੇ ਨਾਲ ਹੀ ਕਈ ਵਾਰ ਯੂਜ਼ਰਸ ਨੂੰ ਫੋਟੋ ਜਾਂ ਵੀਡੀਓ ਦੀ ਕੁਆਲਿਟੀ ਚੈੱਕ ਕਰਨ ਲਈ ਥਰਡ ਪਾਟੀ ਐਪ ਦਾ ਇਸਤੇਮਾਲ ਕਰਨਾ ਪੈਂਦਾ ਸੀ। ਇਸ ਪਰੇਸ਼ਾਨੀ ਨੂੰ ਖਤਮ ਕਰਨ ਲਈ ਕੰਪਨੀ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'ਮੀਡੀਆ ਅਪਲੋਡ ਕੁਆਲਿਟੀ' ਫੀਚਰ: ਹੁਣ ਇਸ ਸਮੱਸਿਆ ਨੂੰ ਖਤਮ ਕਰਨ ਲਈ ਵਟਸਐਪ ਨੇ ਐਂਡਰਾਈਡ ਵਰਜ਼ਨ ਦੇ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦਾ ਨਾਮ 'ਮੀਡੀਆ ਅਪਲੋਡ ਕੁਆਲਿਟੀ' ਹੈ। ਕੰਪਨੀ ਨੇ ਇਸ ਫੀਚਰ ਨੂੰ ਐਂਡਰਾਈਡ ਯੂਜ਼ਰਸ ਲਈ ਗੂਗਲ ਪਲੇ ਸਟੋਰ 'ਤੇ ਉਪਲਬਧ ਕਰਵਾ ਦਿੱਤਾ ਹੈ। ਇਸ ਫੀਚਰ ਲਈ ਤੁਹਾਨੂੰ ਵਟਸਐਪ ਨੂੰ ਅਪਡੇਟ ਕਰਨਾ ਹੋਵੇਗਾ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ AI ਐਡੀਟਿੰਗ ਫੀਚਰ, ਹੁਣ ਤਸਵੀਰਾਂ ਨੂੰ ਐਡਿਟ ਕਰਨਾ ਹੋਵੇਗਾ ਆਸਾਨ - WhatsApp AI Editing Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'ASK Meta AI' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp AI Feature
- ਵਟਸਐਪ ਯੂਜ਼ਰਸ ਹੁਣ ਇੱਕ ਨਹੀਂ ਤਿੰਨ ਮੈਸੇਜਾਂ ਨੂੰ ਕਰ ਸਕਣਗੇ ਪਿੰਨ, ਮਾਰਕ ਜ਼ੁਕਰਬਰਗ ਨੇ ਦਿੱਤੀ ਜਾਣਕਾਰੀ - Pin Message Feature
ਮੀਡੀਆ ਅਪਲੋਡ ਕੁਆਲਿਟੀ 'ਚ ਮਿਲਣਗੇ ਦੋ ਆਪਸ਼ਨ: ਜੇਕਰ ਫੋਨ 'ਚ ਵਟਸਐਪ ਨੂੰ ਅਪਡੇਟ ਕਰਨ ਤੋਂ ਬਾਅਦ ਵੀ ਤੁਹਾਨੂੰ ਇਹ ਫੀਚਰ ਨਹੀਂ ਮਿਲਿਆ, ਤਾਂ ਤੁਸੀਂ ਕੁਝ ਦਿਨਾਂ ਤੱਕ ਇੰਤਜ਼ਾਰ ਕਰੋ। ਇਸ ਤੋਂ ਬਾਅਦ ਫਿਰ ਆਪਣੇ ਫੋਨ 'ਚ ਵਟਸਐਪ ਨੂੰ ਅਪਡੇਟ ਕਰੋ। ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਯੂਜ਼ਰਸ ਹੁਣ ਵਟਸਐਪ ਤੋਂ ਕਿਸੇ ਫੋਟੋ ਜਾਂ ਵੀਡੀਓ ਨੂੰ ਸ਼ੇਅਰ ਕਰਨ ਤੋਂ ਪਹਿਲਾ ਉਸਦੀ ਕੁਆਲਿਟੀ ਨੂੰ HD ਜਾਂ ਸਟੈਡਰਡ 'ਚ ਬਦਲ ਸਕਦੇ ਹਨ। ਸਟੈਂਡਰਡ ਕੁਆਲਿਟੀ 'ਚ ਫੋਟੋ ਅਤੇ ਵੀਡੀਓ ਤੇਜ਼ੀ ਨਾਲ ਭੇਜੇ ਜਾ ਸਕਦੇ ਹਨ ਅਤੇ ਇਸਦਾ ਸਾਈਜ਼ ਵੀ ਛੋਟਾ ਹੋਵੇਗਾ, ਜਦਕਿ HD 'ਚ ਫੋਟੋ ਅਤੇ ਵੀਡੀਓ ਹੌਲੀ-ਹੌਲੀ ਭੇਜ ਹੁੰਦੇ ਹਨ ਅਤੇ ਸਾਈਜ਼ ਵੀ 6 ਗੁਣਾਂ ਹੋ ਜਾਂਦਾ ਹੈ।