ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ AI ਤਕਨਾਲੋਜੀ ਦਾ ਇਸਤੇਮਾਲ ਹੌਲੀ-ਹੌਲੀ ਹਰ ਖੇਤਰ 'ਚ ਸ਼ੁਰੂ ਹੁੰਦਾ ਜਾ ਰਿਹਾ ਹੈ। ਕਈ ਦਿੱਗਜ਼ ਕੰਪਨੀਆਂ ਨੇ AI ਤਕਨਾਲੋਜੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਮੈਟਾ ਨੇ ਵੀ ਵਟਸਐਪ 'ਚ AI ਫੀਚਰ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਇਸ ਫੀਚਰ ਦਾ ਨਾਮ ASK Meta AI ਹੋਵੇਗਾ।
ਵਟਸਐਪ 'ਚ ਆ ਰਿਹਾ AI ਫੀਚਰ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਵਟਸਐਪ ਦੇ ਆਉਣ ਵਾਲੇ ਫੀਚਰ ਬਾਰੇ ਖੁਲਾਸਾ ਕੀਤਾ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ 'ਚ ਆਉਣ ਵਾਲੇ ਫੀਚਰ ਦਾ ਨਾਮ ASK Meta AI ਹੈ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਜਾਵੇਗਾ। ਇਸ ਫੀਚਰ ਰਾਹੀ ਵਟਸਐਪ ਦੇ ਅੰਦਰ ਯੂਜ਼ਰਸ ਨੂੰ Ask Meta AI ਨਾਮ ਦਾ ਇੱਕ ਫੀਚਰ ਮਿਲੇਗਾ। ਇਸ ਫੀਚਰ ਦਾ ਇਸਤੇਮਾਲ ਕਰਦੇ ਹੋਏ ਯੂਜ਼ਰਸ ਮੈਟਾ AI ਤੋਂ ਕੋਈ ਵੀ ਸਵਾਲ ਪੁੱਛਣਗੇ, ਤਾਂ ਉਨ੍ਹਾਂ ਨੂੰ ਵਟਸਐਪ 'ਚ ਹੀ ਜਵਾਬ ਮਿਲ ਜਾਵੇਗਾ। ਵਟਸਐਪ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀ ਇੱਕ ਨਵਾਂ ਅਪਡੇਟ ਜਾਰੀ ਕਰ ਰਿਹਾ ਹੈ। ਵਟਸਐਪ ਨੇ ਬੀਟਾ ਯੂਜ਼ਰਸ ਲਈ ਐਂਡਰਾਈਡ 2.23.25.15 ਅਪਡੇਟ ਜਾਰੀ ਕੀਤਾ ਹੈ।
'ASK Meta AI' ਫੀਚਰ ਦੀ ਵਰਤੋ: ਯੂਜ਼ਰਸ ਨੂੰ ਸਰਚ ਬਾਰ 'ਚ Ask Meta AI ਦਾ ਆਪਸ਼ਨ ਮਿਲ ਜਾਵੇਗਾ। ਯੂਜ਼ਰਸ ਸਰਚ ਬਾਰ 'ਚ ਆਸਾਨੀ ਨਾਲ ਆਪਣੇ ਪ੍ਰਸ਼ਨਾਂ ਨੂੰ ਪਾ ਕੇ ਸਰਚ ਕਰ ਸਕਦੇ ਹਨ, ਜਿਸ ਤੋਂ ਬਾਅਦ ਮੈਟਾ AI ਯੂਜ਼ਰਸ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਦੇਵੇਗਾ। ਇਸ ਤਰ੍ਹਾਂ ਯੂਜ਼ਰਸ ਨੂੰ ਮੈਟਾ AI ਨੂੰ ਅਲੱਗ ਤੋਂ ਖੋਲ੍ਹਣ ਦੀ ਲੋੜ ਨਹੀਂ ਪਵੇਗੀ। WAbetaInfo ਦੁਆਰਾ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਟਸਐਪ ਚੈਟ ਦੇ ਅੰਦਰ ਮੌਜ਼ੂਦ ਸਰਚ ਬਾਰ 'ਚ ਹੀ Ask Meta AI ਦਾ ਵਿਕਲਪ ਮਿਲੇਗਾ। ਇਸ ਫੀਚਰ ਰਾਹੀ ਯੂਜ਼ਰਸ ਨੂੰ ਸਰਚ ਬਾਰ 'ਚ ਹੀ ਆਪਣਾ ਸਵਾਲ ਪਾਉਣਾ ਪਵੇਗਾ ਅਤੇ ਫਿਰ ਮੈਟਾ AI ਉਸਦਾ ਜਵਾਬ ਵਟਸਐਪ 'ਤੇ ਹੀ ਦਿਖਾ ਦੇਵੇਗਾ।