ਹੈਦਰਾਬਾਦ: ਨੌਕਰੀਆਂ ਲੱਭਣ ਲਈ ਅਲੱਗ-ਅਲੱਗ ਵੈੱਬਸਾਈਟਾਂ 'ਤੇ ਜਾ ਰਹੇ ਲੋਕਾਂ ਲਈ ਇਹ ਖਬਰ ਕੰਮ ਦੀ ਹੋ ਸਕਦੀ ਹੈ। ਦੇਸ਼ 'ਚ ਸਰਕਾਰੀ ਨੌਕਰੀਆਂ ਦੇ ਸਕੈਮ ਵਧਦੇ ਜਾ ਰਹੇ ਹਨ। ਨੌਕਰੀ ਦਾ ਲਾਲਚ ਦਿੰਦੇ ਹੋਏ ਕਈ ਫਰਜ਼ੀ ਵੈੱਬਸਾਈਟਾਂ ਵਿਕਸਿਤ ਹੋ ਚੁੱਕੀਆਂ ਹਨ। ਅਜਿਹੇ 'ਚ ਲੋਕਾਂ ਦਾ ਫਰਜ਼ੀ ਅਤੇ ਅਸਲੀ ਵੈੱਬਸਾਈਟਾਂ 'ਚ ਪਹਿਚਾਣ ਕਰਨਾ ਮੁਸ਼ਕਿਲ ਹੋ ਗਿਆ ਹੈ। ਕਈ ਵਾਰ ਅਸਲੀ ਲੱਗਣ ਵਾਲੀ ਵੈੱਬਸਾਈਟ ਫਰਜ਼ੀ ਹੋ ਸਕਦੀ ਹੈ। ਇਸ ਸਬੰਧ 'ਚ ਹੁਣ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ। PIB ਫੈਕਟ ਚੈੱਕ ਦੇ ਅਧਿਕਾਰਿਤ X ਅਕਾਊਂਟ ਤੋਂ ਇੱਕ ਨਵਾਂ ਪੋਸਟ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ 'ਚ ਇੱਕ ਫਰਜ਼ੀ ਵੈੱਬਸਾਈਟ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
A website https://t.co/ONopHt4O87 claims to offer jobs for various positions and is seeking a payment of ₹1,675 from candidates as an application fee. #PIBFactCheck
— PIB Fact Check (@PIBFactCheck) July 14, 2024
➡️This website is #Fake
➡️The website is not related to @AgriGoI pic.twitter.com/bvtHArpsX2
ਪੋਸਟ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਵੈੱਬਸਾਈਟ ਯੂਜ਼ਰਸ ਨੂੰ ਝੂਠੀ ਜਾਣਕਾਰੀ ਦੇ ਰਹੀ ਹੈ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ, ਇਹ ਵੈੱਬਸਾਈਟ ਇੰਟਰਨੈੱਟ ਯੂਜ਼ਰਸ ਨੂੰ ਫਰਜ਼ੀ ਨੌਕਰੀਆਂ ਦਾ ਆਫ਼ਰ ਵੀ ਦੇ ਰਹੀ ਹੈ।
ਕੀ ਹੈ ਪੂਰਾ ਮਾਮਲਾ?: ਸਰਕਾਰ ਦੁਆਰਾ ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, ਰਾਸ਼ਟਰੀ ਵਿਕਾਸ ਯੋਜਨਾ http://rashtriyavikasyojna.org ਨਾਮ ਤੋਂ ਇੱਕ ਵੈੱਬਸਾਈਟ ਇੰਟਰਨੈੱਟ ਯੂਜ਼ਰਸ ਨੂੰ ਫਰਜ਼ੀ ਨੋਕਰੀਆਂ ਆਫ਼ਰ ਕਰ ਰਹੀ ਹੈ। ਇਸ ਵੈੱਬਸਾਈਟ ਰਾਹੀ ਲੋਕਾਂ ਨੂੰ ਅਲੱਗ-ਅਲੱਗ ਅਹੁਦਿਆਂ 'ਤੇ ਨੌਕਰੀ ਪਾਉਣ ਲਈ ਆਕਰਸ਼ਿਤ ਕੀਤਾ ਜਾ ਰਿਹਾ ਹੈ। ਫਰਜ਼ੀ ਨੌਕਰੀ ਆਫ਼ਰ ਕਰਨ ਦੇ ਨਾਲ ਵੈੱਬਸਾਈਟ 'ਤੇ ਜਾਣ ਵਾਲੇ ਯੂਜ਼ਰਸ ਤੋਂ ਐਪਲੀਕੇਸ਼ਨ ਫੀਸ ਦੇ ਨਾਮ 'ਤੇ ਠੱਗੀ ਵੀ ਮਾਰੀ ਜਾ ਰਹੀ ਹੈ। ਇਹ ਵੈੱਬਸਾਈਟ ਐਪਲੀਕੇਸ਼ਨ ਫੀਸ ਦੇ ਨਾਮ 'ਤੇ ਲੋਕਾਂ ਕੋਂ 1,675 ਰੁਪਏ ਲੈ ਰਹੀ ਹੈ।
- ਵਟਸਐਪ ਇਨ੍ਹਾਂ ਯੂਜ਼ਰਸ ਲਈ ਜਲਦ ਪੇਸ਼ ਕਰੇਗਾ ਇੱਕ ਸ਼ਾਨਦਾਰ ਫੀਚਰ, ਕਾਲਿੰਗ ਦਾ ਬਦਲੇਗਾ ਅੰਦਾਜ਼ - WhatsApp Bottom Calling Bar
- ਆਈਫੋਨ ਯੂਜ਼ਰਸ ਰਹਿਣ ਸਾਵਧਾਨ! ਐਪਲ ਨੂੰ ਬਣਾਇਆ ਜਾ ਸਕਦੈ ਨਿਸ਼ਾਨਾ, ਇਨ੍ਹਾਂ ਤਰੀਕਿਆਂ ਨਾਲ ਕਰੋ ਖੁਦ ਨੂੰ ਸੁਰੱਖਿਅਤ - Apple issued spyware warning
- X ਯੂਜ਼ਰਸ ਨੂੰ ਜਲਦ ਮਿਲੇਗਾ 'Downvote' ਫੀਚਰ, ਰਿਪਲਾਈ ਦੌਰਾਨ ਇਸ ਤਰ੍ਹਾਂ ਕੀਤਾ ਜਾ ਸਕੇਗਾ ਇਸਤੇਮਾਲ - X Downvote Feature
ਸਰਕਾਰ ਨੇ ਜਾਰੀ ਕੀਤਾ ਅਲਰਟ: ਸਰਕਾਰ ਵੱਲੋ ਦਿੱਤੀ ਗਈ ਜਾਣਕਾਰੀ ਅਨੁਸਾਰ, ਰਾਸ਼ਟਰੀ ਵਿਕਾਸ ਯੋਜਨਾ http://rashtriyavikasyojna.org ਵੈੱਬਸਾਈਟ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਕੰਮ ਨਹੀਂ ਕਰਦੀ ਹੈ। ਇਸ ਲਈ ਸਰਕਾਰ ਨੇ ਅਜਿਹੀਆਂ ਫਰਜ਼ੀ ਵੈੱਬਸਾਈਟਾਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਹੈ।