ਹੈਦਰਾਬਾਦ: Truecaller ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ 'AI Call Detection' ਫੀਚਰ ਨੂੰ ਪੇਸ਼ ਕੀਤਾ ਹੈ। ਇਹ ਫੀਚਰ ਯੂਜ਼ਰਸ ਨੂੰ ਉਨ੍ਹਾਂ ਦੇ ਫੋਨ 'ਤੇ ਆਉਣ ਵਾਲੇ AI ਕਾਲ 'ਤੇ ਅਸਲੀ ਟਾਈਮ ਵਾਰਨਿੰਗ ਦੇਵੇਗਾ। ਇਸ ਫੀਚਰ ਨੂੰ ਜਾਰੀ ਕਰਦੇ ਹੋਏ ਕੰਪਨੀ ਨੇ ਦੱਸਿਆ ਹੈ ਕਿ,"ਉਨ੍ਹਾਂ ਨੇ ਆਪਣੇ AI ਮਾਡਲ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਉਹ AI ਦੁਆਰਾ ਜਨਰੇਟ ਕੀਤੀ ਆਵਾਜ਼ ਅਤੇ ਵਿਅਕਤੀ ਦੀ ਆਵਾਜ਼ 'ਚ ਅੰਤਰ ਕਰ ਸਕੇਗਾ।" ਕੰਪਨੀ ਨੇ ਅਜੇ ਇਸ ਫੀਚਰ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।
ਇਸ ਤਰ੍ਹਾਂ ਕੰਮ ਕਰੇਗਾ 'AI Call Detection' ਫੀਚਰ: ਫੋਨ 'ਤੇ ਆਉਣ ਵਾਲੀ ਕਾਲ AI ਦੁਆਰਾ ਜਨਰੇਟ ਕੀਤੀ ਗਈ ਹੈ, ਇਸ ਬਾਰੇ ਪਤਾ ਲਗਾਉਣ ਲਈ ਕਾਲ ਚੁੱਕਣ ਤੋਂ ਬਾਅਦ ਯੂਜ਼ਰਸ ਨੂੰ Truecaller ਲਈ ਡੇਡੀਕੇਟਿਡ ਬਟਨ 'ਤੇ ਕਲਿੱਕ ਕਰਕੇ ਕਾਲ ਨੂੰ Truecaller ਦੀ ਫੋਨ ਲਾਈਨ ਨਾਲ ਜੋੜਨਾ ਹੋਵੇਗਾ। ਇਹ ਕਾਲਰ ਦੀ ਆਵਾਜ਼ ਦੇ ਨਮੂਨੇ ਨੂੰ ਰਿਕਾਰਡ ਕਰਕੇ ਦੱਸੇਗਾ ਕਿ ਕਾਲ AI ਜਨਰੇਟ ਹੈ ਜਾਂ ਨਹੀਂ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਫੀਚਰ ਕੁਝ ਹੀ ਸਕਿੰਟਾਂ 'ਚ AI ਕਾਲਰ ਦੀ ਪਹਿਚਾਣ ਕਰ ਲਵੇਗਾ।
'AI Call Detection' ਫੀਚਰ ਕਿੱਥੇ ਹੋਇਆ ਲਾਂਚ?: ਦੱਸ ਦਈਏ ਕਿ ਸਭ ਤੋਂ ਪਹਿਲਾ ਇਸ ਫੀਚਰ ਨੂੰ US 'ਚ ਲਾਂਚ ਕੀਤਾ ਗਿਆ ਹੈ। Truecaller ਆਪਣੇ ਸਾਰੇ ਪ੍ਰੀਮੀਅਮ ਸਬਸਕ੍ਰਿਪਸ਼ਨ ਯੂਜ਼ਰਸ ਲਈ ਇਸ ਫੀਚਰ ਨੂੰ ਹੌਲੀ-ਹੌਲੀ ਗਲੋਬਲੀ ਬਾਜ਼ਾਰ 'ਚ ਲਾਂਚ ਕਰੇਗਾ।
- OnePlus 12 ਦੇ ਨਵੇਂ ਕਲਰ ਆਪਸ਼ਨ ਦੀ ਲਾਂਚ ਡੇਟ ਆਈ ਸਾਹਮਣੇ, ਇਸ ਕਲਰ 'ਚ ਪੇਸ਼ ਹੋਣ ਜਾ ਰਿਹੈ ਸਮਾਰਟਫੋਨ - OnePlus 12 New Color Launch Date
- Realme GT 6 ਜਲਦ ਹੀ ਗਲੋਬਲੀ ਹੋ ਸਕਦੈ ਲਾਂਚ, ਜਾਣੋ ਕਿਹੜੇ ਬਾਜ਼ਾਰਾਂ 'ਚ ਹੋਵੇਗੀ ਇਸ ਸਮਾਰਟਫੋਨ ਦੀ ਐਂਟਰੀ - Realme GT 6
- Nothing Phone 2a ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਇਸ ਦਿਨ ਤੋਂ ਕਰ ਸਕੋਗੇ ਖਰੀਦਦਾਰੀ - Nothing Phone 2a New Color Launch
ਸਪੈਮ ਕਾਲਾਂ ਤੋਂ ਮਿਲੇਗਾ ਛੁਟਕਾਰਾ: ਅੱਜ ਦੇ ਸਮੇਂ 'ਚ ਸਪੈਮ ਕਾਲ ਅਤੇ ਮੈਸੇਜ ਲੋਕਾਂ ਲਈ ਮੁਸ਼ਕਿਲਾਂ ਪੈਂਦਾ ਕਰ ਰਹੇ ਹਨ, ਜਿਸਦੇ ਚਲਦਿਆਂ ਹੁਣ ਕੰਪਨੀ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 'AI Call Detection' ਫੀਚਰ ਲੈ ਕੇ ਆਈ ਹੈ। ਇਸ ਤਰ੍ਹਾਂ ਤੁਸੀਂ ਹੁਣ ਧੋਖਾਧੜੀ ਤੋਂ ਖੁਦ ਨੂੰ ਬਚਾ ਸਕੋਗੇ। ਸਪੈਮ ਕਾਲਾਂ ਨੂੰ ਖਤਮ ਕਰਨ ਲਈ 'AI Call Detection' ਫੀਚਰ ਕਾਫ਼ੀ ਮਦਦਗਾਰ ਹੋ ਸਕਦਾ ਹੈ।