ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਫੀਚਰ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। WABetaInfo ਅਨੁਸਾਰ, ਵਟਸਐਪ ਜਲਦ ਹੀ ਯੂਜ਼ਰਸ ਲਈ ਪਿੰਨ ਸਪੋਰਟ ਦੇ ਨਾਲ ਐਡਵਾਂਸ ਯੂਜ਼ਰਨੇਮ ਫੀਚਰ ਰੋਲਆਊਟ ਕਰਨ ਵਾਲਾ ਹੈ। ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ। WABetaInfo ਨੇ ਨਵਾਂ ਫੀਚਰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.18.2 'ਚ ਦੇਖਿਆ ਹੈ।
ਫੋਨ ਨੰਬਰ ਹੋਵੇਗਾ ਹੋਰ ਵੀ ਸੁਰੱਖਿਅਤ: ਇਸ ਫੀਚਰ ਦਾ ਸਕ੍ਰੀਨਸ਼ਾਰਟ ਸਾਹਮਣੇ ਆਇਆ ਹੈ। ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਵਟਸਐਪ ਫੋਨ ਨੰਬਰ ਦੀ ਪ੍ਰਾਈਵੇਸੀ ਲਈ ਐਡਵਾਂਸ ਯੂਜ਼ਰਨੇਮ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਆਪਣੇ ਯੂਜ਼ਰਨੇਮ ਰਾਹੀ ਵਟਸਐਪ 'ਤੇ ਹੋਰਨਾਂ ਲੋਕਾਂ ਨਾਲ ਜੁੜ ਸਕਣਗੇ। ਇਸ ਤਰ੍ਹਾਂ ਇੱਕ-ਦੂਜੇ ਨਾਲ ਫੋਨ ਨੰਬਰ ਸ਼ੇਅਰ ਕਰਨ ਦੀ ਲੋੜ ਖਤਮ ਹੋ ਜਾਵੇਗੀ। ਦੱਸ ਦਈਏ ਕਿ ਜਿਹੜੇ ਲੋਕਾਂ ਕੋਲ੍ਹ ਤੁਹਾਡਾ ਫੋਨ ਨੰਬਰ ਪਹਿਲਾ ਤੋਂ ਹੀ ਮੌਜ਼ੂਦ ਹੈ, ਉਹ ਇਸ ਫੀਚਰ ਦੇ ਐਕਟਿਵ ਹੋਣ ਤੋਂ ਬਾਅਦ ਵੀ ਤੁਹਾਡਾ ਨੰਬਰ ਦੇਖ ਸਕਣਗੇ।
📝 WhatsApp beta for Android 2.24.18.2: what's new?
— WABetaInfo (@WABetaInfo) August 19, 2024
WhatsApp is working on an advanced username feature with PIN support, and it will be available in a future update!https://t.co/6P4feyVm6Y pic.twitter.com/a4tIr7Rwa3
ਪਿੰਨ ਕੋਡ ਰਾਹੀ ਸੁਰੱਖਿਅਤ ਰਹੇਗਾ ਯੂਜ਼ਰਨੇਮ: ਕੰਪਨੀ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਯੂਜ਼ਰਨੇਮ ਫੀਚਰ ਲਈ ਆਪਸ਼ਨਲ ਪਿੰਨ ਕੋਡ ਫੀਚਰ ਨੂੰ ਵੀ ਵਿਕਸਿਤ ਕਰ ਰਹੀ ਹੈ। ਇਹ ਪਿੰਨ ਯੂਜ਼ਰ ਨੂੰ ਪ੍ਰਾਈਵੇਸੀ ਦੇਵੇਗਾ, ਤਾਂਕਿ ਨਵੇਂ ਲੋਕ ਨੰਬਰ ਨੂੰ ਦੇਖ ਨਾ ਪਾਉਣ। ਦੱਸ ਦਈਏ ਕਿ ਯੂਜ਼ਰਨੇਮ ਨੂੰ ਚਾਰ ਨੰਬਰ ਵਾਲੇ ਪਿੰਨ ਨਾਲ ਹਾਈਡ ਕੀਤਾ ਜਾ ਸਕੇਗਾ। ਇਸ ਪਿੰਨ ਨੂੰ ਤੁਸੀਂ ਉਨ੍ਹਾਂ ਲੋਕਾਂ ਨਾਲ ਸ਼ੇਅਰ ਕਰ ਸਕੋਗੇ, ਜਿਨ੍ਹਾਂ ਨੂੰ ਤੁਸੀਂ ਆਪਣਾ ਯੂਜ਼ਰਨੇਮ ਦਿਖਾਉਣਾ ਚਾਹੁੰਦੇ ਹੋ।
- ਇੰਸਟਾਗ੍ਰਾਮ ਯੂਜ਼ਰਸ ਲਈ ਆ ਰਿਹਾ ਖਾਸ ਫੀਚਰ; ਪ੍ਰੋਫਾਈਲ ਦਾ ਬਦਲੇਗਾ ਲੁੱਕ, ਹੁਣ ਖਾਸ ਅੰਦਾਜ਼ 'ਚ ਨਜ਼ਰ ਆਵੇਗੀ ਤਸਵੀਰ - Instagram Vertical Profile Grid
- WhatsApp ਨੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ਫੀਚਰ, ਗਰੁੱਪ ਅਤੇ ਕੰਟੈਕਟਸ ਨੂੰ ਪਸੰਦੀਦਾ ਚੈਟਾਂ 'ਚ ਕੀਤਾ ਜਾ ਸਕੇਗਾ ਐਡ - WhatsApp New Update
- ਵਟਸਐਪ 'ਚ ਆਇਆ ਸਟੇਟਸ ਨਾਲ ਜੁੜਿਆ ਨਵਾਂ ਫੀਚਰ, ਇੰਸਟਾਗ੍ਰਾਮ ਦੇ ਇਸ ਫੀਚਰ ਵਾਂਗ ਕਰੇਗਾ ਕੰਮ - WhatsApp Like Reaction Feature
ਅਣਜਾਨ ਨੰਬਰਾਂ ਤੋਂ ਨਹੀਂ ਆਉਣਗੇ ਮੈਸੇਜ: ਰਿਪੋਰਟ ਅਨੁਸਾਰ, ਵਟਸਐਪ 'ਤੇ ਆਉਣ ਵਾਲੇ ਅਣਜਾਨ ਨੰਬਰ ਤੋਂ ਮੈਸੇਜ ਤੁਹਾਨੂੰ ਇੱਕ ਵਾਰ 'ਚ ਰਿਸੀਵ ਨਹੀਂ ਹੋਣਗੇ। ਪਿੰਨ ਫੀਚਰ ਐਕਟਿਵ ਹੋਣ ਤੋਂ ਬਾਅਦ ਕਿਸੇ ਯੂਜ਼ਰਨੇਮ ਨਾਲ ਪਹਿਲੀ ਵਾਰ ਕੰਟੈਕਟ ਕਰਨ ਲਈ ਸੈਂਡਰ ਨੂੰ ਪਿੰਨ ਦੀ ਲੋੜ ਪਵੇਗੀ। ਜਦੋ ਤੁਸੀਂ ਆਪਣੇ ਸੈਂਡਰ ਨਾਲ ਪਿੰਨ ਸ਼ੇਅਰ ਕਰੋਗੇ, ਉਸ ਸਮੇਂ ਹੀ ਮੈਸੇਜ ਰਿਸੀਵ ਹੋਣਗੇ। ਇਹ ਪਿੰਨ ਉਨ੍ਹਾਂ ਕੰਟੈਕਟਸ 'ਤੇ ਕੰਮ ਨਹੀਂ ਕਰੇਗਾ, ਜਿਸ ਨਾਲ ਤੁਸੀਂ ਪਹਿਲਾ ਤੋਂ ਹੀ ਗੱਲ ਕਰ ਰਹੇ ਹੋ। ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ।