ਹੈਦਰਾਬਾਦ: ਐਪਲ ਦਾ ਸਭ ਤੋਂ ਇਵੈਂਟ WWDC 2024 ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਯੂਜ਼ਰਸ ਕਾਫ਼ੀ ਸਮੇਂ ਤੋਂ ਇਸ ਇਵੈਂਟ ਦਾ ਇੰਤਜ਼ਾਰ ਕਰ ਰਹੇ ਸੀ। ਦੱਸ ਦਈਏ ਕਿ ਇਹ ਇਵੈਂਟ AI ਲਈ ਖਾਸ ਹੋ ਸਕਦਾ ਹੈ। WWDC 2024 ਇਵੈਂਟ ਅੱਜ ਤੋਂ ਲੈ ਕੇ 14 ਜੂਨ ਤੱਕ ਚੱਲੇਗਾ। ਇਸ ਇਵੈਂਟ 'ਚ ਕੰਪਨੀ ਆਪਣੇ ਯੂਜ਼ਰਸ ਲਈ ਕਈ ਵੱਡੇ ਐਲਾਨ ਕਰ ਸਕਦੀ ਹੈ।
WWDC 2024 ਇਵੈਂਟ 'ਚ ਹੋ ਸਕਦੈ ਵੱਡੇ ਐਲਾਨ:
iOS 18: ਐਪਲ ਦੇ ਇਸ ਇਵੈਂਟ 'ਚ iOS 18 ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ। ਇਸ ਅਪਡੇਟ ਦੇ ਨਾਲ ਆਈਫੋਨ ਯੂਜ਼ਰਸ ਲਈ ਟੈਕਸਟ ਆਧਾਰਿਤ ਇਮੋਜੀ, ਮੈਪਸ 'ਚ ਕਸਟਮ ਰੂਟ, ਨੋਟਸ 'ਚ ਵਾਈਸ ਰਿਕਾਰਡਿੰਗ ਟੂਲ ਵਰਗੀਆਂ ਸੁਵਿਧਾਵਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ, ਕੰਪਨੀ ਐਪਲ ਮਿਊਜ਼ਿਕ ਦੇ ਨਾਲ Spotify ਦੀ ਤਰ੍ਹਾਂ OpenAI ਪਾਵਰਡ ਆਟੋ ਜਨਰੇਟ ਪਲੇਲਿਸਟ ਫੀਚਰ ਨੂੰ ਵੀ ਪੇਸ਼ ਕਰ ਸਕਦੀ ਹੈ।
iPadOS 18: ਇਸ ਇਵੈਂਟ ਦੌਰਾਨ iPadOS 18 ਨੂੰ ਲੈ ਕੇ ਵੀ ਐਲਾਨ ਕੀਤਾ ਜਾ ਸਕਦਾ ਹੈ। ਆਈਪੈਡ ਯੂਜ਼ਰਸ ਲਈ ਆਈਫੋਨ ਵਰਗੀਆਂ ਸੁਵਿਧਾਵਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ, ਕੈਲਕੁਲੇਟਰ ਐਪ ਨੂੰ ਨੋਟਸ ਐਪ ਇੰਟੀਗ੍ਰੇਸ਼ਨ ਦੇ ਨਾਲ ਨਵਾਂ ਅਪਗ੍ਰੇਡ ਮਿਲ ਸਕਦਾ ਹੈ।
macOS 15: ਮੈਕ ਯੂਜ਼ਰਸ ਲਈ macOS 15 ਦੇ ਨਾਲ ਕੁਝ iOS ਅਪਡੇਟ ਨੂੰ ਲਿਆਂਦਾ ਜਾ ਸਕਦਾ ਹੈ। ਸਿਸਟਮ ਸੈਟਿੰਗ ਦੇ ਨਾਲ ਇਨ੍ਹਾਂ ਬਦਲਾਅ ਨੂੰ ਲਿਆਂਦੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਜਨਰਲ ਟੈਬ ਨੂੰ ਉੱਪਰ ਵੱਲ ਅਤੇ ਮੂਵ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਸਾਊਂਡ ਅਤੇ ਨੋਟੀਫਿਕੇਸ਼ਨ ਦੇ ਆਪਸ਼ਨ ਲਿਸਟ 'ਚ ਥੱਲੇ ਵੱਲ ਸ਼ਿਫ਼ਟ ਹੋ ਸਕਦੇ ਹਨ।
- Realme Narzo N63 ਦੀ ਪਹਿਲੀ ਸੇਲ ਹੋਈ ਸ਼ੁਰੂ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Realme Narzo N63 First Sale
- Xiaomi 14 CIVI ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 1 ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Xiaomi 14 CIVI Launch Date
- Motorola Edge 50 Ultra ਸਮਾਰਟਫੋਨ ਜਲਦ ਹੋ ਸਕਦੈ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Motorola Edge 50 Ultra Launch Date
Siri: ਇਸ ਇਵੈਂਟ 'ਚ ਕੰਪਨੀ ਆਪਣੇ ਡਿਜੀਟਲ ਅਸਿਸਟੈਂਟ ਸਿਰੀ ਨੂੰ ਲੈ ਕੇ ਵੀ ਬਦਲਾਅ ਪੇਸ਼ ਕਰ ਸਕਦੀ ਹੈ। ਸਿਰੀ ਨੂੰ ਪਹਿਲਾ ਦੇ ਮੁਕਾਬਲੇ ਜ਼ਿਆਦਾ ਐਂਡਵਾਂਸ ਬਣਾਇਆ ਜਾ ਸਕਦਾ ਹੈ। ਸਿਰੀ ਨੂੰ ਮੇਲ ਕੰਪੋਜ਼ ਕਰਨ ਤੋਂ ਲੈ ਕੇ ਮੇਲ ਭੇਜਣ ਅਤੇ ਤਹਿ ਕਰਨ ਵਰਗੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਸਿਰੀ ਦੇ ਨਾਲ ਹੈਂਡਸ-ਫ੍ਰੀ ਵਾਇਸ ਮੈਮੋ ਨੂੰ ਰਿਕਾਰਡ ਕਰਨ ਦੀ ਸੁਵਿਧਾ ਵੀ ਮਿਲ ਸਕਦੀ ਹੈ।