ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਦੇ ਕੈਮਰਾ ਅਨੁਭਵ ਨੂੰ ਬਿਹਤਰ ਬਣਾਉਣ ਦੀ ਤਿਆਰੀ ਵਿੱਚ ਹੈ। ਵਟਸਐਪ 'ਚ ਆਉਣ ਵਾਲਾ ਨਵਾਂ ਫੀਚਰ ਯੂਜ਼ਰਸ ਨੂੰ ਕੈਮਰੇ ਲਈ ਬਿਹਤਰ ਜ਼ੂਮ ਕੰਟਰੋਲ ਆਫ਼ਰ ਕਰਦਾ ਹੈ। ਵਟਸਐਪ ਦੇ ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ ਅਤੇ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਜ਼ੂਮ ਲਈ ਵਟਸਐਪ 'ਚ ਦਿੱਤੇ ਗਏ ਨਵੇਂ ਬਟਨ ਨੂੰ ਦੇਖ ਸਕਦੇ ਹੋ।
📝 WhatsApp beta for Android 2.24.15.3: what's new?
— WABetaInfo (@WABetaInfo) July 8, 2024
WhatsApp is rolling out a feature to bring improved zoom controls to the camera, and it's available to some beta testers!
Some users can get this feature by installing certain previous updates.https://t.co/IpJDOtN5yR pic.twitter.com/FqqnvsmzJb
ਵੀਡੀਓ ਰਿਕਾਰਡਿੰਗ ਕਰਨਾ ਹੋਵੇਗਾ ਮਜ਼ੇਦਾਰ: ਸਕ੍ਰੀਨਸ਼ਾਰਟ 'ਚ ਨਜ਼ਰ ਆ ਰਿਹਾ ਨਵਾਂ ਬਟਨ ਯੂਜ਼ਰਸ ਨੂੰ ਕੈਮਰਾ ਜ਼ੂਮ ਨੂੰ ਕੰਟਰੋਲ ਕਰਨ ਦਾ ਆਪਸ਼ਨ ਦਿੰਦਾ ਹੈ। ਰਿਪੋਰਟ ਅਨੁਸਾਰ, ਇਸ ਫੀਚਰ ਨੂੰ ਐਪ 'ਚ ਦਿਖਣ ਲਈ ਯੂਜ਼ਰਸ ਨੂੰ ਘੱਟ ਤੋਂ ਘੱਟ ਇੱਕ ਵਾਰ ਪਿੰਚ-ਟੂ-ਜ਼ੂਮ ਨੂੰ ਇਸਤੇਮਾਲ ਕਰਨਾ ਹੋਵੇਗਾ। ਦੱਸ ਦਈਏ ਕਿ ਪਹਿਲਾ ਯੂਜ਼ਰਸ ਨੂੰ ਜ਼ੂਮ ਲੈਵਲ ਲਈ ਕੈਮਰਾ ਬਟਨ 'ਤੇ ਉੱਪਰ ਜਾਂ ਥੱਲੇ ਸਵਾਈਪ ਕਰਨਾ ਹੁੰਦਾ ਸੀ, ਜਿਸ ਨਾਲ ਕਈ ਵਾਰ ਸਹੀ ਵੀਡੀਓ ਰਿਕਾਰਡ ਨਹੀਂ ਹੋ ਪਾਉਦੀ ਸੀ। ਅਜਿਹੇ 'ਚ ਹੁਣ ਵਟਸਐਪ 'ਚ ਜ਼ੂਮ ਲਈ ਆਇਆ ਨਵਾਂ ਬਟਨ ਇਸ ਸਮੱਸਿਆ ਨੂੰ ਦੂਰ ਕਰੇਗਾ।
ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਰਿਕਾਰਡਿੰਗ ਨੂੰ ਰੋਕੇ ਬਿਨ੍ਹਾਂ ਜ਼ੂਮ ਨੂੰ ਫਾਈਨ ਟਿਊਨ ਕਰ ਸਕਣਗੇ। WABetaInfo ਨੇ ਇਸ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.15.3 'ਚ ਦੇਖਿਆ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਦੇ ਸਟੇਬਲ ਵਰਜ਼ਨ ਨੂੰ ਗਲੋਬਲ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ।