ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਵੀਡੀਓ ਕਾਲਾਂ ਲਈ ਫਿਲਟਰ ਅਤੇ ਬੈਕਗ੍ਰਾਊਂਡ ਫੀਚਰ ਨੂੰ ਰੋਲਆਊਟ ਕੀਤਾ ਸੀ। ਇਹ ਫੀਚਰ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਸ ਤੱਕ ਪਹੁੰਚ ਜਾਵੇਗਾ। ਇਸ ਤੋਂ ਬਾਅਦ ਹੁਣ ਵਟਸਐਪ ਨੇ View Chat Media Messages ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। WABetaInfo ਨੇ ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ X 'ਤੇ ਪੋਸਟ ਕਰਦੇ ਹੋਏ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ।
WABetaInfo ਨੇ ਸਕ੍ਰੀਨਸ਼ਾਰਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ: ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਕੁਝ ਬੀਟਾ ਟੈਸਟਰਾਂ ਨੂੰ ਮੀਡੀਆ ਵਿਊ ਕਰਦੇ ਸਮੇਂ ਨੈਵੀਗੇਸ਼ਨ ਬਾਰ 'ਚ ਦਿੱਤਾ ਗਿਆ ਨਵਾਂ ਬਟਨ ਦੇਖਣ ਨੂੰ ਮਿਲੇਗਾ। ਇਸ ਬਟਨ ਵਿੱਚ ਯੂਜ਼ਰਸ ਨੂੰ ਦੋ ਸ਼ਾਰਟਕੱਟ ਮਿਲਣਗੇ। ਪਹਿਲਾ ਚੱਲ ਰਹੀ ਗੱਲਬਾਤ ਵਿੱਚ ਸ਼ੇਅਰ ਕੀਤੇ ਗਏ ਸਾਰੇ ਮੀਡੀਆ ਨੂੰ ਦੇਖਣ ਦਾ ਆਪਸ਼ਨ ਦੇਵੇਗਾ, ਜਦਕਿ ਦੂਜਾ ਚੈਟ ਇੰਟਰਫੇਸ 'ਚ ਨਵੇਂ ਮੀਡੀਆ ਨੂੰ ਦੇਖਣ ਦਾ ਆਪਸ਼ਨ ਦੇਵੇਗਾ।
📝 WhatsApp beta for iOS 24.20.10.72: what's new?
— WABetaInfo (@WABetaInfo) October 2, 2024
WhatsApp is rolling out an improved feature to present media messages directly in the chat screen, and it's available to some beta testers!https://t.co/nr5lO4MvWt pic.twitter.com/gn24LsOW7u
IOS ਯੂਜ਼ਰਸ ਲਈ ਵਟਸਐਪ ਦਾ ਨਵਾਂ ਫੀਚਰ: ਵਟਸਐਪ ਵਿੱਚ ਆਇਆ ਨਵਾਂ ਫੀਚਰ ਸ਼ੇਅਰ ਕੀਤੇ ਸਾਰੇ ਫੋਟੋ ਅਤੇ ਵੀਡੀਓ ਦਾ ਕਵਿੱਕ ਐਕਸੈਸ ਦੇਵੇਗਾ। ਇਸ ਫੀਚਰ ਦੇ ਆਉਣ ਨਾਲ ਤੁਹਾਨੂੰ ਮੀਡੀਆ ਸਰਚ ਕਰਨ ਲਈ ਚੈਟ ਨੂੰ ਦੂਰ ਤੱਕ ਸਕ੍ਰੋਲ ਕਰਨ ਦੀ ਲੋੜ ਨਹੀਂ ਪਵੇਗੀ। ਕੰਪਨੀ ਅਜੇ ਇਸ ਫੀਚਰ ਨੂੰ ਬੀਟਾ ਫਾਰ iOS 24.20.10.72 'ਚ ਆਫ਼ਰ ਕਰ ਰਹੀ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸਨੂੰ ਸਟੇਬਲ ਵਰਜ਼ਨ ਦੇ ਯੂਜ਼ਰਸ ਲਈ ਰਿਲੀਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-