ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO Z9 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਲਾਂਚਿੰਗ ਤੋਂ ਪਹਿਲਾ ਹੀ iQOO Z9 5G ਸਮਾਰਟਫੋਨ ਦੇ ਕਈ ਫੀਚਰਸ ਪੇਸ਼ ਕਰ ਦਿੱਤੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO Z9 5G ਸਮਾਰਟਫੋਨ 12 ਮਾਰਚ ਨੂੰ ਲਾਂਚ ਕੀਤਾ ਜਾ ਰਿਹਾ ਹੈ।
iQOO Z9 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9 5G ਸਮਾਰਟਫੋਨ 'ਚ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ ਡਿਸਪਲੇ ਨੂੰ 1800nits ਪੀਕ ਬ੍ਰਾਈਟਨੈੱਸ ਅਤੇ 300Hz ਟਚ ਸੈਪਲਿੰਗ ਦਰ ਦਾ ਸਪੋਰਟ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimension 7200 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ। ਐਮਾਜ਼ਾਨ ਅਤੇ iQOO ਇੰਡੀਆ ਨੇ iQOO Z9 5G ਨੂੰ ਲੈ ਕੇ ਕਈ ਜਾਣਕਾਰੀਆਂ ਆਪਣੀ ਵੈੱਬਸਾਈਟ 'ਤੇ ਪੇਸ਼ ਕਰ ਦਿੱਤੀਆ ਹਨ। ਇਸ ਤੋਂ ਇਲਾਵਾ, iQOO Z9 5G ਸਮਾਰਟਫੋਨ 'ਚ ਦੋਹਰੇ ਸਟੀਰੀਓ ਸਪੀਕਰ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। ਇਸ ਸਮਾਰਟਫੋਨ ਨੂੰ ਗ੍ਰੀਨ ਅਤੇ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9 5G ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਮਿਲਣ ਦੀ ਉਮੀਦ ਹੈ, ਜਿਸ 'ਚ OIS ਦੇ ਨਾਲ 50MP ਸੋਨੀ IMX882 ਕੈਮਰਾ ਸ਼ਾਮਲ ਹੈ।
iQOO Z9 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9 5G ਸਮਾਰਟਫੋਨ ਦੇ 6GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੋ ਸਕਦੀ ਹੈ। 12 ਮਾਰਚ ਨੂੰ ਭਾਰਤੀ ਗ੍ਰਾਹਕਾਂ ਲਈ iQOO Z9 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਜਾਵੇਗਾ।