ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme narzo 70 Pro 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਹੁਣ ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ ਜਾਰੀ ਨਵੇਂ ਟੀਜ਼ਰ ਦੇ ਨਾਲ ਲਾਂਚ ਡੇਟ ਦੀ ਵੀ ਜਾਣਕਾਰੀ ਸ਼ੇਅਰ ਕੀਤੀ ਹੈ।
Realme narzo 70 Pro 5G ਦੀ ਲਾਂਚ ਡੇਟ: Realme narzo 70 Pro 5G ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ 19 ਮਾਰਚ ਨੂੰ ਲਾਂਚ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਆਉਣ ਵਾਲੇ ਸਮਾਰਟਫੋਨ ਨੂੰ ਲੈ ਕੇ ਪਹਿਲਾ ਤੋਂ ਹੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ Realme narzo 70 Pro 5G ਸਮਾਰਟਫੋਨ ਮਾਰਚ ਮਹੀਨੇ ਲਾਂਚ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਾਰਚ ਦੇ ਪਹਿਲੇ ਹਫ਼ਤੇ 'ਚ ਕੰਪਨੀ ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme 12 5G ਸੀਰੀਜ਼ ਨੂੰ ਲਾਂਚ ਕੀਤਾ ਸੀ ਅਤੇ ਹੁਣ Realme narzo 70 Pro 5G ਦੇ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਕੰਪਨੀ ਵੱਲੋ ਗ੍ਰਾਹਕਾਂ ਲਈ ਇਸ ਮਹੀਨੇ ਇਹ ਦੂਜਾ ਸਮਾਰਟਫੋਨ ਲਾਂਚ ਕੀਤਾ ਜਾਵੇਗਾ।
Realme narzo 70 Pro 5G 'ਚ ਕੀ ਹੋਵੇਗਾ ਖਾਸ: Realme narzo 70 Pro 5G ਕੰਪਨੀ ਦੀ ਇੱਕ ਖਾਸ ਪੇਸ਼ਕਸ਼ ਹੋਵੇਗੀ। ਇਸ ਲਈ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ ਕੰਪਨੀ ਇੱਕ ਖਾਸ ਏਅਰ ਗੈਸਚਰ ਫੀਚਰ ਦੇ ਨਾਲ ਲਿਆ ਰਹੀ ਹੈ। ਇਸ ਤਕਨੀਕ ਦੇ ਨਾਲ ਫੋਨ ਨੂੰ ਇੱਕ ਜਗ੍ਹਾਂ ਪਲੇਸ ਕਰਕੇ ਬਿਨ੍ਹਾਂ ਹੱਥ ਲਗਾਏ ਇਸਤੇਮਾਲ ਕੀਤਾ ਜਾ ਸਕੇਗਾ। ਕੰਪਨੀ ਨੇ ਇਸ ਸਮਾਰਟਫੋਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਨਵੇ ਟੀਜ਼ਰ ਅਤੇ ਵੀਡੀਓ ਸ਼ੇਅਰ ਕਰਨਾ ਸ਼ੁਰੂ ਕੀਤਾ ਹੈ। ਕੰਪਨੀ ਵੱਲੋ ਸ਼ੇਅਰ ਕੀਤੇ ਗਏ ਇਸ ਫੋਨ ਦੇ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਫੋਨ ਕਿਸ ਤਰ੍ਹਾਂ ਹੈਂਡ ਗੈਸਚਰ ਦੇ ਨਾਲ ਕੰਮ ਕਰਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਾਂਚ ਡੇਟ ਬਾਰੇ ਖੁਲਾਸਾ ਕਰਨ ਤੋਂ ਪਹਿਲਾ ਕੰਪਨੀ ਨੇ ਇਸ ਫੋਨ ਦਾ ਪਹਿਲਾ ਲੁੱਕ ਜਾਰੀ ਕੀਤਾ ਸੀ। ਕੰਪਨੀ ਨੇ ਦਿਖਾਇਆ ਸੀ ਕਿ ਆਉਣ ਵਾਲਾ ਸਮਾਰਟਫੋਨ Duo Touch Glass design ਦੇ ਨਾਲ ਆ ਰਿਹਾ ਹੈ।