ਹੈਦਰਾਬਾਦ: Xiaomi ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 13 Pro Plus World Champions Edition ਨੂੰ ਲਾਂਚ ਕੀਤਾ ਹੈ। ਹੁਣ ਇਸ਼ ਫੋਨ ਦੀ ਸੇਲ ਬਾਰੇ ਐਲਾਨ ਹੋ ਗਿਆ ਹੈ। ਇਸ ਫੋਨ ਦੀ ਸੇਲ 15 ਮਈ ਨੂੰ ਸ਼ੁਰੂ ਹੋਵੇਗੀ। Redmi Note 13 Pro Plus World Champions Edition ਨੂੰ ਤੁਸੀਂ ਅਧਿਕਾਰਿਤ ਚੈਨਲਾਂ, ਫਲਿੱਪਕਾਰਟ ਅਤੇ ਐਮਾਜ਼ਾਨ ਰਾਹੀ ਖਰੀਦ ਸਕੋਗੇ।
Redmi Note 13 Pro Plus World Champions Edition ਦੀ ਕੀਮਤ: ਇਸ ਫੋਨ ਦੀ ਕੀਮਤ 37,999 ਰੁਪਏ ਰੱਖੀ ਗਈ ਹੈ। ਗ੍ਰਾਹਕ ICICI ਬੈਂਕ ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ EMI ਲੈਣ-ਦੇਣ ਨਾਲ 3,000 ਰੁਪਏ ਤੱਕ ਦੀ ਛੋਟ ਪਾ ਸਕਦੇ ਹਨ।
Redmi Note 13 Pro Plus World Champions Edition ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ 1.5K ਕਰਵਡ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1800nits ਪੀਕ ਬ੍ਰਾਈਟਨੈੱਸ ਅਤੇ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimension 7200 ਅਲਟ੍ਰਾ 5G ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 200MP ਦਾ ਪ੍ਰਾਈਮਰੀ ਕੈਮਰਾ, 8MP ਦਾ ਅਲਟ੍ਰਾ ਵਾਈਡ ਅਤੇ 2MP ਦਾ ਮੈਕਰੋ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 120ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।