ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਐਪ 'ਚ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਨਵਾਂ ਫੀਚਰ ਗਰੁੱਪ ਲਈ ਸ਼ਾਮਲ ਕੀਤਾ ਹੈ। ਗਰੁੱਪ ਡਿਸਕ੍ਰਿਪਸ਼ਨ ਫੀਚਰ ਰਾਹੀ ਯੂਜ਼ਰਸ ਨੂੰ ਗਰੁੱਪ ਦਾ ਹਿੱਸਾ ਬਣਨ ਤੋਂ ਪਹਿਲਾ ਹੀ ਗਰੁੱਪ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
📝 WhatsApp for iOS 24.16.75: what's new?
— WABetaInfo (@WABetaInfo) August 11, 2024
WhatsApp is widely rolling out a feature to prompt group descriptions for communities to everyone!https://t.co/8tOIfbSPpP pic.twitter.com/0fYRoqzdUR
ਇਸ ਫੀਚਰ ਬਾਰੇ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WabetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਮਿਊਨਿਟੀ ਲਈ ਗਰੁੱਪ ਡਿਸਕ੍ਰਿਪਸ਼ਨ ਫੀਚਰ ਹੁਣ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਇਹ ਬਦਲਾਅ ਵਟਸਐਪ ਫਾਰ IOS ਵਰਜ਼ਨ 24.16.75 'ਚ ਦੇਖਿਆ ਗਿਆ ਹੈ ਅਤੇ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ।
ਗਰੁੱਪ ਡਿਸਕ੍ਰਿਪਸ਼ਨ ਫੀਚਰ ਦੀ ਵਰਤੋ: ਦੱਸ ਦਈਏ ਕਿ ਜਦੋਂ ਪਹਿਲਾ ਵਟਸਐਪ 'ਚ ਕਿਸੇ ਯੂਜ਼ਰ ਨੂੰ ਨਵੇਂ ਗਰੁੱਪ ਦਾ ਹਿੱਸਾ ਬਣਾਇਆ ਜਾਂਦਾ ਸੀ, ਤਾਂ ਨਾਮ ਤੋਂ ਗਰੁੱਪ ਬਣਾਉਣ ਦੀ ਵਜ੍ਹਾਂ ਅਤੇ ਫਾਇਦੇ ਬਾਰੇ ਪਤਾ ਨਹੀਂ ਲੱਗਦਾ ਸੀ। ਅਜਿਹੇ 'ਚ ਗਰੁੱਪ ਡਿਸਕ੍ਰਿਪਸ਼ਨ ਫੀਚਰ ਦੇ ਨਾਲ ਗਰੁੱਪ ਦਾ ਹਿੱਸਾ ਬਣਨ ਤੋਂ ਪਹਿਲਾ ਹੀ ਜਾਣਕਾਰੀ ਮਿਲ ਜਾਵੇਗੀ। ਯੂਜ਼ਰਸ ਨੂੰ ਪਤਾ ਲੱਗੇਗਾ ਕਿ ਉਹ ਗਰੁੱਪ ਦਾ ਹਿੱਸਾ ਬਣਨਾ ਚਾਹੁੰਦੇ ਹਨ ਜਾਂ ਨਹੀਂ ਅਤੇ ਗਰੁੱਪ ਬਣਾਉਣ ਦੀ ਵਜ੍ਹਾਂ ਕੀ ਹੈ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਪ੍ਰੋਫਾਈਲ 'ਚ ਨਜ਼ਰ ਆਉਣਗੇ ਤੁਹਾਡੇ ਐਨੀਮੇਟਡ ਅਵਤਾਰ - WhatsApp New Update
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਪ੍ਰੋਫਾਈਲ 'ਚ ਨਜ਼ਰ ਆਉਣਗੇ ਤੁਹਾਡੇ ਐਨੀਮੇਟਡ ਅਵਤਾਰ - WhatsApp New Update
- ਇਨ੍ਹਾਂ 35 ਸਮਾਰਟਫੋਨਾਂ 'ਚ ਨਹੀਂ ਕੰਮ ਕਰੇਗਾ ਵਟਸਐਪ, ਦੇਖੋ ਕਿਤੇ ਲਿਸਟ 'ਚ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ - WhatsApp Update
ਗਰੁੱਪ ਡਿਸਕ੍ਰਿਪਸ਼ਨ ਫੀਚਰ ਇਨ੍ਹਾਂ ਯੂਜ਼ਰਸ ਨੂੰ ਮਿਲ ਰਿਹਾ: ਫਿਲਹਾਲ, ਇਹ ਫੀਚਰ IOS ਐਪ 'ਚ ਸਟੇਬਲ ਵਰਜ਼ਨ ਦਾ ਹਿੱਸਾ ਬਣਾਇਆ ਗਿਆ ਹੈ। ਅਜਿਹੇ 'ਚ ਕੁਝ ਯੂਜ਼ਰਸ ਨੂੰ ਇਸਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਹੋਰਨਾਂ ਨੂੰ ਵੀ ਅਗਲੇ ਕੁਝ ਹਫ਼ਤਿਆਂ 'ਚ ਇਹ ਫੀਚਰ ਮਿਲਣਾ ਸ਼ੁਰੂ ਹੋ ਜਾਵੇਗਾ। IOS ਤੋਂ ਬਾਅਦ ਐਂਡਰਾਈਡ ਐਪ 'ਚ ਵੀ ਇਹ ਫੀਚਰ ਦਿੱਤਾ ਜਾਵੇਗਾ।