ਹੈਦਰਾਬਾਦ: ਸੈਮਸੰਗ ਨੇ ਆਪਣੇ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ 'ਚ ਕੰਪਨੀ ਨੇ ਭਾਰਤੀ ਗ੍ਰਾਹਕਾਂ ਲਈ ਗਲੈਕਸੀ-A ਸੀਰੀਜ਼ 'ਚ ਨਵੇਂ ਫੋਨ ਲੈ ਕੇ ਆਉਣ ਵਾਰੇ ਜਾਣਕਾਰੀ ਦਿੱਤੀ ਹੈ। ਇਹ ਸਮਾਰਟਫੋਨ ਇਸ ਮਹੀਨੇ ਹੀ ਲਾਂਚ ਕੀਤੇ ਸਕਦੇ ਹਨ।
ਗਲੈਕਸੀ-A ਸੀਰੀਜ਼ ਦੀ ਲਾਂਚ ਡੇਟ: ਕੰਪਨੀ ਨੇ ਅਧਿਕਾਰਿਤ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਗਲੈਕਸੀ-A ਸੀਰੀਜ਼ 'ਚ ਨਵੇਂ ਫੋਨ 11 ਮਾਰਚ ਨੂੰ ਲਾਂਚ ਹੋ ਜਾਣਗੇ। ਹਾਲਾਂਕਿ, ਇਸ ਸੀਰੀਜ਼ 'ਚ ਲਿਆਂਦੇ ਜਾਣ ਵਾਲੇ ਡਿਵਾਈਸ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ 'ਚ ਗਲੈਕਸੀ A55 ਅਤੇ ਗਲੈਕਸੀ A35 ਸਮਾਰਟਫੋਨ ਸ਼ਾਮਲ ਹੋ ਸਕਦੇ ਹਨ।
Samsung Shop app 'ਤੇ ਨਜ਼ਰ ਆਇਆ ਟੀਜ਼ਰ: ਕੰਪਨੀ ਦੇ ਨਵੇਂ ਡਿਵਾਈਸ ਨੂੰ ਲੈ ਕੇ ਟੀਜ਼ਰ ਭਾਰਤ 'ਚ Samsung Shop app 'ਤੇ ਨਜ਼ਰ ਆਇਆ ਹੈ। ਟੀਜ਼ਰ 'ਚ ਗਲੈਕਸੀ A55 ਸਮਾਰਟਫੋਨ ਦੇ ਲੀਕ ਰੇਂਡਰ ਵਰਗਾ ਨਜ਼ਰ ਆਇਆ ਹੈ।
ਗਲੈਕਸੀ-A ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਗਲੈਕਸੀ-A55 ਸਮਾਰਟਫੋਨ ਦੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਸਮਾਰਟਫੋਨ 'ਚ ਸੂਪਰ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ FHD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ Exynos 1480 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ ਕੰਪਨੀ 6GB ਰੈਮ+128GB ਸਟੋਰੇਜ ਅਤੇ 8GB ਰੈਮ+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕਰ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ਼ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ OIS ਦੇ ਨਾਲ 50MP ਦਾ ਮੇਨ ਕੈਮਰਾ ਅਤੇ 12MP ਦਾ ਅਲਟ੍ਰਾਵਾਈਡ ਲੈਂਸ ਮਿਲ ਸਕਦਾ ਹੈ ਅਤੇ ਸੈਲਫ਼ੀ ਲਈ 32MP ਦਾ ਕੈਮਰਾ ਹੋ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 25ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੰਪਨੀ ਵੱਲੋ ਅਜੇ ਗਲੈਕਸੀ-A ਸੀਰੀਜ਼ ਦੇ ਜ਼ਿਆਦਾ ਫੀਚਰਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।