ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਯੂਜ਼ਰਸ ਲਈ ਸਟਿੱਕਰਾਂ ਨੂੰ ਮੈਨੇਜ ਕਰਨ ਵਾਲੇ ਫੀਚਰ ਨੂੰ ਰੋਲਆਊਟ ਕੀਤਾ ਹੈ। ਇਸ ਫੀਚਰ ਦਾ ਨਾਮ 'Manage Sticker in Bulk' ਹੈ। ਵਟਸਐਪ 'ਚ ਆਏ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ, ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ।
📝 WhatsApp beta for Android 2.24.16.9: what's new?
— WABetaInfo (@WABetaInfo) July 30, 2024
WhatsApp is rolling out a feature to manage multiple stickers in bulk, and it's available to some beta testers!
Some users can experiment with this feature by installing the previous update.https://t.co/TZnhodp7Hp pic.twitter.com/79rfjPMY3n
ਸਟਿੱਕਰਾਂ ਨੂੰ ਇੱਕ ਵਾਰ 'ਚ ਡਿਲੀਟ ਅਤੇ ਮੂਵ ਕਰ ਸਕਣਗੇ ਯੂਜ਼ਰਸ: ਸ਼ੇਅਰ ਕੀਤੇ ਸਕ੍ਰੀਨਸ਼ਾਰਟ 'ਚ ਤੁਸੀਂ ਇਸ ਫੀਚਰ ਨੂੰ ਦੇਖ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਸਾਰੇ ਸਟਿੱਕਰਾਂ ਨੂੰ ਫੇਵਰੇਟ 'ਚੋ ਰਿਮੂਵ ਕਰਨ ਲਈ ਯੂਜ਼ਰਸ ਨੂੰ ਹਰ ਸਟਿੱਕਰ ਨੂੰ ਅਲੱਗ ਤੋਂ ਚੁਣਨਾ ਪੈਂਦਾ ਸੀ। ਇਸਦੇ ਨਾਲ ਹੀ, ਹਰ ਚੁਣੇ ਹੋਏ ਸਟਿੱਕਰ ਨੂੰ ਡਿਲੀਟ ਕਰਨ ਤੋਂ ਪਹਿਲਾ ਵੀ ਯੂਜ਼ਰਸ ਨੂੰ ਅਲੱਗ ਤੋਂ ਚੁਣਨਾ ਅਤੇ ਡਿਲੀਟ ਕਰਨਾ ਪੈਂਦਾ ਸੀ। ਹੁਣ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਵੇਗੀ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਇੱਕ ਵਾਰ 'ਚ ਸਾਰੇ ਸਟਿੱਕਰਾਂ ਨੂੰ ਡਿਲੀਟ ਅਤੇ ਰਿਮੂਵ ਕਰ ਸਕਣਗੇ। ਇਸਦੇ ਨਾਲ ਹੀ, ਇਹ ਫੀਚਰ ਯੂਜ਼ਰਸ ਨੂੰ ਪਸੰਦੀਦਾ ਸਟਿੱਕਰਾਂ ਨੂੰ ਕਲੈਕਸ਼ਨ 'ਚ ਟਾਪ 'ਤੇ ਮੂਵ ਕਰਨ ਦਾ ਆਪਸ਼ਨ ਵੀ ਦੇਵੇਗਾ।
- Uber ਨੇ ਭਾਰਤ 'ਚ ਲਾਂਚ ਕੀਤਾ 'Concurrent Ride' ਫੀਚਰ, ਇੱਕ ਵਾਰ 'ਚ ਤਿੰਨ ਰਾਈਡ ਕਰ ਸਕੋਗੇ ਬੁੱਕ, ਜਾਣੋ ਕਿਵੇਂ ਕੰਮ ਕਰੇਗਾ ਇਹ ਫੀਚਰ - Uber Concurrent Ride Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ AR ਫੀਚਰ, ਕਾਲਿੰਗ ਦਾ ਬਦਲੇਗਾ ਅੰਦਾਜ਼, ਸਕ੍ਰੀਨਸ਼ਾਰਟ ਵੀ ਆਇਆ ਸਾਹਮਣੇ - WhatsApp AR Feature
- ਵਟਸਐਪ ਯੂਜ਼ਰਸ ਲਈ ਆ ਰਿਹੈ ਸ਼ਾਨਦਾਰ ਫੀਚਰ, ਫੋਟੋ-ਵੀਡੀਓ ਸ਼ੇਅਰ ਕਰਨਾ ਹੋਵੇਗਾ ਆਸਾਨ, ਜਾਣੋ ਕਿਵੇਂ ਕਰੇਗਾ ਕੰਮ - WhatsApp Album Picker Feature
ਇਨ੍ਹਾਂ ਯੂਜ਼ਰਸ ਲਈ ਆਇਆ ਨਵਾਂ ਅਪਡੇਟ: ਇਸ ਫੀਚਰ ਨੂੰ ਤੁਸੀਂ ਸਟਿੱਕਰ ਕੀਬੋਰਡ 'ਚ ਦਿੱਤੇ ਗਏ ਪੇਂਸਿਲ ਆਈਕਨ 'ਤੇ ਟੈਪ ਕਰਕੇ ਚੈੱਕ ਕਰ ਸਕਦੇ ਹੋ। ਇਸ ਨਾਲ ਯੂਜ਼ਰਸ ਦਾ ਕਾਫ਼ੀ ਸਮੇਂ ਬਚ ਜਾਵੇਗਾ। ਕੰਪਨੀ ਨੇ ਇਸ ਫੀਚਰ ਨੂੰ ਅਜੇ ਬੀਟਾ ਵਰਜ਼ਨ ਲਈ ਰੋਲਆਊਟ ਕੀਤਾ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।