ਹੈਦਰਾਬਾਦ: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo T3 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਸੀ ਅਤੇ ਹੁਣ ਅਧਿਕਾਰਿਤ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਹੈ ਕਿ Vivo T3 5G ਸਮਾਰਟਫੋਨ 21 ਮਾਰਚ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਹ ਫੋਨ ਫਲਿੱਪਕਾਰਟ 'ਤੇ ਖਰੀਦਣ ਲਈ ਉਪਲਬਧ ਹੋਵੇਗਾ।
Vivo T3 5G ਸਮਾਰਟਫੋਨ ਦਾ ਡਿਜ਼ਾਈਨ: Vivo ਇੰਡੀਆ ਨੇ X 'ਤੇ ਪੋਸਟ ਸ਼ੇਅਰ ਕਰਕੇ Vivo T3 5G ਦੀ ਲਾਂਚ ਡੇਟ ਦਾ ਐਲਾਨ ਕੀਤਾ ਹੈ। ਪੋਸਟ 'ਚ ਵੀਵੋ ਨੇ ਲਾਂਚ ਡੇਟ ਤੋਂ ਇਲਾਵਾ, ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜੋ ਫੇਨ ਦੇ ਫਰੰਟ ਅਤੇ ਰਿਅਰ ਡਿਜ਼ਾਈਨ ਦਾ ਖੁਲਾਸਾ ਕਰਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫੋਨ ਦੇ ਸਾਹਮਣੇ ਪਾਸੇ ਡਿਵਾਈਸ 'ਚ ਇੱਕ ਪੰਚ ਹੋਲ ਡਿਸਪਲੇ ਮਿਲਦੀ ਹੈ ਅਤੇ ਇਸਦੇ ਰਿਅਰ ਪੈਨਲ 'ਚ ਇੱਕ ਆਇਤਾਕਾਰ ਕੈਮਰਾ ਮੋਡੀਊਲ ਹੈ, ਜਿਸ 'ਚ ਦੋ ਕੈਮਰੇ, ਇੱਕ ਫਲਿੱਕਰ ਸੈਂਸਰ ਅਤੇ ਇੱਕ LED ਫਲੈਸ਼ ਲੱਗੀ ਹੈ। Vivo T3 5G ਦੇ ਉੱਪਰੀ ਕਿਨਾਰਿਆਂ 'ਤੇ ਸਿਰਫ਼ ਇੱਕ ਮਾਈਕ੍ਰੋਫੋਨ ਹੈ।
Vivo T3 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਫੁੱਲ HD ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Dimensity 7200 ਚਿਪਸੈੱਟ ਮਿਲ ਸਕਦੀ ਹੈ। Vivo T3 5G ਸਮਾਰਟਫੋਨ ਨੂੰ 8GB ਰੈਮ ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 44 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 16MP ਦਾ ਫਰੰਟ ਫੇਸਿੰਗ ਕੈਮਰਾ ਅਤੇ ਪਿੱਛੇ 50MP ਦਾ ਦੋਹਰਾ ਕੈਮਰਾ ਸਿਸਟਮ ਮਿਲ ਸਕਦਾ ਹੈ।
Vivo T3 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ 20,000 ਰੁਪਏ ਰੱਖੀ ਜਾ ਸਕਦੀ ਹੈ। ਇਸ ਫੋਨ ਨੂੰ Crystal Flake ਅਤੇ Cosmic Blue ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।