ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ 'Camera zoom control' ਫੀਚਰ ਲੈ ਕੇ ਆਈ ਹੈ। ਇਸ 'ਚ ਕੰਪਨੀ ਯੂਜ਼ਰਸ ਨੂੰ ਜ਼ੂਮ ਲੈਵਲ ਕੰਟਰੋਲ ਕਰਨ ਲਈ ਅਲੱਗ ਤੋਂ ਬਟਨ ਆਫ਼ਰ ਕਰ ਰਹੀ ਹੈ। ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਵਟਸਐਪ ਦੇ ਇਨ-ਐਪ ਕੈਮਰਾ ਆਪਸ਼ਨ ਦੇ ਰਿਕਾਰਡ ਬਟਨ ਦੇ ਨਾਲ ਇੱਕ 1x ਬਟਨ ਦਿੱਤਾ ਗਿਆ ਹੈ। ਇਸ ਬਟਨ ਦੇ ਆਉਣ ਨਾਲ ਯੂਜ਼ਰਸ ਨੂੰ ਰਿਕਾਰਡਿੰਗ ਦੌਰਾਨ ਜ਼ੂਮ-ਇਨ ਅਤੇ ਜ਼ੂਮ ਆਊਟ ਲੈਵਲ ਨੂੰ ਸੈੱਟ ਕਰਨ 'ਚ ਆਸਾਨੀ ਹੋਵੇਗੀ।
ਇਨ੍ਹਾਂ ਯੂਜ਼ਰਸ ਲਈ ਆਇਆ 'Camera zoom control' ਫੀਚਰ: WABetaInfo ਨੇ ਇਸ ਨਵੇਂ ਅਪਡੇਟ ਨੂੰ ਵਟਸਐਪ ਬੀਟਾ ਫਾਰ iOS 24.9.10.75 'ਚ ਦੇਖਿਆ ਹੈ, ਜੋ ਟੈਸਟਫਲਾਈਟ ਐਪ 'ਚ ਮੌਜ਼ੂਦ ਹੈ। ਇਹ ਫੀਚਰ ਵਟਸਐਪ ਬੀਟਾ ਫਾਰ iOS ਯੂਜ਼ਰਸ ਲਈ ਆਇਆ ਹੈ। ਇਸ ਫੀਚਰ ਨੂੰ ਬੀਟਾ ਟੈਸਟਿੰਗ ਤੋਂ ਬਾਅਦ ਗਲੋਬਲ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਜਾਵੇਗਾ।
ਚੈਟ ਫਿਲਟਰਿੰਗ ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਚੈਟ ਫਿਲਟਰਿੰਗ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੀ ਸਟੋਰੇਜ ਨੂੰ ਲੈ ਕੇ ਸਮੱਸਿਆ ਦੂਰ ਹੋ ਜਾਵੇਗੀ ਅਤੇ ਚੈਟ ਫਿਲਟਰ ਲਗਾ ਕੇ ਚੈਟਾਂ ਨੂੰ ਸਰਚ ਕਰਨਾ ਆਸਾਨ ਹੋ ਜਾਵੇਗਾ।