ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਾਈਸ ਮੈਸੇਜ ਟ੍ਰਾਂਸਕ੍ਰਿਪਟਸ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਵਾਈਸ ਮੈਸੇਜ ਲਈ ਹੈ। ਦੱਸ ਦਈਏ ਕਿ ਕਈ ਲੋਕ ਲਿਖਣ ਦੀ ਜਗ੍ਹਾਂ ਵਾਈਸ ਮੈਸੇਜ ਭੇਜ ਕੇ ਇੱਕ ਦੂਜੇ ਨਾਲ ਗੱਲ੍ਹ ਕਰਦੇ ਹਨ, ਕਿਉਕਿ ਵਾਈਸ ਮੈਸੇਜ ਟਾਈਪਿੰਗ ਨਾਲੋ ਆਸਾਨ ਹੁੰਦੀ ਹੈ। ਹਾਲਾਂਕਿ, ਵਾਈਸ ਮੈਸੇਜਾਂ ਹੋਰਨਾਂ ਲੋਕਾਂ ਦੇ ਸਾਹਮਣੇ ਸੁਣਨ 'ਚ ਯੂਜ਼ਰਸ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਹੀ ਕੰਪਨੀ ਨੇ ਵਾਈਸ ਮੈਸੇਜ ਟ੍ਰਾਂਸਕ੍ਰਿਪਟਸ ਫੀਚਰ ਨੂੰ ਰੋਲਆਊਟ ਕੀਤਾ ਹੈ।
📝 WhatsApp beta for Android 2.24.15.5: what's new?
— WABetaInfo (@WABetaInfo) July 9, 2024
WhatsApp is rolling out a feature to transcribe voice messages, and it's available to some beta testers!https://t.co/eXdAQkrPJR pic.twitter.com/eMqsdqG1xA
ਵਾਈਸ ਮੈਸੇਜ ਟ੍ਰਾਂਸਕ੍ਰਿਪਟਸ ਫੀਚਰ: ਵਟਸਐਪ ਦੇ ਵਾਈਸ ਮੈਸੇਜ ਟ੍ਰਾਂਸਕ੍ਰਿਪਟਸ ਫੀਚਰ ਬਾਰੇ ਜਾਣਕਾਰੀ WabetaInfo ਨੇ ਦਿੱਤੀ ਹੈ। WabetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਵਾਈਸ ਮੈਸੇਜ ਟ੍ਰਾਂਸਕ੍ਰਿਪਟਸ ਫੀਚਰ ਆਉਣ ਵਾਲੇ ਅਤੇ ਭੇਜੇ ਜਾਣ ਵਾਲੇ ਵਾਈਸ ਮੈਸੇਜਾਂ ਲਈ ਹੈ। ਇਹ ਫੀਚਰ ਵਾਈਸ ਮੈਸੇਜ ਨੂੰ ਟੈਕਸਟ 'ਚ ਬਦਲੇਗਾ।
5 ਭਾਸ਼ਾਵਾਂ 'ਚ ਆਵੇਗਾ ਵਾਈਸ ਮੈਸੇਜ ਟ੍ਰਾਂਸਕ੍ਰਿਪਟਸ ਫੀਚਰ: ਰਿਪੋਰਟ ਅਨੁਸਾਰ, ਵਾਈਸ ਮੈਸੇਜ ਟ੍ਰਾਂਸਕ੍ਰਿਪਟਸ ਡਿਵਾਈਸ 'ਚ ਹੀ ਜਨਰੇਟ ਹੁੰਦੇ ਹਨ, ਤਾਂਕਿ ਕੋਈ ਹੋਰ ਵਿਅਕਤੀ ਇਸ ਮੈਸੇਜ ਨੂੰ ਸੁਣ ਜਾਂ ਪੜ੍ਹ ਨਾ ਸਕੇ। ਇਹ ਫੀਚਰ ਪੰਜ ਭਾਸ਼ਾਵਾਂ 'ਚ ਆਵੇਗਾ, ਜਿਸ 'ਚ ਹਿੰਦੀ ਭਾਸ਼ਾ ਵੀ ਸ਼ਾਮਲ ਹੋਵੇਗੀ।
WabetaInfo ਨੇ ਇਸ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.15.5 'ਚ ਦੇਖਿਆ ਹੈ। ਬੀਟਾ ਟੈਸਟਿੰਗ ਤੋਂ ਬਾਅਦ ਇਸ ਫੀਚਰ ਨੂੰ ਗਲੋਬਲ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਜਾਵੇਗਾ।